April 28, 2024

Loading

ਚੜ੍ਹਤ ਪੰਜਾਬ ਦੀ,
ਲੁਧਿਆਣਾ, 13 ਨਵੰਬਰ,(ਸਤਪਾਲ ਸੋਨੀ/ਰਵੀ ਵਰਮਾ):ਸਟੀਲ ਅਤੇ ਹੋਰ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵਾਧੇ ਅਤੇ ਚੌਤਰਫਾ ਮਹਿੰਗਾਈ ਦੇ ਵਿਰੋਧ ਵਿੱਚ ਉਦਯੋਗਿਕ ਐਸੋਸੀਏਸ਼ਨਾਂ ਦੇ ਕਨਸੋਰਟੀਅਮ ਦੇ ਧਰਨੇ ਦਾ ਅੱਜ 12ਵਾਂ ਦਿਨ ਸੀ; ਭਾਜਪਾ ਪੰਜਾਬ ਦਾ ਵਫ਼ਦ  ਜੀਵਨ ਗੁਪਤਾ ਜਨਰਲ ਸਕੱਤਰ ਭਾਜਪਾ ਪੰਜਾਬ ਦੀ ਅਗਵਾਈ ਵਿੱਚ ਪਰਵੀਨ ਬਾਂਸਲ ਮੀਤ ਪ੍ਰਧਾਨ ਭਾਜਪਾ ਪੰਜਾਬ, ਗੁਰਦੇਵ ਸ਼ਰਮਾ ਦੇਬੀ ਵਿੱਤ ਸਕੱਤਰ ਭਾਜਪਾ ਪੰਜਾਬ,  ਪੁਸ਼ਪਿੰਦਰ ਸਿੰਘਲ ਜ਼ਿਲ੍ਹਾ ਪ੍ਰਧਾਨ ਭਾਜਪਾ ਲੁਧਿਆਣਾ ਅਤੇ ਐਡਵੋਕੇਟ ਬਿਕਰਮਜੀਤ ਸਿੰਘ ਸਿੱਧੂ ਮੈਂਬਰ ਭਾਜਪਾ ਕਾਰਜਕਾਰਨੀ ਪੰਜਾਬ ਦੇ ਨਾਲ ਯੂਸੀਪੀਐੱਮਏ ਦੇ ਬਾਹਰ ਪ੍ਰਦਰਸ਼ਨ ਵਾਲੀ ਥਾਂ ‘ਤੇ ਪਹੁੰਚੇ ਅਤੇ ਉਦਯੋਗਿਕ ਐਸੋਸੀਏਸ਼ਨਾਂ ਦੇ ਕਨਸੋਰਟੀਅਮ ਨਾਲ ਮੁਲਾਕਾਤ ਕੀਤੀ।
ਭਾਜਪਾ ਦੇ ਵਫ਼ਦ ਨੇ ਉਦਯੋਗਾਂ ਨੂੰ ਦਰਪੇਸ਼ ਮੁੱਦਿਆਂ ਅਤੇ ਸਮੱਸਿਆਵਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਸਟੀਲ ਅਤੇ ਕੱਚੇ ਮਾਲ ਦੇ ਕਾਰਟਲਾਈਜ਼ੇਸ਼ਨ ਨੂੰ ਰੋਕਣ ਅਤੇ ਉਦਯੋਗਿਕ ਕੱਚੇ ਮਾਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਇੱਕ ਰੈਗੂਲੇਟਰੀ ਕਮੇਟੀ ਦੇ ਗਠਨ ਦੀ ਮੰਗ ਕੀਤੀ, ਉਨ੍ਹਾਂ ਨੇ ਉਦਯੋਗਿਕ ਐਸੋਸੀਏਸ਼ਨਾਂ ਦੇ ਕਨਸੋਰਟੀਅਮ ਨੂੰ ਭਰੋਸਾ ਦਿੱਤਾ ਕਿ ਉਹ ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨਾਲ ਇਸ ਮਾਮਲੇ ‘ਤੇ ਚਰਚਾ ਕਰਨਗੇ ਅਤੇ ਅਗਲੇ ਹਫਤੇ ਉਹ  ਪੀਯੂਸ਼ ਗੋਇਲ ਨਾਲ ਉਦਯੋਗਿਕ ਐਸੋਸੀਏਸ਼ਨ ਦੇ ਵਫਦ ਦੀ ਮੀਟਿੰਗ ਦਾ ਪ੍ਰਬੰਧ ਕਰਨਗੇ।
ਭਾਜਪਾ ਪੰਜਾਬ ਵੱਲੋਂ ਫੌਰੀ ਹੱਲ ਕਰਨ ਦੇ ਭਰੋਸੇ ਮਗਰੋਂ ਉਦਯੋਗਿਕ ਐਸੋਸੀਏਸ਼ਨਾਂ ਦੇ ਕਨਸੋਰਟੀਅਮ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ।ਇਸ ਮੌਕੇ  ਕੇ.ਕੇ. ਸੇਠ, ਮਨਜਿੰਦਰ ਸਿੰਘ ਸਚਦੇਵਾ, ਗੁਰਮੀਤ ਸਿੰਘ ਕੁਲਾਰ,  ਅਵਤਾਰ ਸਿੰਘ ਭੋਗਲ,  ਗੁਰਚਰਨ ਸਿੰਘ ਜੈਮਕੋ, ਰਾਜੀਵ ਜੈਨ, ਸਤਨਾਮ ਸਿੰਘ ਮੱਕੜ,ਇੰਦਰਜੀਤ ਸਿੰਘ ਨਵਯੁੱਗ,ਜਸਵਿੰਦਰ ਸਿੰਘ ਠੁਕਰਾਲ, ਰਜਿੰਦਰ ਸਿੰਘ ਸਰਹਾਲੀ ਆਦਿ ਹਾਜ਼ਰ ਸਨ।

 

91020cookie-checkਭਾਜਪਾ ਦੇ ਵਫ਼ਦ ਨੇ ਉਦਯੋਗਿਕ ਐਸੋਸੀਏਸ਼ਨ ਦੇ ਕਨਸੋਰਟੀਅਮ ਨਾਲ ਮੁਲਾਕਾਤ ਕੀਤੀ ਅਤੇ ਤੁਰੰਤ ਹੱਲ ਦਾ ਭਰੋਸਾ ਦਿੱਤਾ
error: Content is protected !!