May 19, 2024

Loading

ਚੜ੍ਹਤ ਪੰਜਾਬ ਦੀ

 

ਲੁਧਿਆਣਾ , (ਸਤ ਪਾਲ ਸੋਨੀ ): ਆਲ ਇੰਡੀਆ ਹਿਊਮਨ ਰਾਈਟਸ ਕੌਸਲ ਦੀ ਇਕ ਵਿਸ਼ੇਸ਼ ਮੀਟਿੰਗ ਜਿਲ੍ਹਾ ਮੋਗਾ ਵਿਖੇ ਕੀਤੀ ਗਈ । ਜਿਸਦਾ ਅਯੋਜਨ ਕੌਮੀ ਚੇਅਰਮੈਨ ਵਪਾਰ ਵਿੰਗ ਡਾ ਰਣਜੀਤ ਸਿੰਘ ਵੱਲੋ ਕੀਤਾ ਗਿਆ ਤੇ ਮੀਟਿੰਗ ਦੀ ਪ੍ਰਧਾਨਗੀ ਆਸਾ ਸਿੰਘ ਅਜਾਦ ਵੱਲੋ ਕੀਤੀ ਗਈ। ਇਸ ਮੀਟਿੰਗ ਵਿਚ ਵਿਸ਼ੇਸ਼ ਤੋਰ ਪਹੁੰਚੇ ਬਲਦੇਵ ਰਾਜ ਗਹਿਰੀ ਕੌਮੀ ਸਰਪ੍ਰਸਤ ਤੇ ਕੌਮੀ ਇਸਤਰੀ ਵਿੰਗ ਦੇ ਪ੍ਰਧਾਨ ਮੈਡਮ ਪਵਨਜੀਤ ਕੌਰ ਮਾਨ, ਕੌਮੀ ਐਟੀ ਕ੍ਰਾਈਮ ਵਿੰਗ ਪ੍ਰਧਾਨ ਗਰੁਦੀਪ ਸਿੰਘ ਮਦਨ, ਕੌਮੀ ਸੀਨੀਅਰ ਮੀਤ ਪ੍ਰਧਾਨ ਏ ਪੀ ਮੋਰੀਆਂ, ਕੌਮੀ ਵਾਈਸ ਚੇਅਰਮੈਨ ਬਲਦੇਵ ਸਿੰਘ ਰੰਧਾਵਾ, ਪੰਜਾਬ ਪ੍ਰਧਾਨ ਚੇਤ ਰਾਮ ਰਤਨ, ਯੂਥ ਵਿੰਗ ਪ੍ਰਧਾਨ ਪੰਜਾਬ ਮਨਵੀਰ ਸਿੰਘ ਬਡਾਲਾ, ਨੈਸ਼ਨਲ ਚੇਅਰਮੈਨ ਸੁੰਖਵਿੰਦਰ ਮੈਹਰਾ, ਪੰਜਾਬ ਜਨਰਲ ਸਕੱਤਰ ਅਜਮੇਰ ਸਿੰਘ ਮਾਹਲਾ, ਐਸ ਸੀ ਇਸਤਰੀ ਵਿੰਗ ਪ੍ਰਧਾਨ ਪ੍ਰਧਾਨ ਜਸਪ੍ਰੀਤ ਕੌਰ, ਸ਼ਮਸੇਰ ਸਿੰਘ ਚੇਅਰਮੈਨ ਪੰਜਾਬ, ਕਰਮਚੰਦ ਅਗਰਵਾਲ ਜਿਲ੍ਹਾ ਪ੍ਰਧਾਨ ਮੋਗਾ, ਹਰਸਦੀਪ ਸਿੰਘ ਮੀਡੀਆ ਇੰਚਾਰਜ ਫਤਿਹਗੜ੍ਹ ਸਾਹਿਬ।

