March 29, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 6 ਜਨਵਰੀ (ਪ੍ਰਦੀਪ ਸ਼ਰਮਾ): ਮੁੱਖ ਮੰਤਰੀ ਭਗਵੰਤ ਮਾਨ ਦੀਆਂ ਵਿਕਾਸ ਕਰਨ ਦੀਆਂ ਯੋਜਨਾਵਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਰੀਤ ਨੂੰ ਵਿਧਾਇਕ ਬਲਕਾਰ ਸਿੱਧੂ ਵੱਲੋਂ ਅੱਗੇ ਤੋਰਦਿਆਂ ਰਾਮਪੁਰਾ ਫੂਲ ਦਾ ਵਿਕਾਸ ਜ਼ੋਰਾਂ ਨਾਲ ਕਰਵਾਇਆ ਜਾ ਰਿਹਾ ।ਜੋ ਵਿਕਾਸ ਦੇ ਕੰਮ ਪਿਛਲੀਆਂ ਸਰਕਾਰਾਂ ਵੇਲੇ ਲੰਮੇ ਸਮੇਂ ਤੋਂ ਲਟਕੇ ਪਏ ਸਨ, ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾ ਰਿਹਾ । ਗਲੀਆਂ ਦੇ ਵਿੱਚ ਇੰਟਰਲਾਕ ਟਾਇਲਾਂ, ਨਵੀਆਂ ਸਟਰੀਟ ਲਾਈਟਾਂ, ਤੇ ਸੀਵਰੇਜ ਸਿਸਟਮ ਨੂੰ ਠੀਕ ਕੀਤਾ ਜਾ ਰਿਹਾ। ਲੋਕਾਂ ਦੀ ਸਹੂਲਤ ਲਈ ਨਵਾਂ ਪਾਰਕ ਬਣਾਇਆ ਗਿਆ।
ਬਲਕਾਰ ਸਿੱਧੂ ਵਿਧਾਇਕ ਵਲੋਂ ਮਾਰਕੀਟ ਕਮੇਟੀ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦ ਉਹ ਹਲਕੇ ਵਿੱਚ ਹੁੰਦੇ ਹਨ ਤਾਂ ਮਾਰਕੀਟ ਕਮੇਟੀ ਦਫ਼ਤਰ ਬੈਠ ਕੇ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਹੱਲ ਕਰਦੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੰਮਾਂ ਲਈ ਉਹਨਾਂ ਦੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਛੱਤਰ ਸਿੱਧੂ, ਰਵੀ ਸਿੰਗਲਾ,ਰੋਬੀ ਬਰਾੜ, ਨਰੇਸ਼ ਕੁਮਾਰ ਬਿੱਟੂ, ਇੰਦਰਜੀਤ ਬਾਵਾ,ਪੀ ਏ ਸ਼ੀਰਾ ਮੱਲੂਆਣਾ, ਚੈਨਾ ਫੂਲੇਵਾਲਾ, ਮਨਵੀਰ ਢਿੱਲੋਂ ਪ੍ਰਧਾਨ ਸ਼ੈਲਰ ਐਸੋਸੀਏਸ਼ਨ,ਬਿੱਕਾ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਜ਼ਰ ਸਨ।
 #For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com

                          

136920cookie-checkਰਾਮਪੁਰਾ ਫੂਲ ਦਾ ਵਿਕਾਸ ਕਰਾਉਣਾ ਮੇਰਾ ਮੁੱਖ ਉਦੇਸ਼ : ਬਲਕਾਰ ਸਿੱਧੂ
error: Content is protected !!