November 24, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ , (ਸਤ ਪਾਲ ਸੋਨੀ ) :ਮਿਤੀ-07/09/2022 ਬੁੱਧਵਾਰ ਵਾਲੇ ਦਿਨ ਤੋਂ ਰਾਹੁਲ ਗਾਂਧੀ ਜੀ ਵੱਲੋਂ ਸ਼ੁਰੂ ਕੀਤੀ ਗਈ ਕਨਿਆਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਲੱਗਭਗ 3570 ਕਿਲੋਮੀਟਰ ਦੀ ਲੰਬੀ ਪੈਦਲ ਭਾਰਤ ਜੋੜੋ ਯਾਤਰਾ ਮਿਤੀ-12/01/2023 ਦਿਨ ਵੀਰਵਾਰ ਨੂੰ ਲੁਧਿਆਣਾ ਸ਼ਹਿਰ ਵਿੱਚ ਪਹੁੰਚ ਰਹੀ ਹੈ।ਭਾਰਤ ਜੋੜੋ ਯਾਤਰਾ ਨਾਲ ਵੱਧ ਤੋਂ ਵੱਧ ਲੁਧਿਆਣਾ ਵਾਸੀਆਂ ਨੂੰ ਜੋੜਣ ਦੇ ਮੱਕਸਦ ਨਾਲ ਅੱਜ ਸਰਕਟ ਹਾਉਸ ਵਿੱਚ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ ਦੇ ਪ੍ਰਧਾਨ ਸੰਜੇ ਤਲਵਾੜ ਵੱਲੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਹੇਠ ਹਲਕਾ ਇੰਚਾਰਜਾ,ਕੌਂਸਲਰਾਂ, ਵਾਰਡ ਇੰਚਾਰਜਾ,ਬਲਾਕ ਪ੍ਰਧਾਨਾਂ,ਵਾਰਡ ਪ੍ਰਧਾਨਾਂ, ਮਹਿਲਾ ਕਾਂਗਰਸ ਦੇ ਅਹੁਦੇਦਾਰਾ ਅਤੇ ਵਰਕਰਾ, ਯੂਥ ਕਾਂਗਰਸ ਦੇ ਅਹੁਦੇਦਾਰਾ ਅਤੇ ਵਰਕਰਾ, ਸੇਵਾ ਦੱਲ ਦੇ ਅਹੁਦੇਦਾਰਾ ਅਤੇ ਵਰਕਰਾਂ ਐਨ.ਐਸ.ਯੂ.ਆਈ. ਦੇ ਅਹੁਦੇਦਾਰਾ ਅਤੇ ਵਰਕਰਾ ਅਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਅਹੁਦੇਦਾਰਾ ਅਤੇ ਵਰਕਰਾਂ ਨਾਲ ਵੱਖ-ਵੱਖ ਮੀਟਿੰਗਾ ਕੀਤੀਆ ਗਈਆ।

ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਲੁਧਿਆਣਾ ਸ਼ਹਿਰ ਵਿੱਚ ਪਹੁੰਚ ਰਹੀ ਭਾਰਤ ਜੋੜੋ ਯਾਤਰਾ ਮਿਤੀ-12/01/2023 ਦਿਨ ਵੀਰਵਾਰ ਨੂੰ ਸਵੇਰੇ 06:00 ਵੱਜੇ ਜੁਗਿਆਣਾ ਤੋਂ ਚੱਲੇਗੀ ਜਿਥੇ ਇਸ ਯਾਤਰਾ ਦਾ ਸਵਾਗਤ ਬਰਨਾਲਾ-1 ਦੀ ਟੀਮ ਵੱਲੋਂ ਗੋਇਲ ਹੰਡੁਈ ਏਜੰਸੀ ਦੇ ਬਾਹਰ ਕੀਤਾ ਜਾਵੇਗਾ।ਉਸ ਤੋਂ ਬਾਅਦ ਢੰਡਾਰੀ ਖੁਰਦ ਵਿੱਖੇ ਮਹਿਲ ਕਲਾਂ -1 ਦੀ ਟੀਮ ਵੱਲੋਂ ਸਵਾਗਤ ਕਰਨ ਤੋਂ ਬਾਅਦ ਇਹ ਯਾਤਰਾ ਲੁਧਿਆਣਾ ਸ਼ਹਿਰ ਵਿੱਚ ਪੈਂਦੇ ਸਾਉਥ ਹਲਕੇ ਵਿੱਚ ਪ੍ਰਵੇਸ਼ ਕਰੇਗੀ।ਹਲਕਾ ਸਾਉਥ ਦੀ ਟੀਮ ਵੱਲੋਂ ਹਲਕਾ ਇੰਚਾਰਜ ਈਸ਼ਵਰਜੋਤ ਚੀਮਾ ਦੀ ਅਗਵਾਈ ਹੇਠ ਢੰਡਾਰੀ ਵਿੱਚ,ਆਤਮ ਨਗਰ ਦੀ ਟੀਮ ਵੱਲੋਂ ਰਾਲਸਨ ਸਾਇਕਲ ਦੇ ਬਾਹਰ, ਵੈਸ਼ਟ ਦੀ ਟੀਮ ਵੱਲੋਂ ਹਲਕਾ ਇੰਚਾਰਜ ਮਮਤਾ ਆਸ਼ੂ ਅਤੇ ਮੇਅਰ ਬਲਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਡਾਬਾ ਚੌਕ ਵਿੱਚ, ਲੁਧਿਆਣਾ ਯੂਥ ਕਾਂਗਰਸ ਅਤੇ ਐਨ.ਐਸ਼.ਯੂ.ਆਈ. ਵੱਲੋਂ ਮੋਹਨਦੇਈ ਓਸਵਾਲ ਹਸਪਤਾਲ ਚੌਕ ਵਿੱਚ, ਹਲਕਾ ਸੈਂਟਰਲ ਦੀ ਟੀਮ ਵੱਲੋਂ ਹਲਕਾ ਇੰਚਾਰਜ ਸੁਰਿੰਦਰ ਡਾਵਰ ਦੀ ਅਗਵਾਈ ਹੇਠ ਟਾਂਸਪੋਰਟ ਨਗਰ ਚੌਕ ਵਿੱਚ, ਸ਼ਹਿਰੀ ਮਹਿਲਾ ਕਾਂਗਰਸ ਦੀ ਟੀਮ ਵੱਲੋਂ ਪ੍ਰਧਾਨ ਮਨੀਸ਼ਾ ਕਪੂਰ ਦੀ ਅਗਵਾਈ ਹੇਠ ਐਚ.ਪੀ. ਪੈਟਰੋਲ ਪੰਪ ਦੇ ਬਾਹਰ, ਸੇਵਾ ਦੱਲ ਦੀ ਟੀਮ ਵੱਲੋਂ ਇੰਡੀਅਨ ਆਇਲ ਪੰਪ ਦੇ ਬਾਹਰ, ਹਲਕਾ ਨੋਰਥ ਦੀ ਟੀਮ ਵੱਲੋਂ ਹਲਕਾ ਇੰਚਾਰਜ ਸਾਬਕਾ ਮੰਤਰੀ ਰਾਕੇਸ਼ ਪਾਂਡੇ ਦੀ ਅਗਵਾਈ ਹੇਠ ਅਤੇ ਹਲਕਾ ਈਸ਼ਟ ਦੀ ਟੀਮ ਅਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੀ ਟੀਮ ਵੱਲੋਂ ਹਲਕਾ ਇੰਚਾਰਜ ਅਤੇ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੇ ਤਲਵਾੜ ਦੀ ਅਗਵਾਈ ਹੇਠ ਸਮਰਾਲਾ ਚੌਕ ਵਿੱਚ ਰਾਹੁਲ ਗਾਂਧੀ ਜੀ ਦਾ ਸਵਾਗਤ ਕੀਤਾ ਜਾਵੇਗਾ।ਇਸ ਤੋਂ ਬਾਅਦ ਰਾਹੁਲ ਗਾਂਧੀ ਜੀ ਲੋਹੜੀ ਦਾ ਤਿਉਹਾਰ ਹੋਣ ਕਰਕੇ ਦਿੱਲੀ ਚੱਲੇ ਜਾਣਗੇ।ਇਹ ਯਾਤਰਾ ਮਿਤੀ -14/01/2023 ਦੁਬਾਰਾ ਲਾਡੋਵਾਲ ਲੁਧਿਆਣਾ ਤੋਂ ਸ਼ੁਰੂ ਕੀਤੀ ਜਾਵੇਗੀ।ਜਿਸ ਵਿੱਚ ਰਾਹੁਲ ਗਾਂਧੀ ਜੀ ਸ਼ਾਮਿਲ ਹੋਣਗੇ।

ਇਨਾਂ ਮੀਟਿੰਗਾ ਵਿੱਚ ਨਗਰ ਨਿਗਮ ਦੇ ਮੇਅਰ ਬਲਕਾਰ ਸਿੰਘ ਸੰਧੂ, ਸੀਨੀਅਰ ਵਾਇਸ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਸ਼ਾਮ ਸੁੰਦਰ ਮਲਹੋਤਰਾਂ (ਸੀਨੀਅਰ ਡਿਪਟੀ ਮੇਅਰ), ਸਾਬਕਾ ਵਿਧਾਇਕ ਸੁਰਿੰਦਰ ਡਾਵਰ,ਹਲਕਾ ਇੰਚਾਰਜ ਇਸ਼ਵਰਜੋਤ ਸਿੰਘ ਚੀਮਾਂ, ਮਮਤਾ ਆਸ਼ੂ ਕੌਂਸਲਰ, ਜਿਲਾ ਮਹਿਲਾ ਕਾਂਗਰਸ ਪ੍ਰਧਾਨ ਸ਼ਹਿਰੀ ਮਨੀਸ਼ਾ ਕਪੂਰ, ਜਿਲਾ ਮਹਿਲਾ ਕਾਂਗਰਸ ਪ੍ਰਧਾਨ ਦਿਹਾਤੀ ਹਰਪ੍ਰੀਤ ਰਿਪੂ ਗਿੱਲ, ਸਰਬਜੀਤ ਕੌਰ ਡਿਪਟੀ ਮੇਅਰ, ਨੀਰੂ ਸ਼ਰਮਾਂ ਜਨਰਲ ਸੈਕਟਰੀ, ਸ਼ੁਸ਼ੀਲ ਪ੍ਰਾਸ਼ਰ ਸਕੱਤਰ ਆਲ ਇੰਡੀਆ ਕਾਂਗਰਸ, ਕੋਮਲ ਖੰਨਾ ਸਾਬਕਾ ਪ੍ਰਧਾਨ, ਕੌਂਸਲਰ ਡਾ. ਜੈ ਪ੍ਰਕਾਸ਼, ਕੌਂਸਲਰ ਪੁਨਮ ਮਲਹੋਤਰਾਂ, ਕੌਂਸਲਰ ਅਸ਼ਵਨੀ ਸ਼ਰਮਾਂ, ਕੌਂਸਲਰ ਕੁਲਦੀਪ ਜੰਡਾ,ਕੌਂਸਲਰ ਹਰਜਿੰਦਰ ਪਾਲ ਲਾਲੀ, ਕੌਂਸਲਰ ਕਾਲਾ ਨਵਕਾਰ ਜੈਨ, ਕੌਂਸਲਰ ਦਿਲਰਾਜ ਸਿੰਘ, ਕੌਂਸਲਰ ਰਾਜੂ ਅਰੋੜਾ, ਕੌਂਸਲਰ ਗੁਰਦੀਪ ਸਿੰਘ ਨੀਟੂ,ਕੌਂਸਲਰ ਸੰਨੀ ਭੱਲਾ, ਕੌਂਸਲਰ ਸੁਨਿਲ ਕਪੂਰ, ਕੌਂਸਲਰ ਪੰਕਜ ਕਾਕਾ,ਕੌਂਸਲਰ ਦੀਪਕ ਉੱਪਲ, ਕੌਂਸਲਰ ਗੁਰਮੁੱਖ ਮਿੱਟੂ, ਕੌਂਸਲਰ ਗੁਰਪ੍ਰੀਤ ਸਿੰਘ, ਕੌਂਸਲਰ ਇਕਬਾਲ ਸਿੰਘ ਡੀਕੋ, ਕੌਂਸਲਰ ਰਾਜੂ ਥਾਪਰ, ਕੌਂਸਲਰ ਰੀਤ ਕੌਰ ਸ਼ੀਲਾ, ਕੌਂਸਲਰ ਬਲਜਿੰਦਰ ਸੰਧੂ, ਕੌਂਸਲਰ ਗੋਰਵ ਭੱਟੀ, ਕੌਂਸਲਰ ਮੋਨੂੰ ਖਿੰਡਾ, ਕੌਂਸਲਰ ਹੈਪੀ ਰੰਧਾਵਾ ਕੌਂਸਲਰ ਹਰੀ ਸਿੰਘ ਬਰਾੜ, ਕੌਂਸਲਰ ਸਤੀਸ਼ ਮਲਹੋਤਰਾਂ, ਕੌਂਸਲਰ ਨਰੇਸ਼ ਉੱਪਲ, ਕੌਂਸ਼ਲਰ ਅਨਿਲ ਪਾਰਤੀ, ਕੌਂਸ਼ਲਰ ਜਸਵਿੰਦਰ ਸਿੰਘ ਠੁਕਰਾਲ, ਕੌਂਸਲਰ ਸਰਬਜੀਤ ਸਿੰਘ, ਕੌਂਸਲਰ ਸੁਖਦੇਵ ਬਾਵਾ, ਕੌਂਸਲਰ ਰਾਜਾ ਘਾਇਲ, ਵਾਰਡ ਇੰਚਾਰਜ ਜਗਦੀਸ਼ ਲਾਲ, ਵਿਪਨ ਅਰੋੜਾ ਬਲਾਕ ਪ੍ਰਧਾਨ, ਸਰਬਜੀਤ ਸਿੰਘ ਬਲਾਕ ਪ੍ਰਧਾਨ, ਹਰੀਸ਼ ਕੁਮਾਰ ਬਲਾਕ ਪ੍ਰਧਾਨ, ਸੁਨੀਲ ਕੁਮਾਰ ਬਲਾਕ ਪ੍ਰਧਾਨ, ਨਰੇਸ਼ ਸ਼ਰਮਾਂ ਬਲਾਕ ਪ੍ਰਧਾਨ, ਰੋਹਿਤ ਚੋਪੜਾ ਬਲਾਕ ਪ੍ਰਧਾਨ, ਅਸ਼ੋਕ ਕੁਮਾਰ ਬਲਾਕ ਪ੍ਰਧਾਨ, ਪ੍ਰਿਸ਼ ਕੁਮਾਰ ਦੁਆਬਾ ਬਲਾਕ ਪ੍ਰਧਾਨ, ਹਰਜਿੰਦਰ ਸਿੰਘ ਬਲਾਕ ਪ੍ਰਧਾਨ, ਮਨੀਸ਼ ਸ਼ਾਹ ਬਲਾਕ ਪ੍ਰਧਾਨ, ਰੁਪੇਸ਼ ਜਿੰਦਲ ਬਲਾਕ ਪ੍ਰਧਾਨ, ਜੁਗਿੰਦਰ ਸਿੰਘ ਜੰਗੀ ਬਲਾਕ ਪ੍ਰਧਾਨ, ਸੁਰਿੰਦਰ ਕੌਰ ਮਹਿਲਾ ਬਲਾਕ ਪ੍ਰਧਾਨ, ਮਹਿਤ ਰਾਮਪਾਲ ਮੀਤ ਪ੍ਰਧਾਨ ਯੂਥ, ਡਾ. ਦੀਪਕ ਮਨਣ ਮੀਤ ਪ੍ਰਧਾਨ ਸੇਵਾ ਦੱਲ,ਵਿਨੋਦ ਭਾਰਤੀ ਸਪੋਕਸਮੈਨ, ਸੋਨਿਆ ਧਵਨ, ਸਾਬੀ ਤੂੜ,ਰਾਜੀਵ ਰਾਜਾ, ਡਾ. ਪਵਨ ਮਹਿਤਾ,ਵੀ.