Categories Derecognition NewsPunjabi NewsSCHOOL NEWS

ਸਰਦੂਲਗੜ੍ਹ ਦੇ 10 ਸਕੂਲਾਂ ਦੀ ਮਾਨਤਾ ਰੱਦ

Loading

ਚੜ੍ਹਤ ਪੰਜਾਬ ਦੀ

 

 

ਸਰਦੂਲਗੜ੍ਹ 21 ਮਾਰਚ (ਕੁਲਵਿੰਦਰ ਕੜਵਲ) : ਜ਼ਿਲਾ ਸਿੱਖਿਆ ਅਫਸਰ (ਅੇੈ/ਸਿ) ਮਾਨਸਾ ਭਪਿੰਦਰ ਕੌਰ ਨੇ ਦੱਸਿਆ ਕਿ ਜ਼ਿਲੇ ਦੇ 26 ਨਿਜੀ ਸਕੂਲ ਅਤੇ ਸਰਦੂਲਗੜ੍ਹ ਝੁਨੀਰ ਦੇ 10 ਨਿਜੀ ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਬੰਧਤ ਸਕੂਲ ਮੁੱਖੀਆਂ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਰਾਹੀ ਪੱਤਰ ਨੰ. ਸਸਅ/2023/81011-81015 ਮਿਤੀ 21 ਮਾਰਚ 2023 ਨੂੰ ਜਾਰੀ ਕਰਕੇ ਮਾਨਤਾ ਰੱਦ ਕਰਨ ਅਤੇ ਜੁਰਮਾਨਾ ਲਗਾਉਣ ਬਾਰੇ ਲਿਖਿਆ ਗਿਆ ਹੈ। ਅਗਲੇਰੀ ਕਾਰਵਾਈ ਲਈ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ, ਡਾਇਰੈਕਟਰ ਸਿੱਖਿਆ ਵਿਭਾਗ (ਅੇੈ.ਸਿ) ਪੰਜਾਬ, ਡਿਪਟੀ ਕਮਿਸਨਰ ਮਾਨਸਾ ਅਤੇ ਜ਼ਿਲਾ ਸਿੱਖਿਆ ਅਫਸਰ (ਸੇੈ.ਸਿ) ਨੁੰ ਭੇਜਿਆ ਗਿਆ ਹੈ।

ਜ਼ਿਲਾ ਸਿੱਖਿਆ ਅਫਸਰ ਅੇੈਲੀਮੈਟਰੀ ਨੇ ਦੱਸਿਆ ਕਿ ਦਫਤਰ ਦੇ ਪਤਰ ਨੰਬਰ ਸਸਅ/2023/74877 ਮਿਤੀ 15 ਮਾਰਚ 23 ਦੇ ਸਬੰਧ ਚ ਜ਼ਿਲੇ ਦੇ ਸਕੂਲਾਂ ਨੂੰ ਹਰ ਸਾਲ ਦੀ ਤਰ੍ਹਾਂ ਵਿਸ਼ਾ ਅੰਕਿਤ ਸਰਟੀਫਿਕੇਟ ਆਰ.ਟੀ.ਈ. ਦੇ ਨਿਯਮਾਂ ਆਨੁਸਾਰ 30 ਅਪ੍ਰੈਲ 2022 ਤੱਕ ਇਸ ਦਫਤਰ ਨੂੰ ਜਮਾਂ ਕਰਾਉਣੇ ਸਨ। ਪਰ ਬਹੁਤੇ ਸਕੂਲਾਂ ਨੇ ਇਹ ਸਰਟੀਫਿਕੇਟ ਇਸ ਦਫਤਰ ਨੂੰ ਜਮਾਂ ਨਹੀ ਕਰਵਾਏ ਗਏ। ਜੋ ਕਿ ਨਿਯਮਾਂ ਦੀ ਉਲੰਘਣਾ ਹੈ। ਸਬੰਧਤ ਸਕੂਲਾਂ ਨੂੰ ਵਾਰ-ਵਾਰ ਪੱਤਰ ਲਿਖਕੇ ਸਰਟੀਫਿਕੇਟ ਜਮਾਂ ਕਰਾਉਣ ਲਈ ਕਿਹਾ ਗਿਆ ਸੀ।

