ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ, 28 ਅਕਤੂਬਰ (ਪ੍ਰਦੀਪ ਸ਼ਰਮਾ): ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੰਟਰੈਕਟ ਵਰਕਰਜ਼ ਯੂਨੀਅਨ ਰਜਿ ਨੰ. 31ਵੱਲੋਂ ਸੰਦੀਪ ਖਾਨ ਬਾਲਿਆਂਵਾਲੀ ਸੂਬਾ ਮੀਤ ਪ੍ਰਧਾਨ ਅਤੇ ਜਿਲਾ ਪ੍ਰਧਾਨ ਬਠਿੰਡਾ ਤੇ ਸਤਨਾਮ ਸਿੰਘ ਖਿਆਲਾ ਜਿਲਾ ਪ੍ਰਧਾਨ ਮਾਨਸਾ ਦੀ ਪ੍ਰਧਾਨਗੀ ਹੇਠ ਹੈਡ ਵਾਟਰ ਵਰਕਸ ਸਥਾਨਕ ਭਾਗੂ ਰੋਡ ਬਠਿੰਡਾ ਵਿਖੇ ਚਾਰ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਲੈਣ ਲਈ ਦਿਨ ਰਾਤ ਦਾ ਧਰਨਾ ਚੱਲ ਰਿਹਾ ਹੈ, ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਨੇ ਜਦੋ ਧਰਨੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਤਾਂ 27 ਅਕਤੂਬਰ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਵੱਲੋਂ ਜੋਨ ਪੱਧਰੀ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ।
ਜੇਕਰ ਬਕਾਇਆ ਤਨਖਾਹਾਂ ਦੇ ਫੰਡ ਦੀ ਡਿਮਾਡ ਨਾਂ ਭੇਜੀ ਗਈ ਤਾਂ 31ਅਕਤੂਬਰ ਨੂੰ ਜੋਨ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ-ਸੰਦੀਪ ਖਾਨ ਬਾਲਿਆਂਵਾਲੀ
ਨਿਗਰਾਨ ਇੰਜੀਨੀਅਰ ਅਤੇ ਕਾਰਜਕਾਰੀ ਇੰਜੀਨੀਅਰਾਂ ਵੱਲੋਂ 26 ਦੀ ਸਾਮ ਨੂੰ 27 ਅਕਤੂਬਰ ਦੇ ਪ੍ਰੋਗਰਾਮ ਨੂੰ ਮੱਦੇਨਜ਼ਰ ਰੱਖਦਿਆਂ ਕਾਮਿਆਂ ਦੀ ਜਿਲਾ ਕਮੇਟੀ ਨਾਲ ਮੀਟਿੰਗ ਕਰਕੇ 27 ਅਕਤੂਬਰ ਨੂੰ ਤਿੰਨ ਮਹੀਨਿਆਂ ਦੀਆਂ ਤਨਖਾਹਾਂ 11ਵਜੇ ਤੱਕ ਖਾਤਿਆਂ ਵਿੱਚ ਪਾਉਣ ਅਤੇ ਬਕਾਇਆ ਤਨਖਾਹਾਂ ਦੇ ਫੰਡ ਦੀ ਡਿਮਾਂਡ ਚਿੱਠੀ ਐਚ.ਓ.ਡੀ.ਮੋਹਾਲੀ ਭੇਜਣ ਤੇ ਉਸ ਦੀ ਨਕਲ ਯੂਨੀਅਨ ਨੂੰ ਦੇਣ ਦਾ ਵਿਸਵਾਸ ਦਿਵਾਇਆ ਸੀ। ਪਰ ਦੋ ਦਿਨ ਬੀਤ ਗਏ ਹਨ, ਅਧਿਕਾਰੀ ਆਪਣੇ ਵਾਅਦੇ ਤੇ ਪੂਰੇ ਨਹੀਂ ਉਤਰੇ ਤਾਂ ਅੱਜ ਭਾਗੂ ਰੋਡ ਤੋਂ ਡੀ.ਸੀ. ਬਠਿੰਡਾ ਦੇ ਗੇਟ ਤੱਕ ਮਾਰਚ ਕੀਤਾ ਗਿਆ ਤਾਂ ਜਲ ਸਪਲਾਈ ਅਧਿਕਾਰੀਆਂ ਨੇ ਬਿੱਲ ਖਜਾਨੇ ਭਿੱਜਵਾਏ । ਜੇਕਰ ਬਾਕੀ ਰਹਿੰਦਿਆਂ ਤਨਖਾਹਾਂ ਦੀ ਡਿਮਾਡ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਹੀਂ ਭੇਜੀ ਗਈ ਤਾਂ 31ਅਕਤੂਬਰ ਨੂੰ ਜੋਨ ਪੱਧਰੀ ਰੋਸ ਪ੍ਰਦਰਸ਼ਨ ਬਾਕੀ ਜਿਲਿਆਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ।
#For any kind of News and advertisment contact us on 9803-450-601
1326400cookie-checkਜਲ ਸਪਲਾਈ ਠੇਕਾ ਕਾਮਿਆਂ ਦੇ 10 ਦਿਨਾਂ ਦੇ ਲਗਾਤਾਰ ਸੰਘਰਸ਼ ਤੇ ਡੀ.ਸੀ. ਦੇ ਗੇਟ ਤੇ ਬੈਠਣ ਤੋਂ ਬਾਅਦ ਕਾਰਜਕਾਰੀ ਇੰਜੀਨੀਅਰਾਂ ਨੇ ਦੋ ਮਹੀਨਿਆਂ ਦੇ ਬਿੱਲ ਅੱਜ ਖਜਾਨੇ ਭੇਜੇ