December 22, 2024

Loading

ਚੜ੍ਹਤ ਪੰਜਾਬ ਦੀ 
ਭਾਈਰੂਪਾ/ ਰਾਮਪੁਰਾ ਫੂਲ, 15 ਜੁਲਾਈ,(ਪ੍ਰਦੀਪ ਸ਼ਰਮਾ):ਪੰਜਾਬ ਸਰਕਾਰ ਅਤੇ ਰੱਖਿਆਂ ਸੇਵਾਵਾਂ, ਅਜ਼ਾਦੀ ਘੁਲਾਟੀਏ, ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਬਾਗਬਾਨੀ ਵਿਭਾਗ ਬਠਿੰਡਾ ਵੱਲੋਂ ਸਰਕਾਰੀ ਸਕੂਲਾਂ ਵਿੱਚ 15 ਜੁਲਾਈ ਤੋਂ ਫ਼ਲਦਾਰ ਪੌਦੇ ਲਾਉਣ ਦੀ ਮੁਹਿੰਮ ਤਹਿਤ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਪ੍ਰਦੂਸ਼ਤ ਹੋ ਰਹੇ ਵਾਤਾਵਰਣ ਦੀ ਸ਼ੁਧਤਾ ਵਾਸਤੇ ਹਲਕਾ ਰਾਮਪੁਰਾ ਫੂਲ ਦੇ ਸਰਕਾਰੀ ਸਕੂਲਾਂ ਵਿੱਚ ਫਲਦਾਰ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਹਲਕਾ ਵਿਧਾਇਕ ਬਲਕਾਰ ਸਿੱਧੂ ਨੇ ਆਪਣੇ ਹੱਥੀਂ ਅੰਬ ਦਾ ਫ਼ਲਦਾਰ ਪੌਦਾ ਸਰਕਾਰੀ ਹਾਈ ਸਕੂਲ ਪਿੰਡ ਘੰਡਾਬੰਨਾ ਤੇ ਸੰਧੂਖੁਰਦ ਦੇ ਸਕੂਲ ਵਿਖੇ ਲਾਕੇ ਕੀਤੀ।
ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ 15 ਜੁਲਾਈ 2022 ਨੂੰ ਫਲਦਾਰ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸੇ ਕੜੀ ਤਹਿਤ 1.25 ਲੱਖ ਫਲਦਾਰ ਪੌਦੇ ਉਪਰੋਕਤ ਮਿਤੀ ਨੂੰ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ । ਉਹਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਹਲਕੇ ਦੇ ਸਮੁੱਚੇ ਸਕੂਲਾਂ ਨਾਲ ਤਾਲ-ਮੇਲ ਬਣਾ ਲਿਆ ਗਿਆ ਅਤੇ ਪੌਦੇ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ ।
ਪੰਜਾਬ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਮਹੁਈਆ ਕਰਵਾਉਣ ਲਈ ਪਾਸ ਕੀਤਾ ਕਰੋੜਾਂ ਦਾ ਬਜਟ
ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਅੱਗੇ ਦੱਸਿਆ ਕਿ ਜਿਥੇ ਪੰਜਾਬ ਸਰਕਾਰ ਨੇ ਪੰਜਾਬ ਦੇ ਗੰਧਲੇ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਇਹ ਉਪਰਾਲਾ ਸ਼ੁਰੂ ਕੀਤਾ ਉਥੇ ਪੰਜਾਬ ਵਿੱਚ ਸਿੱਖਿਆਂ ਦੇ ਖੇਤਰ ਵਿੱਚ ਨਵੀਆਂ ਪੈੜਾਂ ਪਾਈਆਂ ਹਨ । ਪੰਜਾਬ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਸਕੂਲਾਂ ਦੀ ਬੇਹਤਰੀ ਲਈ ਵੱਖ ਵੱਖ ਯੋਜਨਾਵਾਂ ਲਿਆਂਦੀਆਂ ਤੇ ਕਰੋੜਾਂ ਰੁਪਏ ਦਾ ਬਜਟ ਤਿਆਰ ਕੀਤਾ ਜਿਸ ਦੇ ਤਹਿਤ ਸਮੱਗਰ ਸਿੱਖਿਆ ਅਭਿਆਨ ਤਹਿਤ 1351 ਕਰੋੜ ਰੁਪਏ, ਮਿਡ ਡੇਅ ਮੀਲ ਸਕੀਮ ਤਹਿਤ 473 ਕਰੋੜ ਰੁਪਏ, ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੀ ਅਪ ਗ੍ਰੇਡੇਸਨ ਲਈ 424 ਕਰੋੜ, ਵਿਦਿਆਰਥੀਆਂ ਨੂੰ 100 ਸਕੂਲ ਆਫ਼ ਐਮੀਨੈਸ ਰਾਹੀਂ ਵਿਸ਼ਵ ਪੱਧਰੀ ਸਿੱਖਿਆ ਦੇਣ ਲਈ 200 ਕਰੋੜ ਰੁਪਏ, ਸਰਕਾਰੀ ਸਕੂਲਾਂ ਦੀ ਸਾਂਭ ਸੰਭਾਲ ਲਈ 123 ਕਰੋੜ ਰੁਪਏ, ਪੰਜਾਬ ਨੌਜਵਾਨ ਉੱਦਮੀ ਪ੍ਰੋਗਰਾਮ ਲਈ 50 ਕਰੋੜ, ਸਰਕਾਰੀ ਸਕੂਲਾਂ ਦੇ ਕਲਾਸ ਰੂਮ ਆਧੁਨਿਕ ਬਣਾਉਣ ਲਈ 40 ਕਰੋੜ, ਅਧਿਆਪਕ ਸਕੂਲ ਮੁੱਖੀਆ ਦੀ ਅੱਪਗ੍ਰੇਡੇਸਨ ਲਈ 30 ਕਰੋੜ ਰੁਪਏ, ਸਰਕਾਰੀ ਸਕੂਲਾਂ ਵਿੱਚ ਰੂਪ ਕੌਨ ਸੋਲਰ ਪੈਨਲ ਸਿਸਟਮ ਲਗਾਉਣ ਲਈ 100 ਕਰੋੜ, ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੀ ਪ੍ਰੀਮੈਟ੍ਰਕ ਵਜ਼ੀਫਾ ਸਕੀਮ ਲਈ 79 ਕਰੋੜ ਰੁਪਏ ਅਤੇ ਓਬੀਸੀ ਵਿਦਿਆਰਥੀਆਂ ਦੀ ਪ੍ਰੀਮੈਟ੍ਰਿਕ ਵਜ਼ੀਫਾ ਸਕੀਮ ਲਈ 67 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰੇਗੀ ਅਤੇ ਪੰਜਾਬੀਆਂ ਲਈ ਵਿਸ਼ਵਪੱਧਰੀ ਸਿਹਤ ਸਹੂਲਤਾਂ ਤੇ ਵਿਸ਼ਵ ਪੱਧਰੀ ਸਿੱਖਿਆ ਮਹੁਈਆ ਕਰਵਾਏਗੀ।ਇਸ ਮੌਕੇ ਉਹਨਾਂ ਨਾਲ ਬਾਗਵਾਨੀ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਪਿੰਡ ਘੰਡਾਬੰਨਾ ਦੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਲੰਟੀਅਰ ਹਾਜ਼ਰ ਸਨ।
#For any kind of News and advertisment contact us on 980-345-0601 
123260cookie-checkਸ਼ੁੱਧ ਅਤੇ ਸਾਫ ਸੁੱਥਰੇ ਵਾਤਾਵਰਣ ਲਈ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਲਾਏ ਜਾਣਗੇ ਫ਼ਲਦਾਰ ਪੌਦੇ : ਵਿਧਾਇਕ ਬਲਕਾਰ ਸਿੱਧੂ
error: Content is protected !!