April 19, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ/ਮਲੋਟ,( (ਪ੍ਰਦੀਪ ਸ਼ਰਮਾ) : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਰਾਮਪੁਰਾ ਫੂਲ ਅਤੇ ਮਲੋਟ ਸਥਿਤ ਬਿਜਲੀ ਦਫਤਰ ਬਾਹਰ ਲਗਾਇਆ ਗਿਆ ਧਰਨਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਕਮ ਸੀਐਮਡੀ ਬਲਦੇਵ ਸਿੰਘ ਸਰਾਂ ਦੇ ਭਰੋਸੇ ਤੋਂ ਬਾਅਦ ਅਤੇ ਪੀਐੱਸਪੀਸੀਐਲ ਬਠਿੰਡਾ ਪੱਛਮੀ ਜ਼ੋਨ ਦੇ ਚੀਫ ਇੰਜੀਨੀਅਰ ਇੰਜ. ਪੁਨਰਦੀਪ ਸਿੰਘ ਬਰਾੜ ਦੀਆਂ ਕੋਸ਼ਿਸ਼ਾਂ ਸਦਕਾ ਆਖਿਰਕਾਰ ਹਟਾ ਲਿਆ ਗਿਆ ਹੈ।
ਇਸ ਦੌਰਾਨ ਬੀਕੇਯੂ (ਸਿੱਧੂਪੁਰ) ਦੇ ਨੁਮਾਇੰਦਿਆਂ ਨਾਲ ਪੀਐੱਸਪੀਸੀਐੱਲ ਦੇ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਰਾਮਪੁਰਾ ਫੂਲ ਦੇ ਸੰਬੰਧ ਵਿਚ  ਸਹਿਮਤੀ ਪ੍ਰਗਟਾਈ ਗਈ ਕਿ ਜੀਓਪੀ ਪੱਧਰ ਤੇ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਿਸ ਵਿਚ ਪੀਐਸਪੀਸੀਐਲ ਤੋਂ ਇਕ ਤਕਨੀਕੀ ਮੈਂਬਰ ਗੈਰ ਕਾਨੂੰਨੀ ਟਿਊਬਵੈੱਲ ਕੁਨੈਕਸ਼ਨਾਂ ਦੇ ਮਾਮਲਿਆਂ ਸਬੰਧੀ ਜਾਂਚ ਕਰਨਗੇ। ਕਿਸਾਨ ਯੂਨੀਅਨ ਅਤੇ ਕਿਸਾਨ ਅਜਿਹੇ ਹੋਰ ਗੈਰਕਾਨੂੰਨੀ ਟਿਊਬਵੈੱਲ ਕੁਨੈਕਸ਼ਨਾਂ ਦੀਆਂ ਲਿਸਟਾਂ ਹਲਫ਼ਨਾਮਿਆਂ ਅਤੇ ਸਬੂਤਾਂ ਸਮੇਤ ਦੇਣਗੇ। ਨਾਜਾਇਜ਼ ਟਿਊਬਵੈੱਲ ਕੁਨੈਕਸ਼ਨਾਂ ਨੂੰ ਜਾਰੀ ਕਰਨ ਲਈ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਕਾਰਵਾਈ ਹੋਵੇਗੀ। ਕਿਸੇ ਵੀ ਟਿਊਬਵੈੱਲ ਕੁਨੈਕਸ਼ਨਾਂ ਨੂੰ ਕੱਟਿਆ ਨਹੀਂ ਜਾਵੇਗਾ।
ਇਸੇ ਤਰ੍ਹਾਂ ਮੁਕਤਸਰ ਜ਼ਿਲ੍ਹੇ ਦੇ ਮਲੋਟ ਦੇ ਸੰਬੰਧ ਵਿਚ ਸਹਿਮਤੀ ਬਣੀ ਹੈ ਕਿ ਮਨਜ਼ੂਰ ਲੋੜ ਤੋਂ ਵੱਧ ਇਸਤੇਮਾਲ ਕਰਨ ਵਾਲੇ ਛੋਟੇ ਕਿਸਾਨਾਂ ਖ਼ਿਲਾਫ਼ ਕਾਰਵਾਈ ਨਹੀਂ ਹੋਵੇਗੀ ਅਜਿਹੇ ਜਿਹੜੇ ਕਿਸਾਨਾਂ ਨੂੰ ਨੋਟਿਸ ਭੇਜੇ ਗਏ ਹਨ ਅਤੇ ਨੋਟਿਸ ਭੇਜੇ ਨੂੰ ਛੇ ਮਹੀਨੇ ਹੋ ਚੁੱਕੇ ਹਨ ਜੇਕਰ ਟੈਰਿਫ ਕੈਟੇਗਰੀ ਚ ਬਦਲਾਅ ਦੇ ਨਾਲ ਮਨਜ਼ੂਰ ਲੋਡ ਤੋਂ 10 ਪ੍ਰਤੀਸ਼ਤ ਲੋਡ਼ ਵੱਧਦਾ ਹੈ ਤਾਂ ਅਜਿਹੇ ਖਪਤਕਾਰ ਨੂੰ ਬਿਜਲੀ ਦੀ ਗ਼ਲਤ ਵਰਤੋਂ ਲਈ ਨਾਮਜ਼ਦ ਕੀਤਾ ਜਾਵੇਗਾ । ਕਿਸਾਨ ਯੂਨੀਅਨ ਨੂੰ ਛੋਟੇ ਕਿਸਾਨਾਂ ਵੱਲੋਂ ਵਾਧੂ ਲੋਡ ਰੈਗੂਲਰ ਕਰਵਾਉਣ ਜਾਂ ਫਿਰ ਹਟਵਾਏ ਜਾਣ ਦੀ ਅਪੀਲ ਕੀਤੀ ਜਾਂਦੀ ਹੈ। ਜਿਨ੍ਹਾਂ ਮਾਮਲਿਆਂ ਵਿਚ ਬਿਜਲੀ ਚੋਰੀ ਖ਼ਿਲਾਫ਼ ਰਾਸ਼ੀ ਲਈ ਗਈ ਹੈ, ਉਨ੍ਹਾਂ ਨੂੰ ਪੀਐੱਸਪੀਸੀਐੱਲ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।
For any kind of News and advertisment contact us on 980-345-0601
127350cookie-checkਰਾਮਪੁਰਾ ਫੂਲ ਤੇ ਮਲੋਟ ਚ ਲੱਗਿਆ ਕਿਸਾਨਾਂ ਦਾ ਧਰਨਾ ਹਟਿਆ; ਅਧਿਕਾਰੀਆਂ ਨਾਲ ਮੀਟਿੰਗ ਵਿੱਚ ਬਣੀ ਸਹਿਮਤੀ 
error: Content is protected !!