April 19, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,(ਸਤ ਪਾਲ ਸੋਨੀ ) : ਜੱਗ ਵਿੱਚ ਜਨਮ ਲੈਣ ਵਾਲੇ ਹਰੇਕ ਵਿਅਕਤੀ ਦਾ ਜੀਵਨ ਨੀਲੀ ਛੱਤਰੀ ਵਾਲੇ ਮਾਲਿਕ ਦੀ ਮੌਜ਼ ‘ਤੇ ਨਿਰਭਰ ਕਰਦਾ ਹੈ ਪਰ ਉਸ ਕਾਦਰ ਵੱਲੋਂ ਹਰੇਕ ਬੰਦੇ ਨੂੰ ਕੋਈ ਨਾ ਕੋਈ ਵਿਸ਼ੇਸ ਯੋਗਤਾ ਦੀ ਬਖਸ਼ਿਸ਼ ਵੀ ਕੀਤੀ ਜਾਂਦੀ ਹੈ ਜਿਸ ਦੀ ਸਹਾਇਤਾ ਨਾਲ਼ ਆਦਮੀ ਆਪਣੀ ਜ਼ਿੰਦਗੀ ਦੇ ਚੰਗੇ ਜਾਂ ਮੰਦੇ ਭਵਿੱਖ ਦਾ ਨਿਰਮਾਣ ਕਰਦਾ ਹੈ । ਜ਼ਿੰਦਗੀ ਦੇ ਇਹਨਾਂ ਹੀ ਸੰਘਰਸ਼ਮਈ ਹਾਲਾਤਾਂ ਵਿੱਚੋਂ ਗੁਜ਼ਰਦਾ ਹੋਇਆ ਨੌਜਵਾਨ ਗਾਇਕ ਖ਼ਾਨ ਸਾਹਿਬ ਵੀ ਜ਼ਿੰਦਗੀ ਦੇ ਅਸਲ ਦਰਦਾਂ ਨੂੰ ਬਿਆਨਦਾ ਆਪਣਾ ਪਲੇਠਾ ਸਿੰਗਲ ਟ੍ਰੈਕ ‘ਮੇਰੀ ਕਹਾਣੀ’ ਲੈਕੇ ਪੰਜਾਬੀ ਸੰਗੀਤ ਸ੍ਰੋਤਿਆਂ ਦੇ ਰੂਬਰੂ ਹੋਇਆ ਹੈ।
ਮਿਤੀ 05 ਜੁਲਾਈ 2006 ਨੂੰ ਪਿਤਾ  ਅਸਲਮ ਖ਼ਾਨ ਤੇ ਮਾਤਾ ਨਾਜ਼ੀਆ ਦੇ ਗ੍ਰਹਿ ਪਿੰਡ ਕਪੂਰਾ ( ਮੋਗਾ ) ਵਿਖੇ ਜਨਮਿਆ ਖ਼ਾਨ ਸਾਹਿਬ ਪਹਿਲਾਂ ਤੋਂ ਹੀ ਅੰਗਹੀਣ ਹੈ ਜੋ ਕਈ ਕਾਰਨਾਂ ਕਰਕੇ ਪੜ੍ਹਾਈ ਤੋਂ ਵੀ ਵਾਂਝਾ ਰਿਹਾ ਅਤੇ ਵੀਲਚੇਅਰ ਦਾ ਮੁਥਾਜ ਹੈ ਲੇਕਿਨ ਉਸਦੀ ਮਾਖ਼ਿਓਂ ਮਿੱਠੀ ਆਵਾਜ਼ ਹਰੇਕ ਪੰਜਾਬੀ ਸੰਗੀਤ ਪ੍ਰੇਮੀ ਲਈ ਆਕਰਸ਼ਣ ਦਾ ਮੁੱਖ ਕੇਂਦਰ ਬਣਨ ਦੀ ਸਮਰੱਥਾ ਰੱਖਦੀ ਹੈ । ਇਸ ਜ਼ਿੰਦਗੀ ਨਾਲ਼ ਸੰਘਰਸ਼ ਕਰਦਿਆਂ ਖ਼ਾਨ ਸਾਹਿਬ ਦਾ ਮੇਲ਼ ਫ਼ਿਲਮੀ ਡਾਇਰੈਕਟਰ ਦਲਜੀਤ ਖ਼ਾਨਖਾਨਾ ਨਾਲ਼ ਹੋਇਆ ਜਿਹਨਾਂ ਦੇ ਵਿਸ਼ੇਸ਼ ਸਹਿਯੋਗ ਸਦਕਾ ਉਹ ਅੱਜ ਪੰਜਾਬੀ ਗਾਇਕੀ ਦੇ ਖ਼ੇਤਰ ਵਿੱਚ ਦਾਖ਼ਲ ਹੋ ਚੁੱਕਾ ਹੈ ।
ਯੂ ਕੇ ਫ਼ਿਲਮ ਪ੍ਰੋਡਕਸ਼ਨ ਹਾਊਸ ਵੱਲੋਂ ਗਾਇਕ ਖ਼ਾਨ ਸਾਹਿਬ ਦਾ ਪਲੇਠਾ ਗੀਤ ‘ਮੇਰੀ ਕਹਾਣੀ’ ਰਿਲੀਜ਼ ਕਰ ਦਿੱਤਾ ਗਿਆ ਹੈ ਜੋ ਹਰੇਕ ਮਨ ਨੂੰ ਭਾਵੁਕ ਕਰਨ ਦੇ ਸਮਰੱਥ ਹੈ । ਇਸ ਗੀਤ ਸਬੰਧੀ ਗੱਲਬਾਤ ਕਰਦਿਆਂ ਲੋਕ ਗਾਇਕ ਜਗਦੇਵ ਖ਼ਾਨ ਨੇ ਦੱਸਿਆ ਕਿ ਇਸ ਗੀਤ ਦੇ ਗੀਤਕਾਰ ਤੇ ਵੀਡੀਓ ਡਾਇਰੈਕਟਰ ਦਲਜੀਤ ਖ਼ਾਨਖਾਨਾ ਹਨ ਜਦਕਿ ਇਸ ਗੀਤ ਨੂੰ ਸੰਗੀਤਕਾਰ ਸੈਟੀ ਲੰਗੇਰੀ ਨੇ ਖ਼ੂਬਸੂਰਤ ਸੰਗੀਤਕ ਧੁਨਾਂ ਨਾਲ਼ ਸ਼ਿੰਗਾਰਿਆ ਹੈ।ਗੀਤ ਦੇ ਕੈਮਰਾਮੈਨ ਜਸਵੀਰ ਸੀਰਾ ਹਨ ਤੇ ਗੀਤ ਦੇ ਵੀਡੀਓ ਵਿੱਚ ਮਨਪ੍ਰੀਤ ਧਾਲੀਵਾਲ , ਸੰਨੀ ਕਾਰਖਲ , ਪ੍ਰੋ. ਗੁਰਮੇਲ ਮੇਲਾ ਤੇ ਹਨੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ ।
#For any kind of News and advertisement contact us on   980-345-0601

 

118990cookie-checkਅਸਲ ਜ਼ਿੰਦਗੀ ਦਾ ਅਸਲ ਦਰਦ ਹੈ ਗਾਇਕ ਖ਼ਾਨ ਸਾਹਿਬ ਦਾ ਪਲੇਠਾ ਗੀਤ ‘ਮੇਰੀ ਕਹਾਣੀ’
error: Content is protected !!