ਇਸ ਮੋਕੇ ਤੇ ਕੌਮੀ ਸਰਪ੍ਰਸਤ ਬਲਦੇਵ ਰਾਜ ਗਹਿਰੀ ਨੇ ਸਬੋਧਨ ਕਰਦੇ ਹੋਏ ਮੁਨੱਖੀ ਅਧਿਕਾਰਾਂ ਸਬੰਧੀ ਜਾਣਕਾਰੀ ਦਿੱਤੀ ਤੇ ਅਹੁਦੇਦਾਰਾਂ ਨੂੰ ਸਵਿਧਾਨ ਪੜ੍ਹਨ ਲਈ ਵੀ ਕਿਹਾ। ਇਸ ਮੋਕੇ ਆਸਾ ਸਿੰਘ ਅਜਾਦ ਵੱਲੋ ਵੀ ਦੱਸਿਆ ਗਿਆ ਕਿ ਸੰਸਥਾ ਸਵਿਧਾਨ ਦੇ ਮੁਤਾਬਿਕ ਕੰਮ ਕਰਦੀ ਹੈ ਤੇ ਇਸ ਸੰਸਥਾ ਕੋਲ ਸਪੈਸ਼ਲ ਮਨਜੂਰੀ ਮਿਲੀ ਹੈ ਇਕ ਕੋਈ ਵੀ ਰਾਜਨੀਤਕ ਜਾ ਪੁਲਿਸ ਵੱਲੋ ਕਿਸੇ ਨਾਲ ਵੀ ਧੱਕੇਸ਼ਾਹੀ ਕੀਤੀ ਜਾਦੀ ਹੈ ਤਾ ਸੰਸਥਾ ਨੂੰ ਪੁਖਤਾ ਸਬੂਤ ਮਿਲਣ ਤੇ ਸੰਸਥਾ ਵੱਲੋ ਕਾਰਵਾਈ ਅਮਲ ਵਿੱਚ ਲਿਆਂਦੀ ਜਾਦੀ ਹੈ। ਇਸ ਮੋਕੇ ਸੰਸਥਾ ਨੂੰ ਮਜਬੂਤ ਕਰਨ ਲਈ ਜਨੀਸ ਗਰਗ ਨੂੰ ਕੌਮੀ ਵਾਈਸ ਚੇਅਰਮੈਨ ਵਪਾਰ ਵਿੰਗ ਤੇ ਪ੍ਰਵੀਨ ਕੁਮਾਰ ਸਿੰਗਲਾ ਨੂੰ ਕੌਮੀ ਸੀਨੀਅਰ ਚੇਅਰਮੈਨ ਵਪਾਰ ਵਿੰਗ ਨਿਯੁਕਤ ਕੀਤਾ ਗਿਆ।

ਇਸ ਮੋਕੇ ਕੌਮੀ ਪ੍ਰਧਾਨ ਇਸਤਰੀ ਮੈਡਮ ਪਵਨਜੀਤ ਕੌਰ ਮਾਨ ਨੂੰ ਵੀ ਅਥਾਰਟੀ ਪੱਤਰ ਸਰਟੀਫਿਕੇਟ ਜਾਰੀ ਕੀਤਾ ਗਿਆ ਅਤੇ ਅਨਮੋਲ ਜਗਰਾਓ ਨੂੰ ਯੂਥ ਵਿੰਗ ਪ੍ਰਧਾਨ ਲੁਧਿਆਣਾ ਤੇ ਗੁਰਮੀਤ ਸਿੰਘ ਜਗਰਾਓ ਨੂੰ ਪੰਜਾਬ ਮੀਤ ਪ੍ਰਧਾਨ ਤੇ ਅਜਮੇਰ ਸਿੰਘ ਮਾਹਲਾ ਨੂੰ ਯੂਥ ਵਿੰਗ ਪੰਜਾਬ ਜਨਰਲ ਸਕੱਤਰ ਕਮਲ ਕੁਮਾਰ ਨੂੰ ਜਿਲਾ ਲੁਧਿਆਣਾ ਪ੍ਰਧਾਨ ਵਪਾਰ ਵਿੰਗ ਨਿਯੁਕਤ ਕੀਤਾ ਗਿਆ । ਇਸ ਮੋਕੇ ਇਸਤਰੀ ਵਿੰਗ ਕੌਮੀ ਪ੍ਰਧਾਨ ਮੈਡਮ ਪਵਨਜੀਤ ਕੌਰ ਮਾਨ ਨੇ ਬੋਲਦਿਆਂ ਕਿਹਾ ਕਿ ਸਾਡੇ ਸੁਮਾਜ ਵਿੱਚ ਔਰਤਾਂ ਨੂੰ ਅਨਦੇਖਾ ਕੀਤਾ ਜਾ ਰਿਹਾ ਹੈ ਦਿਨ ਪਰ ਦਿਨ ਔਰਤਾਂ ਤੇ ਅੱਤਿਆਚਾਰ ਹੋ ਰਹੇ ਨੇ ਉਨ੍ਹਾਂ ਕਿਹਾ ਕਿ ਸੰਸਥਾ ਵੱਲੋ ਔਰਤਾਂ ਤੇ ਅੱਤਿਆਚਾਰ ਤੇ ਨਸ਼ਿਆਂ ਦੇ ਖਿਲਾਫ਼ ਸੰਘਰਸ਼ ਹੈਰ ਤੇਜ ਕੀਤਾ ਜਾਵੇਗਾ ।ਔਰਤਾਂ ਨੂੰ ਵੱਧ ਤੋ ਵੱਧ ਗਿਣਤੀ ਵਿੱਚ ਇਸਤਰੀ ਵਿੰਗ ਨੂੰ ਜੋੜਿਆ ਜਾਵੇਗਾ ।

