April 27, 2024

Loading

ਲੁਧਿਆਣਾ, 8 ਮਈ ( ਸਤਪਾਲ ਸੋਨੀ ) : ਜ਼ਿਲਾ ਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਜ਼ਿਲਾ ਮੈਜਿਸਟ੍ਰੇਟਕਮਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਆਦੇਸ਼ ਜਾਰੀ ਕਰਕੇ ਸਾਰੇ ਰੇਸਤਰਾਂ, ਖਾਣਪੀਣ ਦੀਆਂ ਦੁਕਾਨਾਂ, ਹਲਵਾਈਆਂ, ਆਈਸ ਕਰੀਮ ਦੁਕਾਨਾਂ ਅਤੇ ਜੂਸ ਦੀਆਂ ਦੁਕਾਨਾਂ ਨੂੰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਘਰਘਰ ਡਲਿਵਰੀ ਦੀ ਇਜਾਜ਼ਤ ਦਿੱਤੀ ਹੈ ਉਨਾਂ ਸਪੱਸ਼ਟ ਕੀਤਾ ਕਿ ਇਨਾਂ ਸਥਾਨਾਂਤੇ ਬਿਠਾ ਕੇ ਖਾਣਾ ਖਵਾਉਣ ਅਤੇ ਖੁਦ ਘਰ ਨੂੰ ਲਿਜਾਣ ਦੀ ਮੁਕੰਮਲ ਪਾਬੰਦੀ ਰਹੇਗੀ ਇਹ ਕੰਮ ਕਰਨ ਲਈ ਦੁਕਾਨਦਾਰਾਂ ਨੂੰ ਜ਼ਿਲਾ ਪ੍ਰਸਾਸ਼ਨ ਤੋਂ ਕਿਸੇ ਵਿਸ਼ੇਸ਼ ਇਜਾਜ਼ਤ ਦੀ ਲੋੜ ਨਹੀਂ ਹੈ ਪਰ ਉਨਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇੰਨਬਿੰਨ ਪਾਲਣਾ ਕਰਨੀ ਲਾਜ਼ਮੀ ਹੈ

ਸ੍ਰੀ ਅਗਰਵਾਲ ਨੇ ਦੱਸਿਆ ਕਿ ਇਨਾਂ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਵਿੱਚ ਸਫਾਈ ਵਿਵਸਥਾ ਬਹਾਲ ਰੱਖਣੀ ਪਵੇਗੀ ਇਥੇ ਕੰਮ ਕਰਨ ਵਾਲੇ ਹਰੇਕ ਵਰਕਰ ਦਾ ਰੋਜ਼ਾਨਾ ਬੁਖ਼ਾਰ ਆਦਿ ਚੈੱਕ ਕਰਨਾ ਤੇ ਰਿਕਾਰਡ ਰੱਖਣਾ, ਹਰੇਕ ਹਿੱਸੇ ਨੂੰ ਸੈਨੀਟਾਈਜ਼ ਕਰਨਾ, ਸਮੇਂਸਮੇਂਤੇ ਹੱਥ ਧਵਾਉਣੇ, ਮਾਸਕ ਦੀ ਵਰਤੋਂ, ਸਮਾਜਿਕ ਦੂਰੀ ਅਤੇ ਹੋਰ ਹਦਾਇਤਾਂ ਦੀ ਪਾਲਣਾ ਕਰਨੀ ਬਹੁਤ ਲਾਜ਼ਮੀ ਹੋਵੇਗੀਉਨਾਂ ਕਿਹਾ ਕਿ ਘਰਘਰ ਡਲਿਵਰੀ ਵੇਲੇ ਖਾਣ ਪੀਣ ਦੇ ਸਮਾਨ ਦੀ ਵਧੀਆ ਤਰੀਕੇ ਨਾਲ ਪੈਕਿੰਗ ਹੋਣੀ ਲਾਜ਼ਮੀ ਹੈ ਵਾਹਨ ਸਾਫ਼ ਸੁਥਰਾ ਅਤੇ ਰੋਗਾਣੂ ਮੁਕਤ ਹੋਣਾ ਚਾਹੀਦਾ ਹੈ ਜਿੱਥੇ ਸਮਾਨ ਮੁਹੱਈਆ ਕਰਾਉਣਾ ਹੈ, ਉਸ ਵਿਅਕਤੀ ਨਾਲ ਕੋਈ ਵੀ ਸਰੀਰਕ ਸੰਪਰਕ ਕਰਨ ਦੀ ਮਨਾਹੀ ਹੋਵੇਗੀ ਡਲਿਵਰੀ ਵਾਲੇ ਵਰਕਰ ਦੇ ਹੱਥਾਂਤੇ ਦਸਤਾਨੇ ਅਤੇ ਮੂੰਹਤੇ ਮਾਸਕ ਲੱਗਿਆ ਹੋਣਾ ਲਾਜ਼ਮੀ ਹੋਵੇਗਾ ਉਹ ਡੋਰ ਬੈੱਲ ਆਦਿ ਨੂੰ ਹੱਥ ਨਹੀਂ ਲਗਾਏਗਾ

