March 29, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ , (ਪ੍ਰਦੀਪ ਸ਼ਰਮਾ) – ਕਸਬਾ ਫੂਲ ਟਾਊਨ ਵਿਖੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੌਰਾਨ ਸਤਿਕਾਰ ਵਿੱਚ ਨਗਰ ਕੀਰਤਨ ਦੀ ਹਾਜ਼ਰੀ ਭਰ ਰਹੀਆਂ ਸਿੱਖ ਸੰਗਤਾਂ ਲਈ ਅਨੇਕ ਪ੍ਰਕਾਰ ਦੇ ਲੰਗਰ ਅਤੁੱਟ ਵਰਤਾਏ ਗਏ। ਜਾਣਕਾਰੀ ਸਾਂਝੀ ਕਰਦਿਆਂ ਸਿਕੰਦਰ ਸਿੰਘ ਸਪਰਾ ਨੇ ਦੱਸਿਆ ਕਿ ਇਸ ਵਾਰ ਉਨਾਂ ਦੇ ਸਪਰਾਂ ਅਗਵਾੜ ਦੀ ਸਮੁੱਚੀ ਸੰਗਤ ਅਤੇ ਉੱਦਮੀ ਨੌਜਵਾਨਾਂ ਵੱਲੋਂ ਮੈਂਬਰਾਂ ਵਾਲੀ ਧਰਮਸ਼ਾਲਾ ਦੇ ਪੜਾਅ ‘ਤੇ ਨਵੀਂ ਪਿਰਤ ਪਾਉਂਦਿਆਂ ਨਗਰ ਕੀਰਤਨ ਦੀ ਹਾਜ਼ਰੀ ਭਰ ਰਹੀਆਂ ਸੰਗਤਾਂ ਨੂੰ ਪੈਨ ਅਤੇ ਕਾਪੀਆਂ ਵੰਡੀਆਂ ਗਈਆਂ ਜੋ ਕਿ ਨੌਜਵਾਨਾਂ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਸੀ ਅਤੇ ਜਿਸ ਦੀ ਚਹੁ ਪਾਸਿਓ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
ਉਨਾਂ ਦੱਸਿਆ ਕਿ ਨਗਰ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਦੇ ਸਤਿਕਾਰ ਵਿੱਚ ਵੱਖ ਵੱਖ ਪੜਾਵਾਂ ‘ਤੇ ਅਨੇਕ ਪ੍ਰਕਾਰ ਦੇ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ।ਪਰ ਇਸ ਵਾਰ ਸਪਰਾ ਭਾਈਚਾਰੇ ਦੇ ਨੌਜਵਾਨਾਂ ਅਤੇ ਸੰਗਤ ਵੱਲੋਂ ਖਾਸ ਕਰਕੇ ਸਕੂਲੀ ਬੱਚਿਆਂ ਲਈ ਇਹ ਇੱਕ ਨਵਾਂ ਉਪਰਾਲਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰਾਂ ਹੋਰ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
139800cookie-checkਨਗਰ ਕੀਰਤਨ ਦੌਰਾਨ “ਪੈਨ ਕਾਪੀਆਂ” ਵੰਡ ਕੇ ਪਾਈ ਨਵੀਂ ਪਿਰਤ
error: Content is protected !!