October 12, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ) : ਜੈ ਮਿਊਜ਼ਿਕ ਕੰਪਨੀ ਅਤੇ ਸਟੂਡੀਓ ਮੌਜ਼ੂਦਾ ਸਮੇਂ ਵਿੱਚ ਸੰਗੀਤ ਜਗਤ ਵਿੱਚ ਨਾਮਵਰ ਕੰਪਨੀ ਤੇ ਸਟੂਡੀਓ ਹੈ ਜੋ ਸੰਗੀਤਕ ਖੇਤਰ ਵਿੱਚ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ਤੇ ਛੂਹਵੇ ਵੀ ਕਿਉਂ ਨਾ ਕਿਉਂਕਿ ਆਪਣੇ ਨਾਲ ਜੁੜੇ ਉਸ ਹਰ ਸ਼ਖਸ਼ ਨੂੰ “ਭਾਵੇਂ ਉਹ ਗੀਤਕਾਰ, ਗਾਇਕ, ਵੀਡੀਓ ਡਾਇਰੈਕਟਰ, ਐਡੀਟਰ, ਪੋਸਟਰ ਡਿਜਾਇਨਰ, ਕੈਮਰਾਮੈਨ ਜਾਂ ਫਿਰ ਪੱਤਰਕਾਰ ਭਾਈਚਾਰਾ ਹੋਵੇ ਜੋ ਨਿੱਤ ਦਿਨ ਖਬਰਾਂ ਦੇ ਮਾਧਿਅਮ ਰਾਹੀਂ ਜੈ ਮਿਊਜ਼ਿਕ ਕੰਪਨੀ ਅਤੇ ਜੈ ਮਿਊਜ਼ਿਕ ਸਟੂਡੀਓ ਦੀਆਂ ਗਤੀਵਿਧੀਆਂ ਬਾਰੇ ਪ੍ਰਚਾਰ ਪਸਾਰ ਕਰਦੇ ਰਹਿੰਦੇ ਹਨ, ਦਾ ਸਮੇਂ-ਸਮੇਂ ਸਿਰ ਬਣਦਾ ਮਾਣ ਸਨਮਾਨ ਕਰਦੇ ਹਨ।
ਇਸੇ ਲੜੀ ਤਹਿਤ ਐਕਟਰ, ਡਾਇਰੈਕਟਰ ਅਤੇ ਰੋਜ਼ਾਨਾ ‘ਸਾਂਝੀ ਖ਼ਬਰ’ ਅਖ਼ਬਾਰ ਦੇ ਸਹਿ ਸੰਪਾਦਕ ਗੁਰਬਾਜ ਗਿੱਲ ਦਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਇੰਟਰਨੈਸ਼ਨਲ ਸੰਗੀਤਕਾਰ, ਗਾਇਕ ਅਤੇ ਗੀਤਕਾਰ ਹਰਭਜਨ ਹਰੀ ਨੇ ਕਿਹਾ ਕਿ ਪੱਤਰਕਾਰੀ ਦਾ ਖੇਤਰ ਬਹੁਤ ਹੀ ਸੰਜੀਦਾ ਖੇਤਰ ਹੈ ਜਿਸ ਵਿੱਚ ਭਾਵਪੂਰਨ ਤੇ ਢੁਕਵੇਂ ਸ਼ਬਦਾਂ ਦੀ ਚੋਣ ਕਰਕੇ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਖ਼ਬਰ ਦੇ ਰੂਪ ਵਿੱਚ ਢਾਲਣਾ ਬੜੀ ਸੰਜੀਦਗੀ ਦਾ ਕੰਮ ਹੈ ਤੇ ਇਸ ਕੰਮ ਵਿੱਚ ਗੁਰਬਾਜ ਗਿੱਲ ਨੂੰ ਨਿਪੁੰਨਤਾ ਹਾਸਿਲ ਹੈ। ਸਾਡੇ ਵੱਲੋਂ ਰਿਲੀਜ਼ ਕੀਤੇ ਹਰੇਕ ਨਵੇਂ ਪ੍ਰੋਜੈਕਟਾਂ ਦੀ ਜਾਣਕਾਰੀ ਖ਼ਬਰਾਂ ਰਾਹੀਂ ਸਰੋਤਿਆਂ ਤੱਕ ਪੁੱਜਦੀ ਕੀਤੀ ਹੈ। ਜਿਸ ਲਈ ਸਮੁੱਚੀ ਟੀਮ ਇੰਨ੍ਹਾਂ ਦੀ ਰਿਣੀ ਹੈ ਤੇ ਇੰਨ੍ਹਾਂ ਨੂੰ ਇਹ ਐਵਾਰਡ ਨਾਲ ਸਨਮਾਨਿਤ ਕਰਕੇ ਫਖ਼ਰ ਮਹਿਸੂਸ ਕਰਦੇ ਹਨ। ਦੁਆ ਕਰਦੇ ਹਾਂ ਕਿ ਇਹ ਇਸੇ ਤਰ੍ਹਾਂ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਰਹਿਣ ਅਤੇ ਆਪਣੇ ਇਸ ਕਿੱਤੇ ਵਿੱਚ ਹੋਰ ਬੁਲੰਦੀਆਂ ਛੂਹਦੇ ਰਹਿਣ।
ਇਸ ਅਵਾਰਡ ਨੂੰ ਪ੍ਰਾਪਤ ਕਰਨ ਸਮੇਂ ਗੁਰਬਾਜ ਗਿੱਲ ਨੇ ਜੈ ਮਿਊਜ਼ਿਕ ਕੰਪਨੀ ਅਤੇ ਜੈ ਮਿਊਜ਼ਿਕ ਸਟੂਡੀਓ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਉਹ ਬਹੁਤ ਵੱਡਭਾਗੇ ਹਨ ਜੋ ਇਨ੍ਹਾਂ ਨਾਲ ਜੁੜ ਕੇ ਗੀਤਕਾਰੀ, ਗਾਇਕੀ, ਪੱਤਰਕਾਰੀ ਵਿੱਚ ਨਾਮਣਾ ਖੱਟਣ ਦਾ ਮੌਕਾ ਮਿਲਿਆ ਤੇ ਮਾਣ ਸਨਮਾਨ ਪ੍ਰਾਪਤ ਹੋਏ। ਇਸ ਮੌਕੇ ਗਾਇਕ ਸਾਹਿਲ ਚੌਹਾਨ, ਐਕਟਰ ਐਂਡ ਡਾਇਰੈਕਟਰ ਰਵੀ ਚੌਹਾਨ, ਮਿਊਜ਼ਿਕ ਡਾਇਰੈਕਟਰ ਅਮਿਤ ਚੌਹਾਨ, ਗਾਇਕ, ਅਦਾਕਾਰ ਤੇ ਪ੍ਰੋਡਿਊਸਰ ਮਨੋਹਰ ਧਾਰੀਵਾਲ, ਗਾਇਕਾ ਰਿਹਾਨਾ ਭੱਟੀ, ਗਾਇਕ ਤੇਜਿੰਦਰ ਨਾਹਰ, ਸਿੱਧੂ ਜਗਤਾਰ, ਗੁਨਤਾਜ ਗਿੱਲ ਅਤੇ ਗਾਇਕਾ ਮਨਦੀਪ ਲੱਕੀ ਵੀ ਮੌਜ਼ੂਦ ਸਨ।
 
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
138330cookie-checkਜੈ ਮਿਊਜ਼ਿਕ ਕੰਪਨੀ ਅਤੇ ਸਟੂਡੀਓ ਨੇ ਗੁਰਬਾਜ ਗਿੱਲ ਦਾ ਕੀਤਾ ਸਨਮਾਨ- ਹਰਭਜਨ ਹਰੀ
error: Content is protected !!