December 22, 2024

Loading

 

 ਚੜ੍ਹਤ ਪੰਜਾਬ ਦੀ

 

ਲੁਧਿਆਣਾ : (   ਸਤ ਪਾਲ ਸੋਨੀ  )  :  ਇਕ ਰੈਂਕ ਇਕ ਪੈਨਸ਼ਨ ਵਿੱਚ ਅਨੇਕਾਂ ਹੀ ਤਰੁੱਟੀਆਂ ਦੇ ਪ੍ਰਤੀ ਸਰਕਾਰ ਦੀ ਚੁੱਪ ਤੇ ਭਾਈ ਸ਼ਮਸ਼ੇਰ ਸਿੰਘ ਆਸੀ ਮੈਂਬਰ ਸੰਯੁਕਤ ਜਵਾਨ ਮੋਰਚਾ ਪੰਜਾਬ ਦੇ ਨੇ ਗੱਲਬਾਤ ਕਰਦੇ ਹੋਏ ਦੱਸਿਆ ਅਸੀ ਲੰਮਾ ਸਮਾ ਦਿੱਲੀ ਵਿਖੇ ਇਕ ਰੈਂਕ ਇਕ ਪੈਨਸ਼ਨ ਬਾਰੇ ਸੰਘਰਸ਼ ਕੀਤਾ ਪਰ ਹੁਣ ਅਸੀ ਭਾਰਤ ਦੇ ਸਮੂਹ ਸਾਬਕਾ ਸੈਨਿਕਾਂ,ਸੈਨਿਕ ਜਥੇਬੰਦੀਆਂ ਨੂੰ ਅਸੀ ਇਕ ਅਪੀਲ ਕਰਦੇ ਹਾਂ ਆਪ ਸਭ ਨੂੰ ਪਤਾ ਹੈ। ਇਕ ਰੈਂਕ ਇਕ ਪੈਨਸ਼ਨ ਦੀਆਂ ਅਨੇਕਾਂ ਤਰੁੱਟੀਆਂ ਨੂੰ ਲੈ ਕੇ ਸਾਬਕਾ ਸੈਨਿਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਲਈ ਪਹਿਲਾ 20 ਫਰਵਰੀ 2023 ਨੂੰ ਜੰਤਰ ਮੰਤਰ ਉਪਰ ਦੇਸ਼ ਦੇ  ਸਾਬਕਾ ਸੈਨਿਕਾਂ ਵੱਲੋ ਧਰਨਾ ਪ੍ਰਦਰਸ਼ਨ ਉਲੀਕਿਆ ਗਿਆ ਸੀ।ਜੋ ਲਗਾਤਾਰ ਚੱਲ ਰਿਹਾ ਹੈ ਸਾਬਕਾ ਸੈਨਿਕਾਂ ਵੱਲੋ ਦੂਜੀ ਕਾਲ 12 ਮਾਰਚ ਦੀ ਦਿੱਤੀ ਗਈ ਜਿਸ ਵਿਚ ਦੇਸ਼ ਭਰ ਦੇ ਸਾਬਕਾ ਸੈਨਿਕਾਂ ਨੇ ਹਿਸਾ ਲਿਆ ਇਸ ਵਿਚ ਪੰਜਾਬ ਤੋਂ ਵੱਡੀ ਤਾਦਾਦ ਵਿੱਚ ਸੰਯੁਕਤ ਜਵਾਨ ਮੋਰਚਾ ਪੰਜਾਬ ਦੀ ਰਹਿਨੁਮਾਈ ਹੇਠ ਸਿਰਕਤ ਕੀਤੀ।

