April 21, 2024

Loading

ਚੜ੍ਹਤ ਪੰਜਾਬ ਦੀ

 

 

ਸਰਦੂਲਗੜ੍ਹ, 21 ਮਾਰਚ (ਕੁਲਵਿੰਦਰ ਕੜਵਲ) : ਗ੍ਰਾਮ ਪੰਚਾਇਤ ਸਮੂਹ ਨਗਰ ਪਿੰਡ ਜਟਾਣਾਂ ਕਲਾਂ ਵੱਲੋਂ ਨੈਸ਼ਨਲ ਐਵਾਰਡ ਜੇਤੂ ਰਹੀ ਲੜਕੀ ਵੀਰਪਾਲ ਕੌਰ ਨੂੰ ਸਨਮਾਨਿਤ ਕੀਤਾ ਗਿਆ, ਨੇਤਰਹੀਣ ਹੋਣ ਦੇ ਬਾਵਜੂਦ ਵੀ ਪਿੰਡ ਅਤੇ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਵੀਰਪਾਲ ਪਿੰਡ ਆਉਣ ਤੇ ਸਾਰੇ ਪਿੰਡ ਨਾਲ ਕਾਫ਼ਲੇ ਸਮੇਤ ਪਹਿਲਾਂ ਆਪਣੇ ਸਕੂਲ ਪਹੁੰਚੇ ਜਿੱਥੇ ਵੀਰਪਾਲ ਪੜ੍ਹ ਕੇ ਗਏ ਸਨ। ਸਕੂਲ ਪਹੁੰਚਣ ਤੇ ਗ੍ਰਾਮ ਪੰਚਾਇਤ ਤੇ ਸਕੂਲ ਟੀਚਰਾਂ ਨੇ ਹਾਰ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਗੁਰਤੇਜ ਸਿੰਘ ਨੇ ਕਿਹਾ ਕਿ ਜਦੋਂ ਇਸ ਨੇਤਰਹੀਣ ਬੱਚੀ ਨੇ ਜੂਡੋ ਕਰਾਟੇ ਨੈਸ਼ਨਲ ਐਵਾਰਡ ਜਿੱਤ ਕੇ ਪਿੰਡ ਅਤੇ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਸਾਨੂੰ ਇਸ ਧੀ ਤੋਂ ਸੇਧ ਲੈਣ ਦੀ ਲੋੜ ਹੈ।

ਮਾਸਟਰ ਮੇਜ਼ਰ ਸਿੰਘ ਨੇ ਦੋ ਕਿੱਲੋ ਬਦਾਮਾਂ ਨਾਲ ਬੱਚੀ ਦਾ ਬੱਚੀ ਦਾ ਮਾਣ ਵਧਾਇਆ । ਸਰਕਾਰੀ ਪ੍ਰਾਇਮਰੀ ਸਕੂਲ ਦੇ ਸਮੂਹ ਸਟਾਫ ਵੱਲੋਂ ਟਰਾਫ਼ੀ ਦੇ ਕੇ ਬੱਚੀ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮੌਜੂਦਾ ਸਰਪੰਚ ਜਗਸੀਰ ਸਿੰਘ ਤੇ ਸਾਰੇ ਮੈਂਬਰਾਂ ਨੇ ਵੀਰਪਾਲ ਕੌਰ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ਤੇ ਹਰ ਪੱਖੋਂ ਮਦਦ ਕਰਨ ਦਾ ਭਰੋਸਾ ਦਿੱਤਾ ਸਾਰੇ ਨਗਰ ਦੀਆਂ ਸੰਗਤਾਂ ਵੱਲੋਂ ਫੁੱਲਾਂ ਤੇ ਹਾਰ ਪਾ ਕੇ ਖੁਸ਼ੀ ਮਨਾਈ। ਇਸ ਮੌਕੇ ਤੇ ਸਰਪੰਚ ਜਗਸੀਰ ਸਿੰਘ ,ਲਾਭ ਸਿੰਘ ਸੈਕਟਰੀ, ਜਸਵਿੰਦਰ ਸੇਮੀ, ਰੁਪਿੰਦਰ ਸਿੰਘ, ਗੁਰਬਾਜ ਸਿੰਘ, ਗੁਰਦੀਪ ਭੀਮਾ, ਕਾਕਾ ਗਾਦੜ, ਗੁਰਚਰਨ ਨੰਬਰਦਾਰ, ਬਲਦੇਵ ਸਿੰਘ, ਨਿਰਮਲ ਫੱਤਾ, ਬਚਿੱਤਰ ਸਿੰਘ, ਜਸ਼ਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

#For any kind of News and advertisment contact us on 9803 -450-601

#Kindly LIke, Share & Subscribe our News Portal://charhatpunjabdi.com

144970cookie-checkਜਟਾਣਾ ਕਲਾਂ ਵਿਖੇ ਨੈਸ਼ਨਲ ਐਵਾਰਡ ਜੇਤੂ ਲੜਕੀ ਨੂੰ ਕੀਤਾ ਸਨਮਾਨਿਤ
error: Content is protected !!