April 26, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ 28 ਅਕਤੂਬਰ ( ਸਤ ਪਾਲ ਸੋਨੀ )- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਮਾਜਿਕ ਤੇ ਧਾਰਮਿਕ ਕੰਮਾਂ ਵਿਚ ਆਪਣਾ ਵੱਧ ਚੜਕੇ ਆਪਣਾ ਯੋਗਦਾਨ ਪਾਉਣ ਵਾਲੇ ਨੇਕ ਸਿੰਘ ਸੇਖੇਵਾਲ ਨੂੰ ਸ੍ਰੋਮਣੀ ਗੁ ਪ੍ਰਬੰਧਕ ਕਮੇਟੀ ਦੇ ਅਧੀਂਨ ਆਂਉਂਦੇ ਗੁਰਦੁਆਰਾ ਗਉਘਾਟ ਪਾਤਸ਼ਾਹੀ ਪਹਿਲੀ ਵਿਖੇ ਅਬਜਰਬਰ ਦੀ ਜਿੰਮੇਵਾਰੀ ਦਿੱਤੀ ਗਈ।ਉਨਾਂ ਨੂੰ ਇਹ ਸੇਵਾ ਮਿਲਣ ਤੇ ਰੱਖੇ ਗਏ ਸਨਮਾਨ ਸਮਾਰੋਹ ਦੌਰਾਨ ਮੌਕੇ ਤੇ ਪਹੁੰਚੇ ਜਿਥੇ ਹੋਰਨਾਂ ਪਤਵੰਤਿਆਂ ਨੇ ਖੁਸ਼ੀ ਜ਼ਾਹਿਰ ਕੀਤੀ।
ਸਮਾਜਿਕ ਅਤੇ ਧਾਰਮਿਕ ਖੇਤਰ ਵਿੱਚ ਸੇਖੇਵਾਲ ਦਾ ਵੱਡਾ ਯੋਗਦਾਨ-ਢਿੱਲੋਂ,ਜੇ.ਜੇ ਅਰੋੜਾ,ਗਰੇਵਾਲ
ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਢਿਲੋਂ, ਪਲਵਿੰਦਰ ਸਿੰਘ ਗਰੇਵਾਲ ਅਤੇ ਜੇ ਜੇ ਅਰੋੜਾ ਨੇ ਵਧਾਈ ਦਿੰਦਿਆਂ ਕਿਹਾ ਕਿ ਨੇਕ ਸਿੰਘ ਸੇਖੇਵਾਲ ਵਲੋਂ ਜਿੱਥੇ ਪਹਿਲਾਂ ਵੀ ਹੋਰਨਾਂ ਕਮੇਟੀਆਂ ਦੇ ਵਿੱਚ ਵੱਖ ਵੱਖ ਅਹੁਦਿਆਂ ਤੇ ਰਹਿੰਦੇ ਹੋਏ ਧਾਰਮਿਕ ਅਤੇ ਸਮਾਜਿਕ ਖੇਤਰ ਵਿਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਉੱਥੇ ਹੀ ਸਾਨੂੰ ਵਿਸਵਾਸ਼ ਹੈ ਕਿ ਮਿਲੀ ਇਸ ਸੇਵਾ ਨੂੰ ਨਿਭਾਉਂਦੇ ਹੋਏ ਉਹ ਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਆਪਣਾ ਅਹਿਮ ਰੋਲ ਅਦਾ ਕਰਨਗੇ।