ਉਨਾਂ ਨੇ ਕਿਹਾ ਸੰਯੁਕਤ ਜਵਾਨ ਮੋਰਚੇ ਪੰਜਾਬ ਦੇ ਮੈਂਬਰ ਹੋਣ ਕਰਕੇ ਇਸ ਬਾਰੇ ਬਹੁਤ ਜਥੇਬੰਦੀਆ ਦੇ ਆਗੂ ਸਾਹਿਬਾਨ ਨਾਲ ਗੱਲਬਾਤ ਕੀਤੀ ਹੈ ਇਸ ਤੋ ਬਾਅਦ ਇਹ ਫੈਸਲਾ ਲਿਆ ਗਿਆ ਹੈ ਸਰਕਾਰ ਦੇ ਇਸ ਫੈਸਲੇ ਦਾ ਪੂਰੇ ਦੇਸ਼ ਦੇ ਸਾਬਕਾ ਸੈਨਿਕਾਂ ਵਿਚ ਭਾਰੀ ਰੋਸ ਹੈ ਇਸ ਲਈ ਵੱਧ ਤੋਂ ਵੱਧ ਸਾਬਕਾ ਸੈਨਿਕ,ਸੈਨਿਕ ਜਥੇਬੰਦੀਆਂ ਇਸ ਧਰਨੇ ਦਾ ਹਿਸਾ ਬਣੋ ਅਤੇ ਉਨਾਂ ਨੇ ਕਿਹਾ ਅਸੀ ਦੇਸ਼ ਦੇ ਤਮਾਮ ਸੈਨਿਕਾਂ ਨੂੰ ਇਕਜੁੱਟ ਹੋ ਕੇ ਅਪੀਲ ਕਰਦੇ ਹਾਂ ਦੇਸ਼ ਦੇ ਹਰ ਜਿਲੇ ਵਿੱਚ ਮੰਗ ਪੱਤਰ ਵੀ ਦਿੱਤੇ ਜਾਣ ਜਿਸ ਨਾਲ ਸਰਕਾਰ ਨੂੰ ਇਕ ਸਖਤ ਸ਼ੰਦੇਸ਼ ਜਾਵੇ ਕਿ ਦੇਸ਼ ਦੇ ਜਵਾਨਾ ਨਾਲ ਸਰਕਾਰ ਨੇ ਅਤੇ ਅਫਸਰਾ ਨੇ ਮਿਲ ਕੇ ਵੱਡਾ ਧੋਖਾ ਕੀਤਾ ਹੈ ਜਿਸ ਦੇ ਨਾਲ ਭਾਰਤੀ ਫੌਜ ਵਿੱਚ ਸੇਵਾ ਨਿਭਾਅ ਰਹੇ ਜਵਾਨਾ ਉਪਰ ਮਾੜਾ ਅਸਰ ਪਵੇਗਾ ਜੋ ਦੇਸ਼ ਦੀ ਸੁਰੱਖਿਆ ਲਈ ਘਾਤਕ ਸਾਬਤ ਹੋ ਸਕਦਾ ਹੈ ਸਰਕਾਰ ਨੂੰ ਆਪਣੇ ਇਸ ਫੈਸਲੇ ਤੇ ਪੁਨਰ ਵਿਚਾਰ ਕਰਨ ਦੀ ਜਰੂਰਤ ਹੈ।ਇਹ ਕਿਹੋ ਜਿਹਾ ਇਨਸਾਫ ਹੈ ਸਤਵੇਂ ਪੇ ਕਮਿਸ਼ਨ ਅਫਸਰਾਂ ਲਈ 2.81 ਅਤੇ ਜਵਾਨਾਂ ਲਈ 2.57 ਦਾ ਫਾਰਮੂਲਾ ਲਾਗੂ ਕਰ ਕੇ ਬਹੁਤ ਧੱਕਾ ਕੀਤਾ ਹੈ। ਨਾਰਮਲ ਡਿਸੇਬਿਲਟੀ ਪੈਨਸ਼ਨ ਅਫਸਰ ਦੀ 75870 ਰੁਪਏ ਅਤੇ ਜਵਾਨ ਦੀ ਪੈਨਸ਼ਨ 9000 ਰੁਪਏ ਬੈਟਲ ਕੈਜੂਅਲਟੀ ਪੈਨਸ਼ਨ ਅਫਸਰ ਦੀ 2,52,900 ਰੁਪਏ ਅਤੇ ਜਵਾਨ ਦੀ ਪੈਨਸ਼ਨ 18000 ਰੁਪਏ ਦਿੱਤੀ ਗਈ ਜੋ ਕਿ ਜਵਾਨਾਂ ਨਾਲ ਬਿਲਕੁਲ ਬੇਇਨਸਾਫ਼ੀ ਕੀਤੀ ਗਈ ਹੈ।

