Categories Excited NewsEXHIBITION NEWSOrganizedPunjabi News

ਰਾਸ਼ਟਰੀ ਅਵਿਸ਼ਕਾਰ ਮੁਹਿੰਮ ਤਹਿਤ ਰਾਮਪੁਰਾ ਫੂਲ ਬਲਾਕ ਦੇ ਸਕੂਲਾਂ ਵੱਲੋਂ ਲਗਾਈ ਸਾਇੰਸ ਪ੍ਰਦਰਸ਼ਨੀ

Loading

 ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ , (ਪ੍ਰਦੀਪ ਸ਼ਰਮਾ): ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਅਤੇ ਪ੍ਰਿੰਸੀਪਲ ਡਾਇਟ ਸਤਵਿੰਦਰਪਾਲ ਸਿੱਧੂ ਦੀ ਅਗਵਾਈ ਤੇ ਬਲਾਕ ਨੋਡਲ ਅਫ਼ਸਰ ਚਮਕੌਰ ਸਿੰਘ ਸਿੱਧੂ ਦੀ ਦੇਖ ਰੇਖ ਹੇਠ ਰਾਮਪੁਰਾ ਫੂਲ ਬਲਾਕ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸਾਇੰਸ ਪ੍ਰਦਰਸ਼ਨੀ ਲਗਾਈ ਗਈ। ਜਿਸ ਵਿੱਚ ਵਿਦਿਆਰਥੀਆਂ ਵੱਲੋਂ ਸਾਇੰਸ ਵਿਸ਼ੇ ਨਾਲ ਸਬੰਧਿਤ ਵੱਖ ਵੱਖ ਤਰ੍ਹਾਂ ਦੇ ਮਾਡਲਾਂ, ਕਿਰਿਆਵਾਂ ਦੀ ਪੇਸ਼ਕਾਰੀ ਕੀਤੀ ਗਈ।
ਵਿਧਾਇਕ ਮਾ. ਜਗਸੀਰ ਸਿੰਘ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਕੀਤੀ ਸ਼ਿਰਕਤ
ਹਲਕਾ ਭੁੱਚੋਂ ਮੰਡੀ ਤੋਂ ਐਮ ਐਲ ਏ ਮਾਸਟਰ ਜਗਸੀਰ ਸਿੰਘ ਵਿਸ਼ੇਸ਼ ਤੌਰ ਤੇ ਇਸ ਸਾਇੰਸ ਪ੍ਰਦਰਸ਼ਨੀ ਨੂੰ ਦੇਖਣ ਲਈ ਪਹੁੰਚੇ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਦੀ ਪੇਸ਼ਕਾਰੀ ਦੀ ਪ੍ਰਸੰਸਾ ਕੀਤੀ। ਇਨ੍ਹਾਂ ਮੁਕਾਬਲਿਆਂ ਦਾ ਆਯੋਜਿਨ ਸਸਸਸ ਲਹਿਰਾ ਮੁਹੱਬਤ ਵਿਖੇ ਪ੍ਰਿੰਸੀਪਲ ਨਵਨੀਤ ਕੁਮਾਰ ਦੇ ਸਹਿਯੋਗ ਨਾਲ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿੱਚ ਬਲਾਕ ਦੇ ਸਰਕਾਰੀ ਸਕੂਲਾਂ ਦੇ 200 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ।
ਵਰਗ 6-8 ਵਿੱਚ ਸਹਸ ਚੱਕ ਬਖਤੂ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ , ਸਸਸਸ ਰਾਮਪੁਰਾ ਮੰਡੀ ਕੰਨਿਆਂ ਦੇ ਵਿਦਿਆਰਥੀਆਂ ਨੇ ਦੂਜਾ ਸਥਾਨ ਅਤੇ ਸਸਸਸ ਭੁੱਚੋਂ ਕਲਾਂ ਦੇ ਵਿਦਿਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਵਰਗ 9-10 ਦੇ ਮੁਕਾਬਲਿਆਂ ਵਿੱਚ ਸਹਸ ਜਿਊਂਦ ਵੱਲੋਂ ਪਹਿਲਾ ਸਥਾਨ, ਸਸਸਸ ਕਰਾੜਵਾਲਾ ਵੱਲੋਂ ਦੂਜਾ ਸਥਾਨ ਅਤੇ ਸਸਸਸ ਭੁੱਚੋਂ ਕਲਾਂ ਵੱਲੋਂ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ। ਜੱਜਮੈਂਟ ਦੀ ਭੂਮਿਕਾ ਅਤੁਲ ਕੁਮਾਰ ਲੈਕਚਰਾਰ, ਭੁਪਿੰਦਰ ਸਿੰਘ ਲੈਕਚਰਾਰ ਫਿਜਿਕਸ ਅਤੇ  ਮੋਨਿਕਾ ਅਰੋੜਾ ਸਾਇੰਸ ਅਧਿਆਪਕਾ ਵੱਲੋਂ ਨਿਭਾਈ ਗਈ।
ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚੇ ਬਲਾਕ ਨੋਡਲ ਅਫਸਰ ਚਮਕੌਰ ਸਿੰਘ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੀ ਤਿਆਰੀ ਦੇ ਲਈ ਉਤਸ਼ਾਹਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਨਵਨੀਤ ਕੁਮਾਰ ਦੀ ਅਗਵਾਈ ਹੇਠ ਗੁਰਪ੍ਰੀਤ ਸਿੰਘ ਕੰਪਿਊਟਰ ਫੈਕਲਟੀ ਵੱਲੋਂ ਮੁਕਾਬਲੇ ਵਿੱਚ ਹਿੱਸਾ ਲੈਣ ਆਏ ਵਿਦਿਆਰਥੀਆਂ ਲਈ ਖਾਣੇ ਦਾ ਪ੍ਰਬੰਧ ਅਤੇ ਗਾਇਡ ਅਧਿਆਪਕਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਬਲਾਕ ਨੋਡਲ ਅਫ਼ਸਰ ਵੱਲੋਂ ਸ. ਗੁਰਪ੍ਰੀਤ ਸਿੰਘ ਕੰਪਿਊਟਰ ਫੈਕਲਟੀ ਨੂੰ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਦੇ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਹਰਸਿਮਰਨ ਸਿੰਘ ਜ਼ਿਲ੍ਹਾ ਮੈਂਟਰ, ਜਸਕਰਨ ਸਿੰਘ, ਜਗਦੀਪ ਸਿੰਘ, ਦਿਨੇਸ਼ ਕੁਮਾਰ ਗਰਗ ਹਾਜ਼ਰ ਸਨ।
#For any kind of News and advertisment contact us on 9803-450-601
132680cookie-checkਰਾਸ਼ਟਰੀ ਅਵਿਸ਼ਕਾਰ ਮੁਹਿੰਮ ਤਹਿਤ ਰਾਮਪੁਰਾ ਫੂਲ ਬਲਾਕ ਦੇ ਸਕੂਲਾਂ ਵੱਲੋਂ ਲਗਾਈ ਸਾਇੰਸ ਪ੍ਰਦਰਸ਼ਨੀ
[email protected]

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)