December 6, 2024

Loading

ਚੜ੍ਹਤ ਪੰਜਾਬ ਦੀ  
ਰਾਮਪੁਰਾ ਫੂਲ,14 ਜੁਲਾਈ (ਪ੍ਰਦੀਪ ਸ਼ਰਮਾ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਿਆਹ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਦਿਆਂ ਆਪਣੇ ਕਰੀਬੀ ਦੋਸਤਾਂ ਨੂੰ ਆਪਣੇ ਘਰ ਬੁਲਾਇਆ ਜਿੰਨਾ ਵਿੱਚ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਆਪਣੇ ਪਰਿਵਾਰ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਵਿਖੇ ਪਹੁੰਚ ਕੇ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। ਇਸ ਸਬੰਧੀ ਪ੍ਰੈਸ਼ ਨੂੰ ਬਿਆਨ ਜਾਰੀ ਕਰਦਿਆਂ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਬਹੁਤ ਕਰੀਬੀ ਰਹੇ ਹਨ ਤੇ ਸਾਡਾ ਦੋਵਾਂ ਦਾ ਪਿਛੋਕੜ ਪੰਜਾਬੀ ਸੱਭਿਆਚਾਰ ਨਾਲ ਜੁੜਿਆਂ ਹੋਇਆਂ ਹੈ। ਸਾਡੇ ਪੰਜਾਬੀ ਸੱਭਿਆਚਾਰ ‘ਚ ਵਿਆਹ ਵਰਗੀਆਂ ਪਵਿੱਤਰ ਰਸਮਾਂ ਰੀਤਾਂ ਮੌਕੇ ਖੁਸ਼ੀਆਂ ਦੇ ਗੀਤ ਗਾਏ ਜਾਂਦੇ ਨੇ ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਸਮਾਂ ਕੱਢ ਕੇ ਦੋ ਪਲ ਸਾਡੇ ਤੇ ਪ੍ਰੀਵਾਰ ਨਾਲ ਬੀਤਾਏ ਉਹ ਸਦਾ ਲਈ ਸਦੀਵੀ ਯਾਦ ਬਣ ਗਏ।
ਇਸ ਮੌਕੇ ਅਜਿਹਾ ਯਾਦਗਾਰੀ ਮਹੌਲ ਬਣਿਆ ਤੇ ਸਾਨੂੰ ਬਹੁਤ ਹੀ ਜਿਆਦਾ ਖੁਸ਼ੀ ਮਿਲੀ ਜਦੋ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਬਾ ਸਮਾਂ ਸਾਡੇ ਨਾਲ ਬੈਠਕੇ ਪੁਰਾਣੀਆਂ ਯਾਦਾਂ ਤਾਜੀਆਂ ਕੀਤੀਆਂ, ਕਿਵੇ ਅਸੀਂ ਸਾਰੇ ਦੋਸਤਾਂ ਨੇ ਰਲ ਮਿਲ ਕੇ ਮਿਹਨਤਾਂ ਕਰਕੇ ਕਾਮਯਾਬੀਆਂ ਪ੍ਰਾਪਤ ਕੀਤੀਆਂ।ਇਸ ਮੌਕੇ ਅਜਿਹਾ ਸੋਹਣਾ ਮਹੌਲ ਬਣਿਆ ਸਾਰਿਆਂ ਵੱਲੋਂ ਵਿਆਹ ਦੀ ਖੁਸ਼ੀ ਵਿੱਚ ਗੀਤ, ਸਿਠਣੀਆਂ ਤੇ ਦੋਹੇਂ ਗਾਏਂ ਗਏੇ। ਮੈ ਤੇ ਮੇਰਾ ਪਰਿਵਾਰ ਪਤਨੀ ਸਰਦਾਰਨੀ ਜਿੰਦਰ ਕੌਰ ਸਿੱਧੂ, ਬੇਟਾ ਕਾਕਾ ਕੁੰਵਰ ਬਲਕਾਰ ਸਿੰਘ ਸਿੱਧੂ ਅਤੇ ਨਾਲ ਮੇਰੇ ਸਾਥੀ ਕਰਮਜੀਤ ਅਨਮੋਲ,ਹਰਭਜਨ ਸੇ਼ਰਾ,ਮਨਜੀਤ ਸਿੱਧੂ,ਧੰਨਾ ਸਿੰਘ ਅਤੇ ਉਹਨਾਂ ਦੇ ਪਰਿਵਾਰ ਬੱਚਿਆਂ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਰਾ ਪਰਿਵਾਰ ਮੌਜੂਦ ਸੀ।
ਇਸ ਮੌਕੇ ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਤਕਦੀਰ ਬਦਲਣ ਆਇਆ ਸਾਨੂੰ ਸਭ ਨੂੰ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਹਿਯੋਗ ਦੇਣ ਦੀ ਲੋੜ ਹੈ। ਪੰਜਾਬ ਦੇ ਲੋਕਾਂ ਨੇ ਜਿਵੇਂ ਰਵਾਇਤੀ ਪਾਰਟੀਆਂ ਦੀ ਗੁਲਾਮੀ ਦਾ ਜੂਲਾ ਆਪਣੇ ਗਲੋਂ ਲਾਹਿਆ ਇਸੇ ਤਰ੍ਹਾਂ ਹੁਣ ਮਾਨ ਸਰਕਾਰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਜੱਦੋਜਹਿਦ ਕਰ ਰਹੀ ਹੈ।
#For any kind of News and advertisment contact us on 980-345-0601 
123220cookie-checkਵਿਧਾਇਕ ਬਲਕਾਰ ਸਿੱਧੂ ਨੇ ਪ੍ਰੀਵਾਰ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਪਹੁੰਚੇ ਤੇ ਕੀਤੀ ਪਰਿਵਾਰਕ ਮਿਲਣੀ
error: Content is protected !!