September 15, 2024

Loading

ਚੜ੍ਹਤ ਪੰਜਾਬ ਦੀ
 
ਸਾਹਨੇਵਾਲ/ਕੂੰਮ ਕਲਾਂ  (  ਅਨਮੋਲ ਘੁਮੈਤ ) : ਹਲਕਾ ਸਾਹਨੇਵਾਲ ਦੇ ਪਿੰਡ ਜੰਡਿਆਲੀ ਵਿਖੇ ਕਾਂਗਰਸ ਪਾਰਟੀ ਮਹਿਲਾ ਵਿੰਗ ਦੇ ਦਫ਼ਤਰ ਦਾ ਉਦਘਾਟਨ ਪੰਜਾਬ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕੀਤਾ। ਇਸ ਦਫਤਰ ਦਾ ਉਦਘਾਟਨ ਸੀਨੀਅਰ ਕਾਂਗਰਸੀ ਵਰਕਰ ਮਿਸ ਸੰਤੋਸ਼ ਜੰਡਿਆਲੀ ਅਤੇ ਹਲਕਾ ਦਾਖਾ ਦੀ ਟਕਸਾਲੀ ਕਾਂਗਰਸੀ ਵਰਕਰ ਖੁਸ਼ਵਿੰਦਰ ਕੌਰ ਦੀ ਟੀਮ ਦੀ ਮਿਹਨਤ ਨਾਲ ਕੀਤਾ ਗਿਆ। ਇਸ ਮੌਕੇ ਮੈਡਮ ਗੁਰਸ਼ਰਨ ਕੌਰ ਰੰਧਾਵਾ ਨੇ ਸਮੂਹ ਪਾਰਟੀ ਵਰਕਰਾਂ ਨੂੰ ਕਾਂਗਰਸ ਪਾਰਟੀ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਪੰਜਾਬ ਦੀਆਂ ਸਮੂਹ ਔਰਤਾਂ ਨੂੰ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਵੀ ਕੀਤੀਪੰਜਾਬ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਸਮੂਹ ਕਾਂਗਰਸੀ ਵਰਕਰਾਂ ਨੂੰ ਕਿਹਾ ਕਿ ਜੇਕਰ ਤੁਸੀਂ ਚੰਗਾ ਕੰਮ ਕਰੋਗੇ ਤਾਂ ਪਾਰਟੀ ਵੀ ਤੁਹਾਡੇ ਨਾਲ ਖੜ੍ਹੀ ਹੋਵੇਗੀ ਅਤੇ ਆਉਣ ਵਾਲੇ ਸਮੇਂ ‘ਚ ਪਾਰਟੀ ਉਨ੍ਹਾਂ ਨੂੰ ਉੱਚ ਅਹੁਦਿਆਂ ‘ਤੇ ਨਾਮਜ਼ਦ ਕਰੇਗੀ।

ਇਸ ਮੌਕੇ ਮਨੀਸ਼ਾ ਕਪੂਰ, ਰਿਪੂ ਗਿੱਲ, ਹਰਪ੍ਰੀਤ ਕੌਰ ਗਰੇਵਾਲ, ਹਰਜੀਤ ਕੌਰ ਗਰਚਾ, ਜਗਦੀਸ਼ ਕੌਰ ਗਰਚਾ, ਸੁਖਦੀਪ ਕੌਰ, ਕਿਰਨ ਗਰੇਵਾਲ, ਨਰਦੀਪ ਕੌਰ, ਡਾ. ਕਮਲਜੀਤ ਕੌਰ ਤੇਜੇਂਦਰ ਕੌਰ ਰਕਬਾ, ਪਵਨਜੀਤ ਕੌਰ ਮਾਨ, ਤਜਿੰਦਰ ਕੌਰ ਢਿੱਲੋਂ, ਆਸ਼ਾ ਕੈਂਥ, ਮਨਜੀਤ ਕੌਰ, ਸਾਬਕਾ ਸਰਪੰਚ ਧਰਮਜੀਤ ਸਿੰਘ ਗਿੱਲ, ਇਕਬਾਲ ਸਿੰਘ ਜੰਡਿਆਲੀ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਿਰ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
140320cookie-checkਬੀਬੀ ਗੁਰਸ਼ਰਨ ਕੌਰ ਰੰਧਾਵਾ ਨੇ ਹਲਕਾ ਸਾਹਨੇਵਾਲ ਵਿਖੇ ਮਹਿਲਾ ਕਾਂਗਰਸ ਦਫਤਰ ਦਾ ਕੀਤਾ ਉਦਘਾਟਨ
error: Content is protected !!