September 15, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ (ਪ੍ਰਦੀਪ ਸ਼ਰਮਾ): ਕਾਰਪੋਰੇਟ ਖਪਤਕਾਰ ਸਿ਼ਕਾਇਤ ਨਿਵਾਰਨ ਫੋਰਮ, ਲੁਧਿਆਣਾ ਵਲੋਂ  ਦੱਖਣੀ ਅਤੇ ਪੱਛਮੀ ਜੋਨ ਨਾਲ ਸਬੰਧਤ  ਬਿਜਲੀ ਖਪਤਕਾਰਾਂ ਦੇ  ਕੇਸਾਂ ਦੀ ਸੁਣਵਾਈ ਫੀਲਡ ਹੋਸਟਲ, ਥਰਮਲ ਕਲੋਨੀ, ਬਠਿੰਡਾ ਵਿਖੇ ਇੰਜ: ਕੁਲਦੀਪ ਸਿੰਘ,ਮੁੱਖ ਇੰਜੀਨੀਅਰ—ਕਮ— ਚੇਅਰਪਰਸਨ, ਇੰਜ:ਹਿੰਮਤ ਸਿੰਘ fਢੰਲੋਂ, ਇੰਡੀਪੈਡੈਂਟ ਮੈਬਰ ਅਤੇ ਸੀਏ ਬਨੀਤ ਕੁਮਾਰ ਸਿੰਗਲਾ, ਮੈਂਬਰ/ਵਿੱਤ ਵਲੋਂ  ਕੀਤੀ ਗਈ। ਇਸ ਸੁਣਵਾਈ ਦੌਰਾਨ  ਕੁੱਲ 9 ਨੰ: ਕੇਸਾਂ ਵਿਚੋਂ 6 ਨੰ ਕੇਸਾਂ ਦਾ ਨਿਪਟਾਰਾ  ਕਰ ਦਿੱਤਾ ਗਿਆ, 3 ਨੰ: ਨਵੇਂ ਕੇਸ ਪ੍ਰਾਪਤ ਹੋਏ।

ਚੇਅਰਪਰਸਨ ਵਲੋਂ ਦੱਸਿਆ ਗਿਆ ਕਿ ਕਾਰਪੋਰੇਟ ਫੋਰਮ, ਲੁਧਿਆਣਾ ਵਿਖੇ ਪੰਜਾਬ ਦੇ ਕਿਸੇ ਵੀ ਖਪਤਕਾਰ ਦੇ ਬਿਲ ਸਬੰਧੀ ਝਗੜੇ, ਜਿਨ੍ਹਾਂ ਦੀ ਰਕਮ 5 ਲੱਖ ਰੁਪਏ ਤੋਂ ਉਪਰ ਹੋਵੇ, ਕੇਸ ਸਿੱਧੇ ਤੌਰ ਤੇ ਲਗਵਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਮੰਡਲ, ਹਲਕਾ ਅਤੇ ਜੋਨਲ ਪੱਧਰ ਦੇ ਖਪਤਕਾਰ ਸਿ਼ਕਾਇਤ ਨਿਵਾਰਨ ਫੋਰਮਾਂ ਦੇ ਫੈਸਲਿਆਂ ਤੋਂ ਅਗਰ ਕੋਈ ਖਪਤਕਾਰ ਸੰਤੁਸ਼ਟ ਨਾ ਹੋਵੇ ਤਾਂ ਉਨ੍ਹਾਂ  ਫੈਸਲਿਆਂ ਵਿਰੁੱਧ ਅਪੀਲ ਕਾਰਪੋਰੇਟ ਫੋਰਮ ਵਿੱਚ ਲਗਵਾਈ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਸਧਾਰਨ ਤੌਰ ਤੇ ਸਿ਼ਕਾਇਤਾਂ ਦੀ ਸੁਣਵਾਈ, ਕਾਰਪੋਰੇਟ ਫੋਰਮ ਦੇ ਲੁਧਿਆਣਾ ਵਿਖੇ ਸਥਿੱਤ ਮੁੱਖ ਦਫਤਰ ਵਿਖੇ ਹੀ ਕੀਤੀ ਜਾਂਦੀ ਹੈ, ਪ੍ਰੰਤੂ ਦੂਰ ਦੂਰਾਡੇ ਦੇ ਬਿਜਲੀ ਖਪਤਕਾਰਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਫੋਰਮ ਵਲੋਂ ਯਥਾਸੰਭਵ ਸੁਣਵਾਈਆਂ ਪੰਜਾਬ ਦੇ ਪ੍ਰਮੁੱਖ ਸਥਾਨਾਂ ਤੇ ਕਰਨ ਦਾ ਫੈਸਲਾ ਲਿਆ ਗਿਆ ਹੈ।
ਉਨ੍ਹਾਂ ਵਲੋਂ ਇਹ ਵੀ ਦੱਸਿਆ ਗਿਆ ਕਿ  ਲੋਕਾਂ ਦੀ ਸਹੂਲਤ ਲਈ ਮਿਤੀ 17—08—2022 ਨੂੰ ਜਲੰਧਰ ਵਿਖੇ  ਸੁਣਵਾਈ ਰੱਖੀ ਗਈ ਸੀ ਅਤੇ  ਜਲਦ ਹੀ ਅਗਲੀ ਸੁਣਵਾਈ ਮੋਹਾਲੀ ਵਿਖੇ ਰੱਖੀ ਜਾਵੇਗੀ। ਜਿਹੜੇ ਖਪਤਕਾਰ ਅੱਜ ਸਿ਼ਕਾਇਤ ਦਰਜ ਨਹੀਂ ਕਰਵਾ ਸਕੇ ਉਹ ਆਪਣੀਆਂ ਸਿ਼ਕਾਇਤਾਂ ਕਿਸੇ ਵੀ ਕੰਮ ਵਾਲੇ ਦਿਨ  ਕਾਰਪੋਰੇਟ ਖਪਤਕਾਰ ਸਿ਼ਕਾਇਤ ਨਿਵਾਰਨ (Corporate Consumer Grievances Redressal Forum)  220 KV S/S Opp: Verka Milk Plant, PSPCL,  Ludhiana ਵਿਖੇ  ਨਿੱਜੀ ਤੌਰ ਤੇ ਪਹੁੰਚ ਕੇ  ਜਾਂ ਫੋਰਮ ਦੀ ਈ.ਮੇਲ Email- [email protected]).ਰਾਂਹੀਂ ਦਰਜ ਕਰਵਾ ਸਕਦੇ ਹਨ।
For any kind of News and advertisment contact us on 980-345-0601
127250cookie-checkਇੰਜ: ਕੁਲਦੀਪ ਸਿੰਘ,ਮੁੱਖ ਇੰਜੀਨੀਅਰ—ਕਮ— ਚੇਅਰਪਰਸਨ, ਇੰਜ:ਹਿੰਮਤ ਸਿੰਘ fਢੰਲੋਂ, ਇੰਡੀਪੈਡੈਂਟ ਮੈਬਰ ਅਤੇ ਸੀਏ ਬਨੀਤ ਕੁਮਾਰ ਸਿੰਗਲਾ, ਮੈਂਬਰ/ਵਿੱਤ ਵਲੋਂ ਕੀਤੀ ਗਈ ਬਿਜਲੀ ਖਪਤਕਾਰਾਂ ਦੇ  ਕੇਸਾਂ ਦੀ ਸੁਣਵਾਈ 
error: Content is protected !!