ਚੜ੍ਹਤ ਪੰਜਾਬ ਦੀ
ਰੁੜਕਾ ਕਲਾਂ/ਜਲੰਧਰ (ਸਤ ਪਾਲ ਸੋਨੀ) : ਭਾਰਤ ਸਰਕਾਰ ਦੇ ਏਕੀਕ੍ਰਿਤ ਨਾਸ਼ੀਜੀਵ ਪ੍ਰਬੰਧਨ ਕੇਂਦਰ ਜਲੰਧਰ ਵੱਲੋਂ ਜਲੰਧਰ ਜ਼ਿਲ੍ਹੇ ਦੇ ਰੁੜਕਾ ਕਲਾਂ ਪਿੰਡ ਵਿੱਚ ਦੋ ਦਿਨ ਦੇ ਮਨੁੱਖੀ ਵਸੀਲੇ ਵਿਕਾਸ ਪ੍ਰੋਗਰਾਮ ਦਾ ਕਰਵਾਇਆ ਗਿਆ । ਇਸ ਦੋ ਦਿਨ ਦੇ ਪ੍ਰੋਗਰਾਮ ਦੌਰਾਨ ਕਿਸਾਨਾਂ ਨੂੰ ਵੱਖ ਵੱਖ ਮਾਹਿਰਾਂ ਨੇ ਖੇਤੀ ਸੰਬੰਧੀ ਬਿਮਾਰੀਆਂ ਤੇ ਕੀੜਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਖੇਤਾਂ ਦੇ ਦੌਰੇ ਵੀ ਕਰਵਾਏ ਗਏ । ਕੇਂਦਰ ਦੇ ਸਹਾਇਕ ਨਿਦੇਸ਼ਕ ਤੇ ਮੁਖੀ ਡਾਕਟਰ ਪੀ ਸੀ ਭਾਰਦਵਾਜ ਨੇ ਕਿਸਾਨਾਂ ਨੂੰ ਏਕੀਕ੍ਰਿਤ ਕੀੜਾ ਪ੍ਰਬੰਧਨ ਦੀ ਜ਼ਰੂਰਤ ਬਾਰੇ ਜਾਗਰੂਕ ਕੀਤਾ ।
ਉਨ੍ਹਾਂ ਕੀਟਨਾਸ਼ਕਾਂ ਦੇ ਮਾੜੇ ਅਸਰ ਤੋਂ ਬਚਣ ਲਈ ਸਾਰੇ ਆਈ ਪੀ ਐੱਮ ਉਪਕਰਨ ਅਪਣਾ ਕੇ ਫ਼ਸਲਾਂ ਦੇ ਕੀੜਿਆਂ ਦੇ ਪ੍ਰਬੰਧਨ ਦੀ ਜ਼ਰੂਰਤ ਦੱਸੀ ਅਤੇ ਕੀੜੇ ਮਾਰਨ ਵਾਲੀਆਂ ਦਵਾਈਆਂ ਦੀ ਘੱਟ ਤੋਂ ਘੱਟ ਵਰਤੋਂ ਕਰਨ ਦੀ ਸਲਾਹ ਦਿੱਤੀ । ਇਸ ਦੌਰਾਨ ਸੂਬੇ ਦੇ ਖੇਤੀ ਅਧਿਕਾਰੀ ਡਾਕਟਰ ਜਸਵੰਤ ਰਾਏ ਅਤੇ ਕੇਂਦਰ ਦੇ ਮਾਹਿਰ ਡਾਕਟਰ ਅੰਕਿਤ ਕੁਮਾਰ ਸਮੇਤ ਹੋਰਨਾਂ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਰੱਖੇ । ਕੇਂਦਰ ਦੇ ਮਾਹਿਰਾਂ ਨੇ ਇੱਕ ਤਕਨੀਕੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ । ਕਿਸਾਨਾਂ ਨੇ ਇਸ ਪ੍ਰੋਗਰਾਮ ਨੂੰ ਆਪਣੇ ਲਈ ਬੇਹੱਦ ਫਾਇਦੇਮੰਦ ਦੱਸਿਆ ਅਤੇ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਕਰਵਾਉਣ ਦੀ ਅਪੀਲ ਕੀਤੀ ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1383600cookie-checkਭਾਰਤ ਸਰਕਾਰ ਦੇ ਏਕੀਕ੍ਰਿਤ ਨਾਸ਼ੀਜੀਵ ਪ੍ਰਬੰਧਨ ਕੇਂਦਰ ਜਲੰਧਰ ਵੱਲੋਂ ਦੋ ਦਿਨ ਦੇ ਮਨੁੱਖੀ ਵਸੀਲੇ ਵਿਕਾਸ ਦਾ ਪ੍ਰੋਗਰਾਮ ਕਰਵਾਇਆ ਗਿਆ