April 25, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ)  – ਅਲਾਇੰਸ ਕਲੱਬ ਰਾਮਪੁਰਾ ਫੂਲ ਜਿਲਾ 111ਐੱਨ ਦੁਆਰਾ 5 ਫਰਵਰੀ ਦਿਨ ਐਤਵਾਰ ਨੂੰ ਸਥਾਨਕ ਮੰਗਲਾ ਹੋਮਿਓਪੈਥਿਕ ਕਲੀਨਿਕ ਵਿੱਚ ਸਵੇਰੇ 10 ਤੋਂ ਲੈ ਕੇ ਬਾਅਦ ਦੁਪਹਿਰ 2 ਵਜੇ ਤੱਕ ਮੁਫ਼ਤ ਮੈਗਾ ਚੈੱਕਅਪ ਕੈਂਪ ਦਾ ਆਯੋਜਿਨ ਕੀਤਾ ਜਾਵੇਗਾ ਜਿਸ ਵਿੱਚ ਹੋਮਿਓਪੈਥੀ ਦੇ ਮਾਹਿਰ ਡਾਕਟਰ ਐੱਸ.ਪੀ.ਮੰਗਲਾ, ਡਾ. ਸੁਨੀਤਾ ਮੰਗਲਾ, ਔਰਤਾਂ ਦੇ ਰੋਗਾਂ ਦੀ ਮਾਹਿਰ ਡਾ. ਪੂਨਮ ਜੈਨ, ਸਪੀਚ ਥੈਰੇਪੀ ਦੇ ਮਾਹਿਰ ਡਾ. ਕੌਸ਼ਲ ਕਿਸ਼ੋਰ ਅਤੇ ਡਾ. ਸੀ.ਐਸ.ਪ੍ਰਸ਼ਾਦ ਮਰੀਜ਼ਾਂ ਦਾ ਨਿਰੀਖਣ ਕਰਨਗੇ।
ਸ਼ੁਭਾਸ ਮੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਪ ਦੌਰਾਨ ਤੁਤਲੇ, ਹਕਲਾਉਣਾ, ਗੂੰਗੇ, ਬੋਲੇ ਤੇ ਮੰਦਬੁੱਧੀ ਬੱਚਿਆਂ ਦੀ ਬੋਲੀ ਸੁਧਾਰਨ ਲਈ ਸਪੀਚ ਥਰੈਪੀ ਦਾ ਚੈਕਅੱਪ ਕਰਨ ਤੋਂ ਇਲਾਵਾ ਹੋਰ ਬਿਮਾਰੀਆਂ ਦੀ ਵੀ ਜਾਚ ਕੀਤੀ ਜਾਵੇਗੀ। ਕੈਪ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਸਥਾਨਕ ਸਿਵਲ ਹਸਪਤਾਲ ਦੇ ਐਸ.ਐਮ.ਓ ਹਰਿੰਦਰਪਾਲ ਸਿੰਘ ਸ਼ਿਰਕਤ ਕਰਨਗੇ।
 #For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
139460cookie-checkਅਲਾਇੰਸ ਕਲੱਬ ਵੱਲੋਂ ਫ੍ਰੀ ਮੈਗਾ ਚੈੱਕਅਪ ਕੈਂਪ 5 ਫਰਵਰੀ ਨੂੰ
error: Content is protected !!