Categories International NewsPunjabi NewsSports News

ਸਿਕੰਦਰ ਸਿੰਘ ਨੇ ਜਿੱਤਿਆ ਏਸ਼ੀਆ ਚੈਂਪੀਅਨਸ਼ਿੱਪ ਵਿੱਚੋਂ ਸਿਲਵਰ ਮੈਡਲ

 ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 29 ਦਸੰਬਰ (ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ):  ਰਾਜ ਹੈਲਥ ਕਲੱਬ ਰਾਮਪੁਰਾ ਦੇ ਹੋਣਹਾਰ ਪਾਵਰ ਲਿਫਟਰ ਸਿਕੰਦਰ ਸਿੰਘ ਸੋਹੀ ਨੇ ਏਸ਼ੀਅਨ ਗੇਮਜ਼ ਵਿੱਚੋਂ ਸਿਲਵਰ ਮੈਡਲ ਜਿੱਤ ਕੇ ਭਾਰਤ ਦਾ ਨਾਮ ਪੂਰੇ ਸੰਸਾਰ ਵਿਚ ਰੌਸ਼ਨ ਕੀਤਾ ਹੈ। ਏਸ਼ੀਅਨ ਗੋਲਡ ਮੈਡਲਿਸਟ ਅਤੇ ਕੋਚ ਇੰਦਰਜੀਤ ਸਿੰਘ ਨੇ ਦੱਸਿਆ ਕਿ 24 ਤੋਂ 30 ਦਸੰਬਰ ਤਕ ਏਸ਼ੀਅਨ ਚੈਂਪੀਅਨਸ਼ਿੱਪ ਤੁਰਕੀ ਵਿਖੇ ਹੋਈ ਜਿਸ ਵਿਚ ਲਗਭਗ ਸਮੂਹ ਏਸ਼ੀਅਨ ਦੇਸ਼ਾਂ ਤੋਂ ਆਏ ਖਿਡਾਰੀਆਂ ਨੇ ਭਾਗ ਲਿਆ।
ਸਿਕੰਦਰ ਸਿੰਘ ਨੇ 105 ਕਿੱਲੋ ਭਾਰ ਵਰਗ ਵਿੱਚ ਭਾਰਤ ਦੇਸ਼ ਦੀ ਅਗਵਾਈ ਕਰਦਿਆਂ ਦੂਸਰਾ ਸਥਾਨ ਸਿਲਵਰ ਮੈਡਲ ਪ੍ਰਾਪਤ ਕੀਤਾ। ਸਿਕੰਦਰ ਸਿੰਘ ਦੀ ਇਸ ਪ੍ਰਾਪਤੀ ਨਾਲ ਸਾਰੇ ਖਿਡਾਰੀਆਂ ਅਤੇ ਇਲਾਕਾ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ ਹੈ ਜਿਸ ਨੇ ਆਪਣੀ ਜਿੱਤ ਦਾ ਝੰਡਾ ਪੂਰੇ ਸੰਸਾਰ ਵਿਚ ਲਹਿਰਾਇਆ ਹੈ। ਸ਼ਿਕੰਦਰ ਸਿੰਘ ਦੇ ਕੋਚ ਇੰਦਰਜੀਤ ਸਿੰਘ ਨੇ ਦੱਸਿਆ ਕਿ ਸਿਕੰਦਰ ਸਿੰਘ ਬਹੁਤ ਹੀ ਮਿਹਨਤੀ ਅਤੇ ਸਿਰੜੀ ਖਿਡਾਰੀ ਹੈ ਜੋ ਰੋਜ਼ਾਨਾ ਹੈਲਥ ਕਲੱਬ ਵਿਖੇ ਘੰਟਿਆਂਬੱਧੀ ਕਸਰਤ ਕਰਦਾ ਹੈ।
ਜਿੰਮ ਦੇ ਮੁਖੀ ਡਾਲਰ ਬਰਾੜ ਨੇ ਦੱਸਿਆ ਕਿ ਖੁਦ ਕੋਚ ਇੰਦਰਜੀਤ ਸਿੰਘ ਗੋਲਡ ਮੈਡਲਿਸਟ ਹੈ  ਡਾਲਰ ਬਰਾੜ ਨੇ ਸਿਕੰਦਰ ਸਿੰਘ ਸੋਹੀ ਲਈ ਸਰਕਾਰੀ ਨੌਕਰੀ ਅਤੇ ਇਨਾਮੀ ਰਾਸ਼ੀ ਦੀ ਮੰਗ ਕਰਦਿਆਂ ਕਿਹਾ ਹੈ ਕਿ ਇਸ ਨਾਲ ਖਿਡਾਰੀਆਂ ਦਾ ਉਤਸ਼ਾਹ ਖੇਡਾਂ ਵੱਲ ਵਧੇਗਾ ਅਤੇ ਨੌਜਵਾਨ ਨਸ਼ੇ ਤੋਂ ਦੂਰ ਰਹਿਣਗੇ। ਇਸ ਮੌਕੇ ਹਰਚਰਨ ਸਿੰਘ ਕਰਾੜਵਾਲਾ, ਅਮਿਤ ਸਿੰਗਲਾ, ਸ਼ੈਂਕੀ ਸਿੰਗਲਾ, ਨਵੀਂ ਰਾਜਸਥਾਨੀ, ਬਲਜਿੰਦਰ ਸਿੰਘ, ਮਨਦੀਪ ਕਰਕਰਾ, ਸੰਜੂ, ਸੰਨੀ, ਮੋਨੂੰ, ਸ਼ਸ਼ੀ, ਜੋਬਨ, ਮਨਪ੍ਰੀਤ, ਅੰਮ੍ਰਿਤ ਬਾਵਾ ਆਦਿ ਨੇ ਇਸ ਨੌਜਵਾਨ ਖਿਡਾਰੀ ਨੂੰ ਜਿੱਤ ਦੀ ਵਧਾਈ ਦਿੱਤੀ।
97350cookie-checkਸਿਕੰਦਰ ਸਿੰਘ ਨੇ ਜਿੱਤਿਆ ਏਸ਼ੀਆ ਚੈਂਪੀਅਨਸ਼ਿੱਪ ਵਿੱਚੋਂ ਸਿਲਵਰ ਮੈਡਲ

About the author

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)