ਦਫਤਰ ਵੱਲੋਂ ਆਖਰੀ ਮੌਕਾ ਦਿੰਦਿਆਂ ਸਬੰਧਤ ਸਕੂਲਾਂ ਨੂੰ ਪੱਤਰ ਨੰਬਰ ਸਸਅ/2023/2351 ਮਿਤੀ 3 ਜਨਵਰੀ 2023 ਨੂੰ ਜਾਰੀ ਕਰਕੇ 17 ਮਾਰਚ 2023 ਤੱਕ ਵਿਸ਼ਾ ਅੰਕਿਤ ਸਰਟੀਫਿਕੇਟ ਜਮਾਂ ਕਰਾਉਣ ਲਈ ਕੁਹਾ ਗਿਆ ਸੀ। ਪਰ ਸਬੰਧਤ ਸਕੂਲਾਂ ਵੱਲੋਂ ਜਾਰੀ ਪੱਤਰਾ ਨੂੰ ਟਿਚ ਸਮਝਿਆ ਗਿਆ। ਜਿਸ ਤੇ ਸਖਤ ਨੋਟਸ ਲੈਦਿਆਂ ਜ਼ਿਲਾ ਸਿੱਖਿਆ ਅਫਸਰ ਅੇੈਲੀਮੈਟਰੀ ਨੇ ਆਰ.ਟੀ.ਈ. ਅੇੈਕਟ 2009 ਅਧੀਨ ਲਈ ਗਈ ਮਾਨਤਾ ਰੱਦ ਕਰ ਦਿੱਤੀ ਹੈ। ਮਾਨਤਾ ਰੱਦ ਹੋਣ ਵਾਲੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਕੂਲਾਂ ਦਾ ਯੂ-ਡਾਇਸ ਕੋਡ ਮਿਤੀ 31 ਮਾਰਚ 2023 ਨੂੰ ਬੰਦ ਕਰ ਦਿੱਤਾ ਜਾਵੇਗਾ ਅਤੇ ਸੀ.ਬੀ.ਅੇੈਸ.ਈ./ਆਈ.ਸੀ.ਅੇੈਸ.ਈ.ਨਾਲ ਸਬੰਧਤ ਸਕੂਲਾਂ ਨੂੰ ਇੱਕ ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਹ ਜੁਰਮਾਨਾ 29 ਮਾਰਚ 2023 ਤੱਕ ਭਰਨਾ ਜਰੂਰੀ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਸਕੂਲ ਦੀ ਆਰ.ਟੀ.ਈ. ਅੇੈਕਟ 2009 ਅਧੀਨ ਮਾਨਤਾ ਰੱਦ ਜਰਦੇ ਹੋਏ ਮਿਤੀ 31 ਮਾਰਚ 2023 ਨੂੰ ਸਕੂਲ ਦਾ ਯੂ-ਡਾਇਸ ਕੋਡ ਰੱਦ ਕਰ ਦਿੱਤਾ ਜਾਵੇਗਾ। ਜੇਕਰ ਕੋਈ ਸਕੂਲ ਬਿਨਾਂ ਮਾਨਤਾ ਤੋਂ 1 ਅਪ੍ਰੈਲ 2023 ਤੋਂ ਸਕੂਲ ਚਲਾਉਦਾ ਪਾਇਆ ਗਿਆ ਤਾਂ ਸਬੰਧਤ ਸਕੂਲ ਖਿਲਾਫ ਅੇੈਫ.ਆਈ.ਆਰ. ਦਰਜ ਕਰਵਾਈ ਜਾਵੇਗੀ ਤੇ ਪ੍ਰਤੀ ਦਿਨ 10 ਹਜਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ।

ਜ਼ਿਲੇ ਦੇ 26 ਨਿਜੀ ਸਕੂਲਾਂ ਚ ਸਰਦੂਲਗੜ੍ਹ/ਝੁਨੀਰ ਦੇ 10 ਸਕੂਲ ਆਉਦੇ ਹਨ ਜਿੰਨ੍ਹਾਂ ਚ ਸਫਾਇਰ ਅੇੈਫ.ਅੇੈਸ.ਡੀ. ਕਾਨਵੇਂਟ ਸਕੂਲ ਜੌੜਕੀਆਂ ਨੂੰ ਇੱਕ ਲੱਖ ਰੁਪੇ ਜੁਰਮਾਨਾ ਲਗਾਉਣ ਤੋਂ ਇਲਾਵਾਂ ਅੇੈਫ.ਅੇੈਸ.ਡੀ. ਸੈਕ. ਸਕੂਲ ਜੌੜਕੀਆਂ, ਗਿਆਨਦੀਪ ਸੈਕ. ਸਕੂਲ ਸਰਦੂਲਗੜ੍ਹ, ਜੀਨੀਅਸ ਪਬਲਿਕ ਸਕੂਲ ਸਰਦੂਲਗੜ੍ਹ, ਸਵਾਲਿਕ ਪਬਲਿਕ ਸਕੂਲ ਸਰਦੂਲਗੜ੍ਹ, ਸੈੰਟ ਮੀਰਾ ਕਾਨਵੇਂਟ ਸਕੂਲ ਸਰਦੂਲਗੜ੍ਹ, ਸ੍ਰੀ ਝੰਡਾ ਸਾਹਿਬ ਸਕੂਲ ਕੁਸਲਾ, ਗੁਰੂ ਅਮਰਦਾਸ ਪਬਲਿਕ ਸਕੂਲ ਝੰਡਾ ਕਲਾਂ, ਸਰਦਾਰ ਭਗਤ ਸਿੰਘ ਅਕੈਡਮੀ ਹੀਰਕੇ, ਭਾਈ ਗੁਰਦਾਸ ਅਕੈਡਮੀ ਮਾਖਾ ਦੇ ਸਕੂਲਾਂ ਦੀ ਮਾਨਤਾ ਰੱਦ ਕੀਤੀ ਗਈ ਹੈ। ਇਸ ਸਬੰਧੀ ਜ਼ਿਲਾ ਸਿੱਖਿਆ ਅਫਸਰ (ਅੇੈ/ਸਿ) ਮਾਨਸਾ ਭਪਿੰਦਰ ਕੌਰ ਦਾ ਕਹਿਣਾ ਹੈ ਕਿ ਵਾਰ-ਵਾਰ ਕਹਿਣ ਤੇ ਵੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਸਕੂਲਾਂ ਤੇ ਬਣਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਸਿਰਫ ਮਾਨਤਾ ਪ੍ਰਪਾਤ ਸਕੂਲਾਂ ਚ ਹੀ ਆਪਣੇ ਬੱਚਿਆਂ ਨੂੰ ਦਾਖਲ ਕਰਵਾਇਆ ਜਾਵੇ।

#For any kind of News and advertisment contact us on 9803 -450-601

#Kindly LIke, Share & Subscribe our News Portal://charhatpunjabdi.com

145080cookie-checkਸਰਦੂਲਗੜ੍ਹ ਦੇ 10 ਸਕੂਲਾਂ ਦੀ ਮਾਨਤਾ ਰੱਦ
[email protected]

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)