April 21, 2024

Loading

ਲੱਕੀ ਘੁਮੈਤ
ਚੜ੍ਹਤ ਪੰਜਾਬ ਦੀ
ਸਾਹਨੇਵਾਲ/ਲੁਧਿਆਣਾ- ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਘੁਮੈਤ ਬਲਾਕ ਮਾਂਗਟ-3 ਲੁਧਿਆਣਾ ਵਿਖੇ ਐੱਨਆਰਆਈ ਗੁਰਦੀਪ ਸਿੰਘ ਗਿੱਲ (ਅਮਰੀਕਾ ਨਿਵਾਸੀ) ਨੇ ਆਪਣੀ ਦੋਹਤੀ ਰੇਵਾ ਦੇ ਜਨਮਦਿਨ ਨੂੰ ਮੁੱਖ ਰੱਖਦਿਆਂ 50 ਹਜ਼ਾਰ ਰੁਪਏ ਦਾ ਫੰਡ ਦਿੱਤਾ। ਇਸ ਮੌਕੇ ਐੱਨਆਰਆਈ ਗਿੱਲ ਪਰਿਵਾਰ ਵੱਲੋਂ ਪ੍ਰਾਇਮਰੀ ਸਕੂਲ ਦੇ ਬੱਚਿਆਂ ਨਾਲ ਆਪਣੀ ਦੋਹਤੀ ਰੇਵਾ ਦਾ ਜਨਮਦਿਨ ਕੇਕ ਕੱਟਕੇ ਮਨਾਇਆ ਗਿਆ ।
ਇਸ ਤੋਂ ਇਲਾਵਾ ਪਿੰਡ ਘੁਮੈਤ ਦੇ ਵਾਸੀ ਭਜਨ ਸਿੰਘ ਗਰੇਵਾਲ ਨੇ ਵੀ 20 ਹਜਾਰ ਰੁਪਏ ਦਾ ਫੰਡ ਦਿੱਤਾ ਗਿਆ।ਇਸ ਦੌਰਾਨ ਸਕੂਲ ਇੰਚਾਰਜ ਨਰਿੰਦਰ ਕੌਰ ਨੇ ਰੇਵਾ ਨੂੰ ਵੀਡੀਓ ਕਾਲ ਰਾਹੀਂ ਜਨਮਦਿਨ ਦੀ ਮੁਬਾਰਕਾਂ ਦਿੱਤੀ ਅਤੇ ਆਏ ਹੋਏ ਮਹਿਮਾਨਾਂ ਦਾ ਆਪਣੇ ਪਿੰਡ ਦੇ ਸਕੂਲ ਲਈ ਮਦਦ ਦੇਣ ਲਈ ਧੰਨਵਾਦ ਕੀਤਾ।
ਸਕੂਲ ਅਧਿਆਪਕ ਪਵਨ ਕੁਮਾਰ ਨੇ ਐੱਨਆਰਆਈ ਗੁਰਦੀਪ ਸਿੰਘ ਗਿੱਲ ਅਤੇ ਭਜਨ ਸਿੰਘ ਗਰੇਵਾਲ ਦੇ ਨਾਲ ਆਏ ਹੋਏ ਹੋਰ ਪਤਵੰਤਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਕੁਲਵਿੰਦਰ ਸਿੰਘ ,ਅਲਵੇਲ ਸਿੰਘ,ਭਾਗ ਸਿੰਘ,ਤਾਰਾ ਸਿੰਘ ਚੀਮਾ, ਜਗਰਾਜ ਸਿੰਘ ਜੱਗੀ, ਪਰਮਿੰਦਰ ਕੌਰ, ਸੁਰਿੰਦਰ ਕੌਰ ਆਦਿ ਵਿਦਿਆਰਥੀ ਅਤੇ ਸਕੂਲ ਸਟਾਫ਼ ਹਾਜ਼ਰ ਸਨ।
# Contact us for News and advertisement on 980-345-0601
Kindly Like,Share & Subscribe http://charhatpunjabdi.com
151540cookie-checkਸਰਕਾਰੀ ਪ੍ਰਾਇਮਰੀ ਸਕੂਲ ਘੁਮੈਤ ਨੂੰ ਐੱਨਆਰਆਈ ਪਰਿਵਾਰ ਵੱਲੋਂ 50 ਹਜਾਰ ਰੁਪਏ ਦਾ ਦਿੱਤਾ ਫੰਡ
error: Content is protected !!