April 25, 2024

Loading

ਚੜ੍ਹਤ ਪੰਜਾਬ ਦੀ 
ਰਾਮਪੁਰਾ ਫੂਲ, 30 ਦਸੰਬਰ(ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਸਰਕਾਰ ਵੱਲੋਂ ਸੁਰੂ ਕੀਤੇ ਵਿਕਾਸ ਦੇ ਪਹੀਏ ਨੂੰ ਜਾਰੀ ਰੱਖਣ ਦਾ ਸੱਦਾ ਦਿੰਦਿਆ ਅਜਿਹੀ ਸਰਕਾਰ ਦੇ ਨਾਲ ਖੜਨ ਲਈ ਕਿਹਾ ਹੈ ਜੋ ਕਥਨੀ ਅਤੇ ਕਰਨੀ ਪੱਖੋਂ ਪੂਰੀ ਤਰਾਂ ਨਾਲ ਲੋਕਾਂ ਨੂੰ ਸਮਰਪਿਤ ਹੋਵੇ। ਅੱਜ ਸਥਾਨਕ ਦਾਣਾ ਮੰਡੀ ਵਿਚ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਰਾਮਪੁਰਾ ਫੂਲ ਹਲਕੇ ਦੇ ਵਿਕਾਸ ਲਈ 10 ਕਰੋੜ ਰੁਪਏ ਦੇ ਫੰਡ ਜਾਰੀ ਕਰਨ ਦਾ ਐਲਾਨ ਵੀ ਕੀਤਾ। ਇਸ ਤੋਂ ਬਿਨਾਂ ਉਨਾਂ ਨੇ ਇਲਾਕੇ ਦੀ ਲੰਬੇ ਸਮੇਂ ਤੋਂ ਬਕਾਇਆ ਮੰਗ ਨੂੰ ਪੂਰਾ ਕਰਦਿਆਂ ਰਾਮਪੁਰਾ ਦੇ ਸਿਵਲ ਹਸਪਤਾਲ ਨੂੰ 100 ਬੈਡ ਤੱਕ ਅਪਗ੍ਰੇਡ ਕਰਨ ਅਤੇ ਇੱਥੇ ਟਰੋਮਾ ਸੈਂਟਰ ਬਣਾਉਣ ਦਾ ਐਲਾਨ ਵੀ ਕੀਤਾ।
65.55 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਰੇਲਵੇ ਓਵਰ ਬਿ੍ਰਜ ਦਾ ਰੱਖਿਆ ਨੀਂਹ ਪੱਥਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਾਮਪੁਰਾ ਸਹਿਰ ਵਿਚ ਰੇਲਵੇ ਉਵਰ ਬਿ੍ਰਜ ਦਾ ਨੀਂਹ ਪੱਥਰ ਵੀ ਰੱਖਿਆ। ਇਸ ਤੇ 63.55 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨਾਂ ਨੇ ਭਾਈ ਰੂਪਾ ਵਿਖੇ ਅੰਬੇਦਕਰ ਭਵਨ ਬਣਾਉਣ ਦਾ ਐਲਾਨ ਵੀ ਕੀਤਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬਾਹਰੀ ਗਰਦਾਨਦਿਆਂ, ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਜਾਣਦੇ ਹਨ ਕਿ ਉਨਾਂ ਨੇ ਪੰਜਾਬ ਦੀ ਵਾਂਗਡੋਰ ਕੇਵਲ ਪੰਜਾਬੀਆਂ ਦੇ ਹੱਥ ਹੀ ਦੇਣੀ ਹੈ।
ਉਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕੈਪਟਨ ਅਤੇ ਬਾਦਲ ਘਰਾਣੇ ਦਾ ਰਾਜ ਪਹਿਲਾਂ ਵੇਖ ਲਿਆ ਹੈ, ਪਰ ਹੁਣ ਸਮਾਂ ਹੈ ਜਦ ਰਾਜ ਵਿਚ ਅਮਨ, ਭਾਈਚਾਰਾ ਸਥਾਪਿਤ ਕਰਨ ਅਤੇ ਵਿਕਾਸ ਦੀ ਗੱਲ ਤੋਰਨ ਵਾਲੀ ਕਾਂਗਰਸ ਸਰਕਾਰ ਨੂੰ ਮੁੜ ਮੌਕਾ ਦਿੱਤਾ ਜਾਵੇ।ਇਸ ਮੌਕੇ ਬਲਦਿਆਂ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਮੁੱਖ ਮੰਤਰੀ ਵੱਲੋਂ 90 ਦਿਨ ਵਿਚ ਲੋਕ ਹਿੱਤ ਦੇ ਲਏ ਗਏ 99 ਫੈਸਲਿਆਂ ਦਾ ਜਿਕਰ ਕਰਦਿਆਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਲੋਕਾਂ ਦੀਆਂ ਮੁਸਕਿਲਾਂ ਨੂੰ ਸਮਝ ਕੇ ਲਗਾਤਾਰ ਹੱਲ ਕਰਦੇ ਜਾ ਰਹੇ ਹਨ।