ਕੇ.ਅਰੌੜਾ, ਚੰਚਲ ਸਿੰਘ, ਰਜਿੰਦਰ ਸਿੰਘ ਬਾਜਵਾ, ਰਜਨੀ ਵਸੀਨ, ਮਨੋਜ ਪਾਠਕ, ਲੱਕੀ ਮੱਕੜ, ਜਰਨੈਲ ਸਿੰਘ ਸ਼ਿਮਲਾਪੁਰੀ, ਅਜੈ ਅਰੋੜਾ,ਡਾਰਾ ਟਾਂਕ, ਰੀਤੂ ਅਰੌੜਾ, ਸੀਮਾ ਸਚਦੇਵਾ, ਕਿੱਕੀ ਮਲਹੋਤਰਾਂ, ਵਿਨੇ ਵਰਮਾ, ਅਮਰਜੀਤ ਸਿੰਘ ਉਬਰਾਏ, ਰੰਮੀ ਮੋਮ, ਅਮਰਜੀਤ ਜਿੱਤਾ, ਰੇਸ਼ਮ ਸਿੰਘ, ਨਮੀਤ ਦਿਵਾਨ, ਦੀਪਕ ਹੰਸ, ਸ਼ੁਸ਼ੀਲ ਮਲਹੋਤਰਾਂ, ਲੱਕੀ ਕਪੂਰ, ਅਵੀ ਵਰਮਾ, ਮੋਹਮਦ ਅਸ਼ੀਕ, ਪ੍ਰਦੀਪ ਤਪਿਆਲ, ਰਮਨ ਓਬਰਾਏ, ਕਪਿਲ ਕੋਚਰ, ਲਵਲੀ ਮਨੋਚਾ, ਤਿਲਕ ਰਾਜ, ਯੁਗੇਸ਼ ਕੁਮਾਰ, ਬਨੂ ਬਹਿਲ, ਕੰਵਲਜੀਤ ਸਿੰਘ ਬੋਬੀ, ਕਪਿਲ ਮਹਿਤਾ, ਰਿੰਕੂ ਦੱਤ, ਹਰਜਿੰਦਰ ਢੀਡਸਾ, ਅੰਕਿਤ ਮਲਹੋਤਰਾਂ, ਸਾਗਰ ਉੱਪਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਅਹੁੰਦੇਦਾਰ ਅਤੇ ਵਰਕਰ ਹਾਜਰ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
136950cookie-checkਪੈਦਲ ਭਾਰਤ ਜੋੜੋ ਯਾਤਰਾ ਨਾਲ ਵੱਧ ਤੋਂ ਵੱਧ ਲੁਧਿਆਣਾ ਵਾਸੀਆਂ ਨੂੰ ਜੋੜਣ ਦੇ ਮੱਕਸਦ ਨਾਲ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ ਦੇ ਪ੍ਰਧਾਨ ਸੰਜੇ ਤਲਵਾੜ ਵੱਲੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ
error: Content is protected !!