ਚੜ੍ਹਤ ਪੰਜਾਬ ਦੀ
ਲੁਧਿਆਣਾ , (ਸਤ ਪਾਲ ਸੋਨੀ) : ਪ੍ਰਧਾਨ ਮੰਤਰੀ ਉੱਜਵਲ ਯੋਜਨਾ 2.0 ਦੇ ਤਹਿਤ ਹੁਣ ਤੱਕ ਹਲਕਾ ਦੱਖਣੀ ‘ ਚ ਲੋੜਵੰਦ ਹਜ਼ਾਰਾਂ ਪਰਿਵਾਰਾਂ ਨੂੰ ਮੁਫ਼ਤ ਗੈਸ ਕੁਨੈੱਕਸ਼ਨ ਵੰਡੇ ਜਾ ਚੁੱਕੇ ਹਨ।ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਨੇ ਆਪਣੇ ਮੁੱਖ ਦਫ਼ਤਰ ਬਾਪੂ ਮਾਰਕੀਟ , ਲੁਹਾਰਾ ਵਿਖੇ 115 ਲੋੜਵੰਦ ਪਰਿਵਾਰਾਂ ਨੂੰ ਗੈਸ ਕੁਨੈੱਕਸ਼ਨ ਵੰਡਣ ਉਪਰੰਤ ਵੱਡੀ ਗਿਣਤੀ ‘ ਚ ਇਕੱਤਰ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਬੀਬੀ ਰਜਿੰਦਰਪਾਲ ਕੌਰ ਛੀਨਾ ਨੇ ਗੈਸ ਕੁਨੈੱਕਸ਼ਨ ਲੈਣ ਆਏ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਜਿੰਨਾਂ ਲੋਕਾਂ ਕੋਲ ਅਜੇ ਤੱਕ ਗੈਸ ਕੁਨੈੱਕਸ਼ਨ ਨਹੀਂ ਹੈ।ਉਨ੍ਹਾਂ ਨੂੰ ਵੀ ਪ੍ਰੇਰਿਤ ਕਰਕੇ ਇਸ ਦਫ਼ਤਰ ਵਿੱਚ ਲਿਆ ਕੇ ਉਨ੍ਹਾਂ ਦੇ ਫਾਰਮ ਭਰਵਾਉਣ ਤਾਂ ਜੋ ਉਹ ਵੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ। ਬੀਬੀ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਹਲਕਾ ਵਾਸੀ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ।
ਇਸ ਮੌਕੇ ਤੇ ਹਲਕਾ ਦੱਖਣੀ ਆਪ ਬੀਸੀ ਵਿੰਗ ਦੇ ਨਵ – ਨਿਯੁਕਤ ਪ੍ਰਧਾਨ ਜਗਦੇਵ ਸਿੰਘ ਧੁੰਨਾ,ਦਫਤਰ ਇੰਚਾਰਜ ਹਰਜੀਤ ਸਿੰਘ , ਬਲਾਕ ਪ੍ਰਧਾਨ ਹਰਦੇਵ ਸਿੰਘ,ਮੈਡਮ ਰੁਪਿੰਦਰ ਕੌਰ ਬੇਗੋਆਣਾ,ਵਿੱਕੀ ਲੁਹਾਰਾ,ਸੁਖਦੇਵ ਨੂਰ ਆਦਿ ਵੀ ਹਾਜ਼ਰ ਸੀ।
For any kind of News and advertisment contact us on 980-345-0601
1272900cookie-checkਹਲਕਾ ਦੱਖਣੀ ‘ ਚ 115 ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਗੈਸ ਕੁਨੈੱਕਸ਼ਨਾਂ ਦੀ ਵੰਡ ਕੀਤੀ- ਵਿਧਾਇਕਾ ਛੀਨਾ