ਉਨਾਂ ਨੇ ਕਿਹਾ ਕਿ ਰਾਮਪੁਰਾ ਵਿਚ ਜਲਦ ਦੋ ਆਈ ਟੀ ਆਈ ਬਣਨਗੀਆਂ ਜਿੰਨਾਂ ਦਾ ਨੀਂਹ ਪੱਥਰ ਅੱਜ ਮੁੱਖ ਮੰਤਰੀ ਨੇ ਰੱਖਿਆ ਹੈ। ਉਨਾਂ ਨੇ ਕਿਹਾ ਕਿ ਇੰਨਾਂ ਦੇ ਨਿਰਮਾਣ ਤੇ 6 ਕਰੋੜ ਰੁਪਏ ਦਾ ਖਰਚ ਆਵੇਗਾ ਜਦ ਕਿ ਇੰਨਾਂ ਵਿਚ 3.6 ਕਰੋੜ ਦਾ ਸਮਾਨ ਮੁਹਈਆ ਕਰਵਾਇਆ ਜਾਵੇਗਾ। ਉਨਾਂ ਨੇ ਕਿਹਾ ਕਿ ਇੰਨਾਂ ਆਈ ਟੀ ਆਈ ਵਿਚ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀ ਮੰਗ ਅਨੁਸਾਰ ਕੋਰਸ ਕਰਵਾਏ ਜਾਣਗੇ ਤਾਂ ਜੋ ਇੱਥੋਂ ਕੋਰਸ ਕਰਕੇ ਨੌਜਵਾਨ ਰੋਜਗਾਰ ਨਾਲ ਜੁੜ ਸਕਣ ਸਾਬਕਾ ਮੰਤਰੀ ਅਤੇ ਰਾਮਪੁਰਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੂੰ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ ਮੁੱਖ ਮੰਤਰੀ ਆਮ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੇ ਹਨ।
ਇਸ ਮੌਕੇ ਉਨਾਂ ਨੇ ਬਹੁਜਨ ਸਮਾਜ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਵਿਚ ਸਾਮਿਲ ਹੋਏ ਮੱਖਣ ਸਿੰਘ ਨੂੰ ਵੀ ਜੀ ਆਇਆਂ ਨੂੰ ਕਿਹਾ। ਉਨਾਂ ਨੇ ਹਲਕੇ ਦੇ ਵਿਕਾਸ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਵੀ ਕੀਤਾ ਇਸ ਦੌਰੇ ਦੌਰਾਨ ਮੁੱਖ ਮੰਤਰੀ ਨੇ ਰਾਮਪੁਰਾ ਵਿਚ 105 ਕਰੋੜ ਦੀ ਲਾਗਤ ਨਾਲ 67 ਏਕੜ ਵਿਚ ਬਣੇ ਵੈਟਰਨਰੀ ਸਾਇੰਸ ਕਾਲਜ ਨੂੰ ਵੀ ਲੋਕਾਂ ਨੂੰ ਸਮਰਪਿਤ ਕੀਤਾ।ਇਸ ਮੌਕੇ ਸਾਂਸਦ ਮੁੰਹਮਦ ਸਦੀਕ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜਲਲਾਬਾਦ ਦੇ ਵਿਧਾਇਕ ਰਮਿੰਦਰ ਆਵਲਾ, ਡਿਪਟੀ ਕਮਿਸਨਰ ਅਰਵਿੰਦ ਪਾਲ ਸਿੰਘ ਸੰਧੂ, ਆਈਜੀ ਸ. ਜਸਕਰਨ ਸਿੰਘ, ਐਸਐਸਪੀ ਅਜੈ ਮਲੂਜਾ, ਐਸਡੀਐਮ ਨਵਦੀਪ ਕੁਮਾਰ ਤੇ ਸ਼੍ਰੀ ਨਰਿੰਦਰ ਭਲੇਰੀਆ, ਸੰਜੀਵ ਢੀਂਗਰਾ ਟੀਨਾ, ਕਰਮਜੀਤ ਸਿੰਘ ਖਾਲਸਾ, ਕੁਲਦੀਪ ਗਰਗ ਰਾਈਆ, ਸੁਖਦੇਵ ਸੁੱਖੀ ਫੂਲ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਹਾਜ਼ਰ ਸਨ।   
97450cookie-checkਵਿਕਾਸ ਦੀ ਗੱਲ ਤੋਰਨ ਵਾਲੀ ਕਾਂਗਰਸ ਸਰਕਾਰ ਨੂੰ ਮੁੜ ਮੌਕਾ ਦਿੱਤਾ ਜਾਵੇ- ਚਰਨਜੀਤ ਚੰਨੀ
error: Content is protected !!