April 20, 2024

Loading

 

ਚੜ੍ਹਤ ਪੰਜਾਬ ਦੀ

 

ਸਰਦੂਲਗੜ੍ਹ, 14 ਮਾਰਚ (ਕੁਲਵਿੰਦਰ ਕੜਵਲ) : ਸਾਡੇ ਸਮਾਜ ਵਿੱਚ ਬਹੁਤ ਅਸਮਾਨਤਾਵਾਂ ਮੌਜੂਦ ਹਨ ਅਤੇ ਖਾਸ ਕਰਕੇ ਆਰਥਿਕ ਅਸਮਾਨਤਾ ਦਾ ਬੋਲਬਾਲਾ ਹੈ। ਬਹੁਤ ਸਾਰੇ ਲੋਕ ਆਰਥਿਕ ਤੌਰ ਤੇ ਸੰਤਾਪ ਭੋਗਦੇ ਹੋਏ ਜ਼ਿੰਦਗੀ ਨਾਲ ਜੂਝ ਰਹੇ ਹਨ, ਜਦ ਕਿ ਦੂਜੇ ਪਾਸੇ ਕਈ ਲੋਕਾਂ ਕੋਲ ਧੰਨ ਦੀ ਬਹੁਤਾਤ ਵੀ ਹੈ। ਸਮਾਜ ਵਿੱਚ ਧਨ ਦੀ ਉਚਿਤ ਵੰਡ ਨਾ ਹੋਣ ਕਰਕੇ ਸਾਨੂੰ ਬਾਬੇ ਨਾਨਕ ਦੇ ਫ਼ਲਸਫ਼ੇ ਉਪਰ ਪਹਿਰਾ ਦੇਣ ਦੀ ਲੋੜ ਹੈ, ਅਤੇ ਵੰਡ ਛਕਣ ਦੇ ਸਿਧਾਂਤ ਤੇ ਚਲਦੇ ਹੋਏ ਆਪਣੇ ਆਲੇ ਦੁਆਲੇ ਰਹਿੰਦੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਅਜਿਹਾ ਹੀ ਇੱਕ ਉਪਰਾਲਾ ਨੇੜਲੇ ਪਿੰਡ ਝੰਡਾ ਕਲਾਂ ਵਿਖੇ ਪਿੰਡ ਦੇ ਲੋਕਾਂ ਵੱਲੋਂ ਬਣਾਈ ਹੋਈ ਸਰਬ ਸਾਂਝੀ ਸੇਵਾ ਸੰਸਥਾ ਕਰ ਰਹੀ ਹੈ।

ਸੰਸਥਾ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਕੰਮ ਕੀਤੇ ਜਾ ਰਹੇ ਹਨ। ਇਹਨਾਂ ਕੰਮਾਂ ਵਿੱਚ ਗ਼ਰੀਬ ਲੋੜਵੰਦਾਂ ਦੀ ਬਿਮਾਰੀ ਦਾ ਇਲਾਜ, ਕਿਸੇ ਗਰੀਬ ਦੇ ਢਹਿ ਗਏ ਘਰ ਦੀ ਮੁਰੰਮਤ, ਜਨਤਕ ਥਾਵਾਂ ਤੇ ਰੁੱਖ ਲਾਉਣੇ, ਗ਼ਰੀਬ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ਸਮੇਂ ਬਣਦੀ ਮਦਦ ਦੇਣੀ ਆਦਿ ਸ਼ਾਮਲ ਹਨ। ਬੀਤੇ ਦਿਨੀਂ ਪਿੰਡ ਦੇ ਲੋੜਵੰਦ ਮਿਲਖਾ ਸਿੰਘ ਦੀ ਬੇਟੀ ਦੀ ਸ਼ਾਦੀ ਮੌਕੇ ਸਹਾਇਤਾ ਦੇ ਨਾਲ ਨਾਲ ਘਰੇਲੂ ਲੋੜ ਦਾ ਸਮਾਨ ਵੀ ਸੰਸਥਾ ਵੱਲੋਂ ਦਿੱਤਾ ਗਿਆ। ਇਸ ਸਮਾਨ ਵਿੱਚ ਬੈਡ, ਕੂਲਰ, ਅਲਮਾਰੀ, ਕੁਰਸੀਆ, ਮੇਜ ਦੇ ਕੇ ਸੇਵਾ ਕੀਤੀ ਗਈ। ਸੰਸਥਾ ਦੇ ਮੈਬਰ ਬਲਜੀਤ ਪਾਲ ਸਿੰਘ,ਅਰਸ਼ ਸਿੱਧੂ, ਜਿੰਦੂ ਵਿਰਕ ਅਤੇ ਰਮਨ ਸੰਧੂ ਇਸ ਸਮੇਂ ਹਾਜਰ ਰਹੇ।

 #For any kind of News and advertisment contact us on 9803 -450-601

#Kindly LIke,Share & Subscribe our News Portal://charhatpunjabdi.com

 

143290cookie-checkਸਮਾਜ ਸੇਵੀ ਸੰਸਥਾ ਨੇ ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਸਮੇਂ ਮਦਦ ਕੀਤੀ
error: Content is protected !!