December 23, 2024

Loading

 ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 29 ਦਸੰਬਰ (ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਮਾਰਕਫੈੱਡ ਫੀਲਡ ਇੰਪਲਾਈਜ਼ ਯੂਨੀਅਨ ਪੰਜਾਬ ਦਾ ਸਾਲਾਨਾ ਆਮ ਇਜਲਾਸ ਜ਼ਿਲ੍ਹਾ ਦਫਤਰ ਮਾਰਕਫੈੱਡ ਵਿੱਚ ਹੋਇਆ। ਇਸ ਇਜਲਾਸ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਜਸਬੀਰ ਸਿੰਘ ਰੋਪੜ ਨੂੰ ਸੂਬਾ ਪ੍ਰਧਾਨ, ਸੁਖਰਾਜ ਸਿੰਘ ਅੰਮ੍ਰਿਤਸਰ ਨੂੰ ਜਨਰਲ ਸਕੱਤਰ, ਸੌਰਵਪ੍ਰੀਤ ਸਿੰਘ ਮੁੱਖ ਸਲਾਹਕਾਰ, ਸੁਖਰਾਜ ਸਿੰਘ ਲੰਬੀ, ਕਰਮਜੀਤ ਸਿੰਘ ਸਿੱਧੂ, ਕਰਮਜੀਤ ਸਿੰਘ ਸਿੱਧੂ, ਸਵਰਨ ਸਿੰਘ ਗਿੱਲ ਅਤੇ ਸੰਤੋਖ ਸਿੰਘ ਸਾਰੇ ਸੀਨੀਅਰ ਮੀਤ ਪ੍ਰਧਾਨ, ਗਗਨਦੀਪ ਸਿੰਘ ਚਾਹਲ, ਜਸਵੰਤ ਸਿੰਘ ਗੁਰੂ, ਜਸਕਰਨ ਸਿੰਘ ਬੇਦੀ ਅਤੇ ਪਵਨ ਕੁਮਾਰ ਪੰਛੀ ਸਾਰੇ ਮੀਤ ਪ੍ਰਧਾਨ, ਰਾਜਦੀਪ ਸਿੰਘ ਜ਼ੀਰਾ ਨੂੰ ਤਾਲਮੇਲ ਸਕੱਤਰ, ਦਲਜੀਤ ਸਿੰਘ ਪ੍ਰੈੱਸ ਸਕੱਤਰ, ਜਗਨ ਨਾਥ ਬਰਨਾਲਾ ਪ੍ਰਧਾਨ ਮਾਲਵਾ ਜ਼ੋਨ, ਨਵਤੇਜ ਸਿੰਘ ਢੀਂਡਸਾ ਪ੍ਰਧਾਨ ਮਾਝਾ ਜ਼ੋਨ, ਧਰਮਿੰਦਰ ਚੌਧਰੀ ਪ੍ਰਧਾਨ ਦੁਆਬਾ ਜ਼ੋਨ, ਮਨਪ੍ਰੀਤ ਕੌਰ  ਜਨਰਲ ਸਕੱਤਰ ਮਾਝਾ ਜ਼ੋਨ, ਹਰਦੀਪ ਸਿੰਘ ਬਠਿੰਡਾ ਜਨਰਲ ਸਕੱਤਰ ਮਾਲਵਾ ਜ਼ੋਨ, ਹਰਿੰਦਰ ਸਿੰਘ, ਗੁਰਲਾਲ ਸਿੰਘ ਲੱਧੜ ਜਨਰਲ ਸਕੱਤਰ ਦੋਆਬਾ ਜ਼ੋਨ ਅਤੇ ਮਨਪ੍ਰੀਤ ਸਿੰਘ ਸੰਧੂ ਨਰਿੰਦਰ ਸਿੰਘ ਦੋਵੇਂ ਸਲਾਹਕਾਰ ਚੁਣੇ ਗਏ।
ਉਕਤ ਕਮੇਟੀ ਅਗਲੇ ਦੋ ਸਾਲਾਂ ਲਈ ਚੁਣੀ ਗਈ ਹੈ। ਇੰਪਲਾਈਜ਼ ਯੂਨੀਅਨ ਨੂੰ ਆਉਂਦੀਆਂ ਮੁਸ਼ਕਿਲਾਂ ਦਾ ਵਿਚਾਰ ਵਟਾਂਦਰਾ ਕਰਕੇ ਹੱਲ ਕੀਤਾ ਜਾਇਆ ਕਰੇਗਾ।
97410cookie-checkਮਾਰਕਫੈੱਡ ਫੀਲਡ ਇੰਪਲਾਈਜ਼ ਯੂਨੀਅਨ ਪੰਜਾਬ ਦੀ ਹੋਈ ਚੋਣ
error: Content is protected !!