ਇਸ ਮੋਕੇ ਮੈਡਮ ਮਾਨ ਵੱਲੋ ਕਿਰਨ ਰਾਣੀ ਨੂੰ ਚੇਅਰਪਰਸਨ ਲੁਧਿਆਣਾ ਨਿਯੁਕਤ ਕੀਤਾ ਗਿਆ । ਇਸ ਮੋਕੇ ਤੇ ਕੌਮੀ ਸਰਪ੍ਰਸਤ ਬਲਦੇਵ ਰਾਜ ਗਹਿਰੀ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਅਜਨੀਸ ਗਰਗ ਨਵ ਨਿਯੁਕਤ ਨੂੰ ਵਿਸੇਸ਼ ਸਨਮਾਨਿਤ ਕੀਤਾ ਗਿਆ ਉਨ੍ਹਾਂ ਨਾਲ ਪ੍ਰਵੀਨ ਕੁਮਾਰ ਸਿੰਗਲਾ ਨੂੰ ਵੀ ਵਿਸੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਕੌਮੀ ਚੇਅਰਮੈਨ ਡਾ ਰਣਜੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ ਉਨ੍ਹਾਂ ਨਾਲ ਕੌਮੀ ਪ੍ਰਧਾਨ ਐਟੀ ਕ੍ਰਾਈਮ ਵਿੰਗ ਗੁਰਦੀਪ ਸਿੰਘ ਮਦਨ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਮੋਕੇ ਤੇ ਯਸ਼ ਨੋਰੀਆ ਮੀਡੀਆ ਐਡਵਾਈਜਰ, ਕੌਮੀ ਪ੍ਰੈਸ ਸਕੱਤਰ ਨਰੇਸ਼ ਕੁਮਾਰ ਹੈਪੀ, ਅਮਿਤ ਕੁਮਾਰ ਅਨਮੋਲ ਜਗਰਾਓ ਯੂਥ ਵਿੰਗ ਪ੍ਰਧਾਨ ਲੁਧਿਆਣਾ ਸੁਖਜੀਤ ਸਿੰਘ ਚੇਅਰਮੈਨ ਤਰਨਤਾਰਨ ਆਦਿ ਹਾਜਰ ਸਨ ।

 

#For any kind of News and advertisment contact us on 9803 -450-601

#Kindly LIke, Share & Subscribe our News Portal://charhatpunjabdi.com

145130cookie-checkਆਲ ਇੰਡੀਆ ਹਿਊਮਨ ਰਾਈਟਸ ਕੌਸਲ ਦੀ ਇਕ ਵਿਸ਼ੇਸ਼ ਮੀਟਿੰਗ ਜਿਲ੍ਹਾ ਮੋਗਾ ਵਿਖੇ ਕੀਤੀ ਗਈ
error: Content is protected !!