December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 8 ਫਰਵਰੀ (ਪ੍ਰਦੀਪ ਸ਼ਰਮਾ) : ਪਿਛਲੇ ਦਿਨੀ ਮਾਨਸਾ ਬਰਨਾਲਾ ਰੋੜ ਨੇੜੇ ਆਇਸਰ ਪੰਪ ਪਿੰਡ ਰੱਲਾ ਵਿਖੇ ਇੱਕ ਨੋਜਵਾਨ ਨੂੰ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ ਤੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ 1 ਮਿਲੀ ਜਾਣਕਾਰੀ ਅਨੁਸਾਰ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਮਿਤੀ 23 ਜਨਵਰੀ ਨੂੰ ਐਕਸੀਡੈਂਟ ਵਿੱਚ ਜ਼ਖ਼ਮੀ ਹੋਏ ਨੋਜਵਾਨ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾਇਆ ਗਿਆ ਜ਼ਿਦਗੀ ਅਤੇ ਮੋਤ ਦੀ ਲੜਾਈ ਲੜਦੇ ਹੋਏ ਮਿਤੀ 1 ਫਰਵਰੀ ਨੂੰ ਦਮ ਤੋੜ ਦਿੱਤਾ 1
ਇਸ ਮ੍ਰਿਤਕ ਨੋਜਵਾਨ ਨੂੰ 72 ਘੰਟੇ ਸ਼ਨਾਖਤ ਲਈ ਸਿਵਲ ਹਸਪਤਾਲ ਮਾਨਸਾ ਦੀ ਮੋਰਚਰੀ ਵਿੱਚ ਰੱਖਿਆ ਗਿਆ ਪਰ ਉਸ ਦੀ ਸ਼ਨਾਖਤ ਨਹੀਂ ਹੋਈ1 ਮ੍ਰਿਤਕ ਵਿਅਕਤੀ ਦੇ ਕਾਲੇ ਰੰਗ ਦਾ ਇਨਰ, ਕਾਲੀ ਟੋਪੀ, ਹੱਥ ਵਿੱਚ ਲੋਹੇ ਦਾ ਕੜਾ ਪਹਿਨੀਆਂ ਹੋਈਆਂ ਸੀ, ਕੱਦ 5 ਫੁਟ 7 ਇੱਚ, ਰੰਗ ਕਣਕ ਵੰਨਾ ਉਮਰ ਕਰੀਬ 35 ਸਾਲ ਦੇ ਦਰਮਿਆਨ ਜਾਪ ਰਹੀ ਹੈ 1 ਮਿ੍ਤਕ ਨੋਜਵਾਨ ਦਾ ਥਾਣਾ ਜੋਗਾ ਦੀ ਪੁਲਿਸ ਵੱਲੋਂ ਪੋਸਟਮਾਰਟਮ ਕਰਵਾਇਆ ਗਿਆ 1
ਲਾਸ਼ ਦਾ ਅੰਤਿਮ ਸੰਸਕਾਰ ਕਰਨ ਲਈ ਸਹਾਰਾ ਸਮਾਜ ਸੇਵਾ ਰਾਮਪੁਰਾ ਫੂਲ ਨੂੰ ਸੋਪ ਦਿੱਤੀ ਤੇ ਸਮਾਜ ਕੀ ਸੇਵਾ ਵੈਲਫੇਅਰ ਸੋਸਾਇਟੀ ਬ੍ਰਾਚ ਮਾਨਸਾ ਦੇ ਸਹਿਯੋਗ ਨਾਲ ਗਊ ਸਾਲਾਂ ਮੰਦਿਰ ਸੁਧਾਰ ਕਮੇਟੀ ਰਾਮਬਾਗ ਮਾਨਸਾ ਵਿਖੇ ਧਾਰਮਿਕ ਰਿਤੀ ਰਿਵਾਜਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ 1 ਮੋਕੇ ਤੇ ਸੁਖਦੇਵ ਸਿੰਘ,ਪੇਮ ਸਿੰਘ,ਵਿਨਸ ਗੋਇਲ, ਜ਼ਿਲ੍ਹਾ ਪ੍ਰਧਾਨ ਮੁਕੇਸ਼ ਕੁਮਾਰ,ਸੁਭਮ ਸ਼ਰਮਾ, ਮਨੀਸ਼ ਜਿਦਲ, ਖੁਸ਼ਹਾਲ ਸਿਗਲਾ,ਹਰਸ, ਵਿਨੋਦ,ਸੁਭਮ,ਸੋਰਵ, ਸੰਦੀਪ ਆਦਿ ਹਾਜ਼ਰ ਸਨ1
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
139770cookie-checkਬੇਸਹਾਰਾ ਨੌਜਵਾਨ ਦੀ 72 ਘੰਟੇ ਬੀਤ ਜਾਣ ਤੇ ਨਹੀਂ ਹੋਈ ਸ਼ਨਾਖਤ ਸਹਾਰਾ ਨੇ ਮਾਨਸਾ ਕੀਤਾ ਅੰਤਿਮ ਸੰਸਕਾਰ:ਸੰਦੀਪ ਵਰਮਾ
error: Content is protected !!