December 22, 2024

Loading

ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ 21 ਫਰਵਰੀ (ਕੁਲਵਿੰਦਰ ਕੜਵਲ) : ਸਿਰਸਾ ਸਰਦੂਲਗੜ੍ਹ ਦੇ ਮੇਨ ਰੋਡ ਉਪਰ ਬਣੀ ਪਰਫੈਕਟ ਵਿਜਨ ਅਕੈਡਮੀ ਜੋ ਕਿ ਸਿੱਖਿਆ ਦੇ ਖੇਤਰ ਵਿਚ ਆਪਣਾ ਕਾਫੀ ਨਾਮ ਬਣਾ ਚੁੱਕੀ ਹੈ। ਪਰਫੈਕਟ ਵਿਜਨ ਅਕੈਡਮੀ ਦੁਵਾਰਾ ਹਰ ਸਾਲ ਦੀ ਤਰਾ ਇਸ ਸਾਲ ਵੀ 2022-23 ਬੈਚ ਦੇ ਬੱਚਿਆ  ਲਈ ਇਕ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ  ਅਕੈਡਮੀ ਦੇ ਲੇਕਚਰਾਰ ਯੋਗੇਸ਼ ਮੁੰਦਰਾ ਨੇ ਬੱਚਿਆ ਨੂੰ ਪੜ੍ਹਾਈ ਦੇ ਗੁਰ ਦਸੇ ਅਤੇ ਕਿਹਾ ਕਿ ਕਦੀ ਵੀ ਕਿਸੀ ਤਰਾ ਦਾ ਬੋਜ ਲੈਕੇ ਪੜ੍ਹਾਈ ਨਹੀਂ ਕਰਨੀ ਚਾਹੀਦੀ ਅਤੇ ਹਮੇਸ਼ਾ ਆਪਣੀ ਸੋਚ ਨੂੰ ਪੋਜ਼ੀਟਿਵ ਰੱਖਣਾ ਚਾਹੀਦਾ ਹੈ ਤਾਕਿ ਤੁਸੀ ਪੜਾਈ ਵਿੱਚ ਮਨ ਲਗਾ ਸਕੋ। ਇਸ ਮੌਕੇ ਮਿਸਟਰ ਫੈਅਰਵੇਲ ਅਨਮੋਲ ਅਤੇ ਮਿਸ ਫੈਅਰਵੇਲ ਲਕਸ਼ਮੀ ਨੂੰ ਚੁਨਇਆ ਗਿਆ।
ਇਸ ਮੌਕੇ ਅਕੈਡਮੀ ਵੱਲੋ ਇਸ ਵਾਰ ਨਵੀਂ ਰੀਤ ਨੂੰ ਚਲਾਂਦੇ ਹੋਏ ਆਗਿਆਕਾਰੀ ਸਟੂਡੈਂਟ ਜਤਿਨ ਸਿੰਗਲਾ,ਏਂਜਲ ਅਤੇ ਨਿਤੀ ਨੂੰ ਚੁਣਇਆ ਗਿਆ ਇਸੇ ਤਰਾ ਰੈਗੂਲਰ ਸਟੂਡੈਂਟ  ਰਿਧਿ ਨੂੰ ਚੁਣਇਆ ਗਿਆ। ਇਸੇ ਤਰਾ ਪ੍ਰੋਗਰੈਸਿਵ ਸਟੂਡੈਂਟ ਮਨਵੀਰ ਅਤੇ ਇਹਨਾ ਸਾਰੇਆ ਵਿਚ ਸੰਪੂਰਨ ਸਟੂਡੈਂਟ ਸੁਨੇਹਲ ਨੂੰ ਚੁਣਇਆ ਗਿਆ।
ਅਕੈਡਮੀ ਵੱਲੋ ਇਸ ਮੌਕੇ ਗੇਮਾਂ ਵੀ ਕਰਵਾਈਆ ਗਈਆ ਜਿਸ ਵਿਚ ਸੰਜੀਵ,ਰਾਹੁਲ,ਸੰਦੀਪ,ਨਿਤੀ,ਹਰਲੀਨ,ਏਂਜਲ ਅਤੇ ਸਾਹਿਲ ਨੂੰ ਵਿਨਰ ਚੁਣਇਆ ਗਿਆ। ਅਕੈਡਮੀ ਦੇ ਡਾਇਰੈਕਰ ਮੋਹਿਤ ਗਰਗ ਵੱਲੋ ਟੀਚਰ ਯੋਗੇਸ਼ ਮੁੰਦਰਾ ਅਤੇ ਮੈਡਮ ਸੁਖਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
141460cookie-checkਪਰਫੈਕਟ ਵਿਜਨ ਅਕੈਡਮੀ ਵਿੱਚ ਕਰਵਾਈ ਗਈ ਵਿਦਾਇਗੀ ਪਾਰਟੀ
error: Content is protected !!