ਸ੍ਰੀ ਅਗਰਵਾਲ ਨੇ ਸਪੱਸ਼ਟ ਕੀਤਾ ਕਿ ਕੋਵਿਡ 19 ਸੰਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪੂਰਨ ਤੌਰਤੇ ਪਾਲਣਾ ਕਰਨੀ ਜ਼ਰੂਰੀ ਹੈ ਜੇਕਰ ਕੋਈ ਵਿਅਕਤੀ ਇਨਾਂ ਦੀ ਉਲੰਘਣਾ ਕਰੇਗਾ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀਉਨਾਂ ਦੱਸਿਆ ਕਿ ਜ਼ਿਲਾ  ਲੁਧਿਆਣਾ ਵਿੱਚ ਹੁਣ ਤੱਕ 3818 ਨਮੂਨੇ ਲਏ ਗਏ ਹਨ, ਜਿਨਾਂ ਵਿੱਚੋਂ 125 ਨਮੂਨੇ ਪਾਜ਼ੀਟਿਵ ਪਾਏ ਗਏ ਹਨ, ਜਦਕਿ 20 ਹੋਰ ਜ਼ਿਲਿਆਂ ਨਾਲ ਸੰਬੰਧਤ ਹਨ ਅੱਜ ਇੱਕ ਨਵਾਂ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ ਜ਼ਿਲਾ ਲੁਧਿਆਣਾ ਨਾਲ ਸੰਬੰਧਤ ਇਹ ਵਿਅਕਤੀ ਸ਼ਹੀਦ ਭਗਤ ਸਿੰਘ ਨਗਰ ਵਿਖੇ ਗਿਆ ਸੀ ਜਿੱਥੇ ਉਸਨੇ ਟੈਸਟ ਕਰਾਇਆ ਤਾਂ ਉਹ ਪਾਜ਼ੀਟਿਵ ਪਾਇਆ ਗਿਆ ਇਸ ਮਰੀਜ਼ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਰੱਖਿਆ ਗਿਆ ਹੈਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਹੁਣ ਤੱਕ 10 ਮਰੀਜ਼ (ਦੋ ਅੱਜ) ਠੀਕ ਹੋ ਚੁੱਕੇ ਹਨ, ਜਦਕਿ ਮੌਜੂਦਾ ਸਮੇਂ 110 ਮਰੀਜ਼ਾਂ ਦਾ ਇਲਾਜ਼ ਜਾਰੀ ਹੈ

58380cookie-checkਜ਼ਿਲਾ ਪ੍ਰਸਾਸ਼ਨ ਵੱਲੋਂ ਰੇਸਤਰਾਂ, ਹਲਵਾਈਆਂ, ਆਈਸ ਕਰੀਮ, ਜੂਸ ਅਤੇ ਹੋਰ ਦੁਕਾਨਾਂ ਨੂੰ ਖਾਣ ਪੀਣ ਦੇ ਸਮਾਨ ਦੀ ਘਰ-ਘਰ ਡਲਿਵਰੀ ਦੀ ਇਜਾਜ਼ਤ
error: Content is protected !!