December 22, 2024

Loading

 ਚੜ੍ਹਤ ਪੰਜਾਬ ਦੀ 
ਮਹਿਰਾਜ , 2 ਜਨਵਰੀ , (ਪਰਦੀਪ ਸ਼ਰਮਾ): ਸ੍ਰੋਮਣੀ ਅਕਾਲੀ ਦਲ ਨੇ ਕੁੱਝ ਦਿਨ  ਪਹਿਲਾਂ ਪਿੰਡ ਮਹਿਰਾਜ ਵਾਸੀ ਪੱਤੀ ਸੌਲ ਦੇ ਗੁਰਚਰਨ ਸਿੰਘ ਮਹਿਰਾਜ ਨੂੰ ਗੁਮਰਾਹ ਕਰਕੇ ਅਕਾਲੀ ਦਲ ਵਿੱਚ ਸਾਮਲ ਕਰ ਲਿਆ ਸੀ ਪਰਤੂੰ ਗੁਰਚਰਨ ਸਿੰਘ ਨੇ ਮੁੜ ਫੈਸਲਾ ਕਰਦਿਆਂ ਆਮ ਆਦਮੀ ਪਾਰਟੀ ਵਿੱਚ ਸਮੂਹਲੀਅਤ ਕਰ ਲਈ। ਇਸ ਮੌਕੇ ਗੁਰਚਰਨ ਸਿੰਘ ਨੇ ਦਸਿਆ ਕਿ ਉਸ ਨੂੰ ਅਕਾਲੀ ਦਲ ਨੇ ਆਪਣੇ ਗੁੰਮਰਾਹਕੁੰਨ ਪ੍ਰਚਾਰ ਵਿੱਚ ਫਸਾ ਲਿਆ ਸੀ ਪਰਤੂੰ ਉਹਨਾਂ ਨੇ ਮੁੜ ਫੈਸਲਾ ਕੀਤਾ ਕਿ ਉਹ ਆਮ ਆਦਮੀ ਪਾਰਟੀ ਵਿੱਚ ਹੀ ਰਹਿਣਗੇ ਤੇ ਆਪ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਦੀ ਡਟਵੀ ਹਮਾਇਤ ਕਰਨਗੇ।
ਪਿੰਡ ਮਹਿਰਾਜ ਵਾਸੀ ਵੱਡੀ ਤਦਾਦ ‘ਚ ਹੋ ਰਹੇ ਨੇ ਆਪ ‘ਚ ਸਾਮਲ ਅਕਾਲੀ ‘ਤੇ ਕਾਂਗਰਸੀ ਛੱਡ ਰਹੇ ਪਾਰਟੀਆਂ : ਸਿੱਧੂ
ਪਾਰਟੀ ਵਿੱਚ ਮੁੜ ਸ਼ਮੂਲੀਅਤ ਕਰਵਾਉਣ ਤੋ ਬਾਅਦ ਆਪ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੀ ਚੜ੍ਹਤ ਤੋ ਬੁਖਲਾਹਟ ਵਿੱਚ ਆ ਗਏ ਉਹ ਗਲਤ ਹੱਥਕੰਡੇ ਅਪਣਾਕੇ ਤੇ ਗਲਤ ਪ੍ਰਚਾਰ ਕਰਕੇ ਆਮ ਆਦਮੀ ਪਾਰਟੀ ਵਿੱਚ ਸਮੂਹਲੀਅਤ ਕਰਨ ਵਾਲਿਆ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਰਹੇ ਹਨ ਪਰ ਆਪ ਦੇ ਜੰਝਾਰੂ ਵੋਟਰ ਉਹਨਾਂ ਦੀਆਂ ਮੋਮੋਠਗਣੀਆ ਵਿੱਚ ਆਉਣ ਵਾਲੇ ਨਹੀ ਤੇ ਉਹ ਆਮ ਆਦਮੀ ਪਾਰਟੀ ਦੇ ਨਾਲ ਡੱਟਕੇ ਖੜ੍ਹੇ ਹਨ। ਆਉਦੇ ਦਿਨਾਂ ‘ਚ ਹੋਰ ਵੀ ਅਕਾਲੀ ਤੇ ਕਾਂਗਰਸੀ ਆਮ ਆਦਮੀ ਪਾਰਟੀ ‘ਚ ਸਮੂਹਲੀਅਤ ਕਰਨਗੇ ਪਿੰਡ ਮਹਿਰਾਜ ਤੋ ਉਹਨਾਂ ਨੂੰ ਬਹੁਤ ਵੱਡਾ ਹੁੰਗਾਰਾਂ ਮਿਲ ਰਿਹਾ ਹੈ।
ਉਹਨਾਂ ਕਿਹਾ ਕਿ ਗੁਰਚਰਨ ਸਿੰਘ ਮਹਿਰਾਜ  ਮੁੜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਅਸੀ ਉਨ੍ਹਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ। ਇਸ ਮੌਕੇ ਨੱਛਤਰ ਸਿੰਘ ਸਿੱਧੂ ਸੂਬਾ ਜੁਆਇੰਟ ਸਕੱਤਰ ਕਿਸਾਨ ਵਿੰਗ ਪੰਜਾਬ ਗੁਰਵਿੰਦਰ ਸਿੰਘ , ਜਸਬੀਰ ਸਿੰਘ , ਸੰਤੋਖ ਸਿੰਘ , ਕੁਲਵਿੰਦਰ ਸਿੰਘ ਬਿੱਟੂ , ਇੰਦਰਜੀਤ ਸਿੰਘ, ਦਲਜੀਤ ਸਿੰਘ , ਖੁਸ਼ਪ੍ਰੀਤ ਸਿੰਘ , ਕਮਲ ਸਿੰਘ , ਮਨਪ੍ਰੀਤ ਸਿੰਘ , ਜਸ਼ਨ ਸਿੰਘ , ਜਗਤਾਰ ਸਿੰਘ , ਬਖਸ਼ੀਸ਼ ਸਿੰਘ , ਕੁਲਦੀਪ ਸਿੰਘ , ਜਰਨੈਲ ਸਿੰਘ , ਸਤਪਾਲ ਸਿੰਘ , ਜਗਦੀਪ ਸਿੰਘ , ਹਰਜੀਵਨ ਸਿੰਘ , ਕਾਲਾ ਮਹਿਰਾਜ , ਲਖਵਿੰਦਰ ਸਿੰਘ ਤੇ ਜੈਲਦਾਰ ਮਹਿਰਾਜ ਆਦਿ ਹਾਜ਼ਰ ਸਨ।
98190cookie-checkਗੁਰਚਰਨ ਸਿੰਘ ਮਹਿਰਾਜ ਫੇਰ ਹੋਇਆ ਆਪ ‘ਚ ਸ਼ਾਮਲ
error: Content is protected !!