 ਇਸ ਤਰਾਂ ਹੀ ਵਿਧਵਾ ਪੈਨਸ਼ਨ ਅਫਸਰ ਤੇ ਜਵਾਨ ਦਾ ਬਹੁਤ ਵੱਡਾ ਫਰਕ ਹੈ ਮਿਲਟਰੀ ਸਰਵਿਸ ਪੇ ਵਿਚ ਕਮਿਸ਼ਨ ਨੇ ਅਫਸਰ ਤੇ ਜਵਾਨ ਵਿਚ ਬਹੁਤ ਵੱਡਾ ਫਰਕ ਕੀਤਾ ਹੈ।ਫੌਜ ਦੀ ਕੰਟੀਨ ਅਤੇ ਸਿਹਤ ਸਹੂਲਤਾਂ ਵਿਚ ਵੀ ਅਫਸਰ ਤੇ ਜਵਾਨ ਨੂੰ ਇਕਸਾਰ ਨਹੀ ਰੱਖਿਆ ਗਿਆ ਅਸੀ ਸਰਕਾਰ ਦੀ ਇਸ ਕਾਰਵਾਈ ਦੀ ਕਰੜੇ ਸ਼ਬਦਾ ਵਿੱਚ ਨਿੰਦਾ ਕਰਦੇ ਹਾਂ। ਜਵਾਨ ਹਮੇਸ਼ਾਂ ਮੋਰਚੇ ਵਿੱਚ ਅੱਗੇ ਹੋ ਕੇ ਦੇਸ਼ ਕੌਮ ਖਾਤਰ ਬਹਾਦਰੀ ਤੇ ਸੂਰਵੀਰਤਾ ਨਾਲ ਆਪਣੀ ਜਾਨ ਨਿਛਾਵਰ ਕਰਦੇ ਹਨ ਫੇਰ ਵਿਤਕਰਾ ਕਿਉ ਅੱਜ ਸੰਯੁਕਤ ਜਵਾਨ ਮੋਰਚੇ ਪੰਜਾਬ ਵਲੋ ਕੈਪਟਨ ਮਲਕੀਤ ਸਿੰਘ ਵਾਲੀਆ,ਸ: ਅਵਤਾਰ ਸਿੰਘ ਫਕਰਸਰ,ਸ:ਕਿਰਪਾਲ ਸਿੰਘ ਬਾਦੀਆ,ਭਾਈ ਨਿਰਮਲ ਸਿੰਘ ਖਾਲਸਾ,ਪ੍ਰੇਮ ਸਿੰਘ ਮੋਹਾਲੀ,ਸੂਬੇਦਾਰ ਮੇਜਰ ਅਨੂਪ ਸਿੰਘ,ਭੋਲਾ ਸਿੰਘ ਮੌੜ,ਸ: ਸੰਸਾਰ ਸਿੰਘ ਧਾਲੀਵਾਲ ਅਤੇ ਉਨਾਂ ਦੇ ਬਹੁਤ ਸਾਰੇ ਸਹਿਯੋਗੀਆਂ ਨੇ ਹਿਸਾ ਲਿਆ ਉਨਾਂ ਨੇ ਕਿਹਾ ਕਿ ਅਸੀ ਅਫਸਰਾਂ ਦੇ ਖਿਲਾਫ ਨਹੀ। ਪਰ ਇਕ ਜਵਾਨ ਨੂੰ ਉਸ ਦਾ ਹੱਕ ਦੇਣਾ ਇਹ ਸਰਕਾਰਾਂ ਦੇ ਫਰਜ ਹਨ ਇਸ ਵਿਤਕਰੇ ਨਾਲ ਭਾਰਤੀ ਫੌਜ ਵਿੱਚ ਨੌਕਰੀ ਕਰ ਰਹੇ ਜਵਾਨਾਂ ਦੀ ਮਾਨਸਿਕ ਸੋਚ ਉਪਰ ਫਰਕ ਪਵੇਗਾ ਜੋ ਦੇਸ਼ ਦੇ ਹਿੱਤ ਵਿਚ ਨਹੀ ਅਸੀ ਭਾਰਤ ਸਰਕਾਰ ਤੋਂ ਪੁਰਜੋਰ ਮੰਗ ਕਰਦੇ ਹਾਂ ਇਸ ਫੈਸਲੇ ਉਪਰ ਪੁਨਰ ਵਿਚਾਰ ਕੀਤੀ ਜਾਵੇ। ਸਾਬਕਾ ਸੈਨਿਕਾਂ ਦੀਆ ਬਹੁਤ ਸੈਨਿਕ ਜਥੇਬੰਦੀਆਂ ਹਨ ਜੋ ਸਾਬਕਾ ਸੈਨਿਕਾਂ ਦੀਆਂ ਹੱਕੀ ਮੰਗਾਂ ਦੀ ਆਵਾਜ ਬਣ ਰਹੀਆ ਹਨ ਉਨਾਂ ਦਾ ਅਸੀ ਸਤਿਕਾਰ ਕਰਦੇ ਹਾਂ ਆਉ ਆਪਣੇ ਹੱਕਾਂ ਲਈ ਲਾਮਬੰਦ ਹੋਈਏ।

 

#For any kind of News and advertisment contact us on 9803 -450-601

#Kindly LIke,Share & Subscribe our News Portal://charhatpunjabdi.com

 

143250cookie-check” ਇਕ ਰੈਂਕ ਪੈਨਸ਼ਨ ਤੇ ਸਰਕਾਰ ਚੁੱਪ ਤੇ ਸਾਬਕਾ ਸੈਨਿਕਾ ਵਿਚ ਭਾਰੀ ਰੋਸ ” ਭਾਈ ਸ਼ਮਸ਼ੇਰ ਸਿੰਘ ਆਸੀ
error: Content is protected !!