December 21, 2024

Loading

ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ,  (ਕੁਲਵਿੰਦਰ ਕੜਵਲ) : ਸਥਾਨਕ ਸ਼ਹਿਰ ਵਿਖੇ ਸੇਵਾ ਮੁਕਤ ਅਧਿਆਪਕ ਮਥਰਾ ਦਾਸ ਗਰਗ ਵਲੋਂ ਪਹਿਲਾ ਆਧੁਨਿਕ ਸਹੂਲਤਾਂ ਨਾਲ ਯੁਕਤ ਬਾਇਓ ਪਿਓਰ ਸਕਿਨ ਕੇਅਰ ਹਸਪਤਾਲ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਪਹੁੰਚੇ ਇਲਾਕੇ ਦੇ ਵੱਖ-ਵੱਖ ਸੰਸਥਾਵਾਂ, ਰਾਜਨੀਤਿਕ, ਮੀਡੀਆ, ਡਾਕਟਰ ਅਤੇ ਮੈਡੀਕਲ ਪੇਸ਼ੇ ਨਾਲ ਨਾਲ ਜੁੜੇ ਸੱਜਣ ਵਿਅਕਤੀਆਂ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਡਾ. ਪ੍ਰਿਆ ਗਰਗ ਨੂੰ ਸ਼ੁਭ-ਕਾਮਨਾਵਾਂ ਦਿੱਤੀਆਂ।
ਬਾਇਓ ਪਿਓਰ ਸਕਿਨ ਕੇਅਰ ਹਸਪਤਾਲ ਦੇ ਡਾ. ਪ੍ਰਿਆ ਗਰਗ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਹਸਪਤਾਲ ਵਿਖੇ ਚਮੜੀ ਅਤੇ ਔਰਤਾਂ ਦੇ ਗੁਪਤ ਰੋਗਾਂ ਦੀ ਹਰ ਬਿਮਾਰੀ ਲਈ, ਜਿਵੇਂ ਕਿ ਅਣਚਾਹੇ ਵਾਲ, ਵਾਲ ਝੜਣਾ, ਸਰੀਰ ਤੇ ਬਣਵਾਏ ਟੈਟੂ ਰਿਮੂਵ ਕਰਾਉਣਾ, ਫੁੱਲਬਹਿਰੀ, ਛਾਈਆਂ ਅਤੇ ਅੱਖਾਂ ਹੇਠ ਕਾਲੇ ਘੇਰੇ, ਝੁਰੜੀਆਂ, ਲਿਕੋਰੀਆ, ਬੱਚੇ ਨਾ ਹੋਣਾ ਆਦਿ ਸਮੱਸਿਆ ਦਾ ਪੱਕਾ ਇਲਾਜ ਖਾਸ ਤਰਾਂ ਦੀ ਦਵਾਈਆਂ, ਆਧੁਨਿਕ ਮਸ਼ੀਨਾਂ ਅਤੇ ਲੇਜਰ ਸਿਸਟਮ ਨਾਲ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਖੇ ਪੰਚਕਰਮਾ ਥੈਰੇਪੀ ਨਾਲ ਨੈਚਰਲ ਇਲਾਜ ਦੀ ਵੀ ਸੁਵਿਧਾ ਹੈ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
140360cookie-checkਆਧੁਨਿਕ ਸੇਵਾਵਾਂ ਨਾਲ ਲੈਸ ਸਰਦੂਲਗੜ੍ਹ ਵਿਖੇ ਖੁੱਲ੍ਹਿਆ ਪਹਿਲਾਂ ਚਮੜੀ ਦੇ ਰੋਗਾਂ ਦਾ ਹਸਪਤਾਲ
error: Content is protected !!