ਚੜ੍ਹਤ ਪੰਜਾਬ ਦੀ
ਭਗਤਾ ਭਾਈਕਾ, 21 ਮਈ (ਪ੍ਰਦੀਪ ਸ਼ਰਮਾ) : ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਨੂੰ ਬੜੇ ਲੰਮੇ ਸਮੇਂ ਬਾਅਦ ਲੋਕ ਨੇਤਾ ਮਿਲਿਆ ਜਿਹੜਾ ਜਿੱਤਣ ਤੋਂ ਬਾਅਦ ਹਰ ਇੱਕ ਦਿਨ ਹਲਕੇ ਦੇ ਲੋਕਾਂ ਦੇ ਲੇਖੇ ਲਾਉਂਦਾ, ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 60 ਦਿਨਾਂ ਤੋਂ ਉੱਪਰ ਸਮਾਂ ਹੋ ਗਿਆ ਜੇ 60 ਦਿਨਾਂ ਦੀ ਕਾਰਗੁਜ਼ਾਰੀ ਦੀ ਗੱਲ ਕਰੀਏ ਤਾਂ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਕਾਰਗੁਜ਼ਾਰੀ ਤੋਂ ਹਲਕਾ ਵਾਸੀ ਸੰਤੁਸ਼ਟ ਵਿਖਾਈ ਦੇ ਰਹੇ ਹਨ।
ਵਿਧਾਇਕ ਬਣਨ ਤੋਂ ਬਾਅਦ ਬਲਕਾਰ ਸਿੰਘ ਸਿੱਧੂ ਰੋਜ਼ਾਨਾ ਲੋਕ ਦਰਬਾਰ ਲਾਉਂਦੇ ਹਨ ਤੇ ਜਿਸ ਵਿੱਚ ਸੈਂਕੜੇ ਹਲਕਾ ਵਾਸੀ ਆਪਣੀਆਂ ਸਮੱਸਿਆਵਾਂ ਲੈਕੇ ਆਉਂਦੇ ਹਨ ਜਿਨ੍ਹਾਂ ਦਾ ਮੌਕੇ ਤੇ ਹੱਲ ਕੱਢਿਆਂ ਜਾਂਦਾ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਅਕਸਰ ਹੀ ਵਿਰੋਧੀ ਪਾਰਟੀਆਂ ਦੇ ਨੇਤਾ ਵਿਧਾਇਕ ਬਲਕਾਰ ਸਿੰਘ ਸਿੱਧੂ ਤੇ ਇਹ ਦੋਸ਼ ਲਗਾਇਆ ਕਰਦੇ ਸਨ ਕਿ ਲੋਕ ਗਾਇਕ ਬਲਕਾਰ ਸਿੱਧੂ ਜਿੱਤਣ ਤੋਂ ਬਾਅਦ ਮੋਹਾਲੀ ਚਲਿਆਂ ਜਾਵੇਗਾ ਤੇ ਹਲਕਾ ਲਾਵਾਰਸ ਹੋਕੇ ਰਹਿ ਜਾਵੇਗਾ ਪਰੰਤੂ ਵਿਧਾਇਕ ਬਲਕਾਰ ਸਿੰਘ ਸਿੱਧੂ ਦਾ ਲੋਕ ਦਰਬਾਰ ਉਹਨਾਂ ਸਿਆਸੀ ਵਿਰੋਧੀਆਂ ਦੇ ਮੂੰਹ ‘ਤੇ ਚਪੇੜ ਹੈ।
ਆਪ ਸਰਕਾਰ ਨੇ 60 ਦਿਨਾਂ ਵਿੱਚ ਗਿਣਨਯੋਗ ਪ੍ਰਾਪਤੀਆਂ ਕੀਤੀਆਂ: ਵਿਧਾਇਕ ਬਲਕਾਰ ਸਿੰਘ ਸਿੱਧੂ
ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਹਿਲਾਂ ਲੋਕ ਗਾਇਕ ਸੀ ਤੇ ਹੁਣ ਲੋਕ ਨੇਤਾ ਮੈਂ ਲੋਕਾਂ ਦੀ ਤਾਕਤ ਨੂੰ ਰੱਬ ਦੀ ਤਾਕਤ ਦੇ ਬਰਾਬਰ ਮੰਨਦਾ ਹਾਂ, ਇਹੀ ਲੋਕ ਫਰਸ਼ ਤੋਂ ਅਰਸ਼ ਤੇ ਲੈ ਜਾਂਦੇ ਹਨ ਤੇ ਇਹੀ ਲੋਕ ਅਰਸ਼ ਤੋਂ ਫਰਸ਼ ਤੇ ਲੈ ਆਉਂਦੇ ਹਨ। ਮੈਨੂੰ ਲੋਕਾ ਨੇ ਜੋ ਤਾਕਤ ਬਖ਼ਸ਼ੀ ਹੈ ਮੈਂ ਉਹ ਸੇਵਾ ਦੇ ਤੌਰ ‘ਤੇ ਹਲਕੇ ਦੇ ਲੋਕਾਂ ਦੇ ਲੇਖੇ ਲਾਉਣੀ ਹੈ। ਮੇਰਾ ਹਰ ਇੱਕ ਦਿਨ ਲੋਕਾ ਨਾਲ ਗੁਜ਼ਰਦਾ ਹੈ ਮੈਂ ਹਲਕੇ ਦੇ ਲੋਕਾ ਤੇ ਮਿੱਟੀ ਨਾਲ ਜੁੜਿਆ ਹੋਇਆ ਹਾਂ ਤੇ ਹਲਕੇ ਦੇ ਲੋਕਾਂ ਦੀ ਸੇਵਾ ਕਰਕੇ ਮੈਨੂੰ ਸਕੂਨ ਮਿਲਦਾ ਇਸੇ ਲਈ ਸਾਰਾ ਦਿਨ ਦੇਰ ਰਾਤ ਤੱਕ ਲੋਕ ਆਉਂਦੇ ਰਹਿੰਦੇ ਹਨ ਉਹਨਾਂ ਦੀ ਸਹੂਲਤ ਲਈ ਫੂਲ ਸੜਕ ਤੇ ਸਥਿਤ ਅਨਾਜ਼ ਮੰਡੀ ਵਿੱਚ ਮਾਰਕੀਟ ਕਮੇਟੀ ਰਾਮਪੁਰਾ ਵਿਖੇ ਲੋਕ ਦਰਬਾਰ ਲਾਇਆ ਜਾਂਦਾ ਹੈ।ਇਥੇ ਖੁੱਲ੍ਹੇ ਦਰਬਾਰ ਵਿੱਚ ਕਦੋਂ ਵੀ ਕੋਈ ਵੀ ਵਿਅਕਤੀ ਆਪਣੀ ਸਮੱਸਿਆ ਲੈਕੇ ਆ ਸਕਦਾ ਉਸ ਦਾ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਕਰਕੇ ਮੌਕੇ ਤੇ ਹੱਲ ਕਰਵਾਇਆ ਜਾਂਦਾ ਹੈ। ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਸਰਕਾਰ ਨੇ 60 ਵਿੱਚ ਉਹ ਗਿਣਨਯੋਗ ਪ੍ਰਾਪਤੀਆਂ ਕੀਤੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਚਾਰ ਸਾਲ ਲੰਘ ਜਾਣ ਬਾਅਦ ਕਰਦੀਆਂ ਸਨ।
#For any kind of News and advertisement contact us on 980-345-0601
1190220cookie-checkਹਰ ਰੋਜ਼ ਲੱਗਦਾ ਰਾਮਪੁਰਾ ਫੂਲ ‘ਚ ਆਪ ਦਾ ਲੋਕ ਦਰਬਾਰ, ਵਿਧਾਇਕ ਬਲਕਾਰ ਸਿੱਧੂ ਸੁਣਦੇ ਨੇ ਲੋਕਾਂ ਦੀਆਂ ਸਮੱਸਿਆਵਾਂ