ਨੇਕ ਸਿੰਘ ਸੇਖੇਵਾਲ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਸੰਗਤਾਂ ਖਾਸਕਰ ਨੌਜਵਾਨ ਪੀੜ੍ਹੀ ਨੂੰ ਗੁਰੂ ਦੇ ਲੜ ਲਾ ਸਕੀਏ।ਉਨਾਂ ਕਿਹਾ ਕਿ ਗੁਰਬਾਣੀ ਕੀਰਤਨ ਨਾਲ ਜੋੜਕੇ, ਸਿੱਖ ਇਤਿਹਾਸ ਤੋਂ ਜਾਣੂ ਕਰਵਾਂਉਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਉਹ ਗੁਰੂ ਦੇ ਦਰਸਾਏ ਮਾਰਗ ਤੇ ਚੱਲ ਸਕਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਲਵਿੰਦਰ ਸਿੰਘ ਗਰੇਵਾਲ ਪ੍ਰਧਾਨ ਗੁਰਦੁਆਰਾ ਸੇਖੇਵਾਲ਼, ਲੋਕਲ ਕਮੇਟੀ ਮੈਂਬਰ ਮਨਜੀਤ ਸਿੰਘ ਟੋਨੀ, ਜਿਲਾ ਜਰਨਲ ਸਕੱਤਰ ਅਤੇ ਮੀਡੀਆ ਇੰਚਾਰਜ ਜਗਜੀਤ ਸਿੰਘ ਅਰੋੜਾ, ਡਾ.ਅਸ਼ਵਨੀ ਪਾਸੀ, ਕੁਲਦੀਪ ਸਿੰਘ ਗੁਲਾਟੀ, ਮੁਖਤਿਆਰ ਸਿੰਘ ਚੀਮਾ, ਜਸਵਿੰਦਰ ਸਿੰਘ, ਕੁਲਵੰਤ ਸਿੰਘ ਗਰੋਵਰ, ਦਵਿੰਦਰ ਸਿੰਘ ਲਾਡੀ, ਅਮਰੀਕ ਸਿੰਘ, ਇੰਦਰਜੀਤ ਸਿੰਘ ਗੁੰਬਰ, ਜਰਮਨਜੀਤ ਸਿੰਘ ਮੈਨੇਜਰ, ਸ਼ਮਸ਼ੇਰ ਸਿੰਘ ਮੈਨੇਜਰ, ਲਖਵਿੰਦਰ ਸਿੰਘ ਮੀਤ ਮੈਨੇਜਰ, ਸੋਹਣ ਸਿੰਘ ਹੈਡ ਗ੍ਰੰਥੀ, ਸੁਰਜੀਤ ਸਿੰਘ੍ਹ ਹੈਡ ਗ੍ਰੰਥੀ, ਸੇਵਾ ਸਿੰਘ ਭੱਟੀ ਸੁਖਵਿੰਦਰ ਸਿੰਘ ਐਸਕੇ, ਮਲਕੀਤ ਸਿੰਘ, ਸੁਖਮਿੰਦਰ ਸਿੰਘ ਨੰਬਰਦਾਰ, ਮਲਕੀਤ ਸਿੰਘ ਗਰੇਵਾਲ, ਮਨਜੀਤ ਸਿੰਘ ਗਰੇਵਾਲ, ਮਨਜੀਤ ਸਿੰਘ ਬਾਜੜਾ, ਭੁਪਿੰਦਰ ਸਿੰਘ, ਪਰਮਜੀਤ ਸਿੰਘ ਪੰਮਾ ਬੜੈਚ, ਦਲਵਿੰਦਰ ਸਿੰਘ ਘੁੰਮਣ, ਅਵਤਾਰ ਸਿੰਘ, ਮਨੂ ਵੋਹਰਾ, ਬੀਬੀ ਨਰਿੰਦਰ ਕੌਰ ਲਾਂਬਾ ਆਦਿ ਹਾਜਿਰ ਸਨ।
#For any kind of News and advertisment contact us on 9803-450-601 
132590cookie-checkਨੇਕ ਸਿੰਘ ਸੇਖੇਵਾਲ ਨੂੰ ਮਿਲੀ ਗੁ.ਗਊਘਾਟ ਦੇ ਅਬਜਰਬਰ ਦੀ ਸੇਵਾ
error: Content is protected !!