ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ):- ਜਿਲੇ ਦੇ ਪਿੰਡ ਭੂੰਦੜ ਦੇ ਇੱਕ ਨੌਜਵਾਨ ਲਵਪ੍ਰੀਤ ਸਿੰੰਘ ਦੀ ਭੇਦਭਰੇ ਹਾਲਾਤ ਵਿੱਚ ਮੌਤ ਹੋਣ ਤੇ ਪੀੜਿਤ ਪਰਿਵਾਰ ਵੱਲੋਂ ਆਪਣੇ ਸਹਿਯੋਗੀਆਂ ਨੂੰ ਨਾਲ ਲੈ ਕੇ ਰਾਮਪੁਰਾ ਫੂਲ ਦੇ ਬਠਿੰਡਾ- ਚੰਡੀਗੜ੍ਹ ਕੌਮੀ ਸ਼ਾਹ ਮਾਰਗ ਤੇ ਪੈਂਦੇ ਮੌੜ ਚੌਕ ਵਿਖੇ ਰੋਸ ਧਰਨਾ ਲਗਾਇਆ ਗਿਆ। ਪੀੜਿਤ ਪਰਿਵਾਰ ਨੇ ਪਿੰਡ ਦੇ ਹੀ ਇੱਕ ਵਿਅਕਤੀ ਤੇ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਇਸ ਮੌਤ ਦਾ ਪਤਾ ਲੱਗਣ ਤੇ ਐਤਵਾਰ ਨੂੰ ਪੀੜਿਤ ਪਰਿਵਾਰ ਨੇ ਥਾਣਾ ਬਾਲਿਆਂਵਾਲੀ ਦਾ ਘਿਰਾਉ ਕੀਤਾ ਸੀ ਪਰ ਉਹਨਾਂ ਦੀ ਮੰਗ ਪੂਰੀ ਨਾ ਹੋਣ ਦੇ ਰੋਸ ਵਜੋਂ ਇੱਥੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਪਿੰਡ ਦੇ ਨੌਜਵਾਨ ਤੇ ਦੋਸ਼ ਲਗਾਉਂਦਿਆਂ ਪੀੜਤ ਪਰਿਵਾਰ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਨੂੰ ਪਿੰਡ ਦਾ ਹੀ ਇੱਕ ਵਿਅਕਤੀ ਪੈਟਰੋਲ ਪੰਪ ਤੇ ਲਗਾਉਣ ਲਈ ਆਪਣੇ ਨਾਲ ਘਰੋਂ ਲੈ ਕੇ ਗਿਆ ਸੀ ਅਤੇ ਉਸ ਤੋਂ ਬਾਅਦ ਤਾਂ ਉਹਨਾਂ ਨੂੰ ਆਪਣੇ ਪੁੱਤ ਲਵਪ੍ਰੀਤ ਸਿੰਘ ਦੀ ਲਾਸ਼ ਹੀ ਮਿਲੀ। ਉਨਾਂ ਇਹ ਵੀ ਕਿਹਾ ਜਦ ਲਾਸ਼ ਨੂੰ ਪਿੰਡ ਦੇ ਨਜਦੀਕ ਪੈਂਦੇ ਸੂਏ ਤੋਂ ਚੁੱਕਿਆ ਤਾਂ ਉਸ ਦੀ ਬਾਂਹ ਤੇ ਸਰਿੰਜ ਲੱਗੀ ਹੋਈ ਸੀ।
ਉਹਨਾਂ ਕਿਹਾ ਕਿ ਪਿੰਡ ਭੂੰਦੜ ਦੇ ਵਿਅਕਤੀ ਸੁਖਪ੍ਰੀਤ ਸਿੰਘ ਨਾਲ ਮ੍ਰਿਤਕ ਦੀ ਪੁਰਾਣੀ ਰੰਜਿਸ਼ ਸੀ ਤੇ ਉਹ ਹੀ ਸਾਡੇ ਲੜਕੇ ਲਵਪ੍ਰੀਤ ਸਿੰਘ ਨੂੰ ਘਰੋਂ ਕੰਮ ਤੇ ਲਗਾਉਣ ਸੰਬੰਧੀ ਲੈ ਕੇ ਗਿਆ ਸੀ। ਗੰਭੀਰ ਦੋਸ਼ ਵੀ ਲਾਏ ਕਿ ਉਕਤ ਵਿਅਕਤੀ ਉਸ ਨੂੰ ਕਥਿੱਤ ਤੌਰ ਤੇ ਕਤਲ ਕਰਕੇ ਉਥੇ ਸੁੱਟ ਕੇ ਫਰਾਰ ਹੋ ਗਿਆ। ਇਹ ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਉਣ ਤੇ ਮ੍ਰਿਤਕ ਦੀ ਮਾਤਾ ਮਨਜੀਤ ਕੌਰ ਦੇ ਬਿਆਨਾਂ ਤੇ ਦੋਸ਼ੀ ਵਿਅਕਤੀ ਸੁਖਪ੍ਰੀਤ ਸਿੰਘ ਤੇ ਥਾਣਾ ਬਾਲਿਆਂਵਾਲੀ ਵਿਖੇ ਐਸ.ਸੀ.ਐਸ ਟੀ ਐਕਟ ਧਾਰਾ 302 ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਦਲਿਤ ਮਹਾਂ ਪੰਚਾਇਤ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਦੋਸ਼ੀ ਨੂੰ ਪੁਲਿਸ ਨੇ ਜਲਦ ਗ੍ਰਿਫਤਾਰ ਨਾ ਕੀਤਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਧਰਨਾਕਾਰੀਆ ਕੋਲ ਡੀ.ਐਸ.ਪੀ ਮੌੜ ਬਲਜੀਤ ਸਿੰਘ ਪੁੱਜੇ ਉਨਾਂ ਦੋਸ਼ੀ ਤੇ ਕਾਰਵਾਈ ਦਾ ਭਰੋਸਾ ਦਿਵਾ ਧਰਨਾ ਸਮਾਪਤ ਕਰਵਾ ਦਿੱਤਾ ਸੀ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1397400cookie-checkਨੌਜਵਾਨ ਦੀ ਮੌਤ ਦਾ ਇਨਸਾਫ ਲੈਣ ਲਈ ਪੀੜਿਤ ਪਰਿਵਾਰ ਨੇ ਬਠਿੰਡਾ-ਜੀਰਕਪੁਰ ਕੌਮੀ ਸ਼ਾਹ ਮਾਰਗ ਕੀਤਾ ਜਾਮ