April 24, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ 3 ਫਰਵਰੀ (ਪ੍ਰਦੀਪ ਸ਼ਰਮਾ)  – ਸਥਾਨਕ ਸ਼ਹਿਰ ਵਿਖੇ ਸ਼੍ਰੀ ਗੁਰੂ ਰਵਿਦਾਸ ਦੇ ਜਨਮ ਦਿਹਾੜਾ ਬੜੀ ਧੂਮਧਾਮ ਮਨਾਉਦੇ ਹੋਏ ਗਾਧੀਂ ਨਗਰ ਵਿੱਚੋਂ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਰਵਾਨਗੀ ਐਸ.ਡੀ.ਐਮ ਫੂਲ ਓਮ ਪ੍ਕਾਸ ਨੇ ਹਰੀ ਝੰਡੀ ਦੇ ਕੇ ਕੀਤੀ। ਸਤਿਗੁਰੂ ਜੀ ਦੀ ਪਾਲਕੀ ਫੁੱਲਾਂ ਨਾਲ ਸਜਾਈ ਗਈ। ਸਕੱਤਰ ਸੁਰਿੰਦਰ ਸਿੰਘ ਨੇ ਪ੍ਰੈਸ ਬਿਆਨ ਦਿੰਦਿਆਂ ਕਿਹਾ ਕਿ ਇੱਕ ਮਹੀਨਾ ਪਹਿਲਾਂ ਸਹਿਰਾਂ ਵਿੱਚ ਪ੍ਰਭਾਤ ਫੇਰੀਆਂ ਸਵੇਰੇ 4 ਵਜੇ ਸੰਗਤਾਂ ਦੇ ਸਹਿਯੋਗ ਨਾਲ ਕੱਢੀਆਂ ਜਾਦੀਆਂ ਹਨ। ਗੁਰਬਾਣੀ ਦਾ ਉਚਾਰਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਂਦਾ ਹੈ। ਸੰਗਤਾਂ ਨੂੰ ਗੁਰੂ ਜੀ ਦਾ ਜਾਪ ਕਰਾਇਆ ਗਿਆ।
ਨਗਰ ਕੀਰਤਨ ਢੋਲ ਨਗਾਰਿਆਂ ਦੇ ਨਾਲ ਸਾਰੇ ਪੜਾਵਾਂ ਤੋ ਲੰਘਦਾ ਹੋਇਆ ਜਿੱਥੇ ਸੰਗਤਾਂ ਨੇ ਗੁਰੂ ਜੀ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸੰਗਤਾਂ ਵੱਲੋਂ ਵੱਖ ਵੱਖ ਪੜਾਵਾਂ ਦੌਰਾਨ ਲੰਗਰ ਲਾਏ ਗਏ। ਸ੍ਰੀ ਗੁਰੂ ਰਵਿਦਾਸ ਮੰਦਰ ਵਿੱਚ ਨਗਰ ਕੀਰਤਨ ਸਾਮ ਨੂੰ ਪਹੁੰਚਿਆ ਉਸ ਸਮੇਂ ਜੈਕਾਰਿਆਂ ਦੀ ਅਵਾਜ਼ ਅਸਮਾਨ ਵਿੱਚ ਜਾ ਗੂੰਜੀ ਤੇ ਅਰਦਾਸ ਕੀਤੀ ਗਈ। ਇਸ ਮੌਕੇ ਪ੍ਰਧਾਨ ਕੇਸਵ ਦਈਆ, ਸੀਨੀਅਰ ਮੀਤ ਪ੍ਰਧਾਨ ਮਨੋਜ ਕੁਮਾਰ, ਮੀਤ ਪ੍ਰਧਾਨ ਹਰਦਿਆਲ ਲੱਧੜ, ਸਕੱਤਰ ਸੁਰਿੰਦਰ ਸਿੰਘ, ਖਜਾਨਚੀ ਮਾ. ਚਿਮਨ ਲਾਲ ਤੇ ਸਹਾਇਕ ਆਸੂ ਨੇ ਇਸ ਨੰਗਰ ਕੀਰਤਨ ਵਿੱਚ ਸੇਵਾ ਦੀ ਡਿਉਟੀ ਨਿਭਾਈ। ਰਾਗੀ ਸਿੰਘਾ ਨੇ ਰਸ ਭਿੰਨੀ ਅਵਾਜ਼ ਵਿੱਚ ਸੰਗਤਾਂ ਨੂੰ ਕੀਰਤਨ ਕਰਕੇ ਆਪਣੇ ਨਾਲ ਜੋੜੀ ਰੱਖਿਆ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
139430cookie-checkਰਾਮਪੁਰਾ ਫੂਲ ਵਿਖੇ ਸ੍ਰੀ ਸਤਿਗੁਰੂ ਰਵਿਦਾਸ ਜੀ ਦਾ ਸਜਾਇਆ ਨਗਰ ਕੀਰਤਨ
error: Content is protected !!