April 26, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, (ਸਤ ਪਾਲ ਸੋਨੀ ): ਅੱਜ ਬਲੱਡ ਬੈਂਕ ਸਿਵਿਲ ਵਲੋਂ ਹਸਪਤਾਲ ਐਸ.ਐਮ.ਓ ਡਾ: ਅਮਰਜੀਤ ਕੌਰ ਦੀ ਸਰਪਰਸਤੀ ਹੇਠ ਵਿਸ਼ਵ ਖੂਨਦਾਨ ਡੋਨਰ ਦਿਵਸ ਜਚਾ-ਬਚਾ ਵਿਭਾਗ ਦੇ ਸੈਮੀਨਾਰ ਹਾਲ ਸਿਵਿਲ ਹਸਪਤਾਲ ਲੁਧਿਆਣਾ ਵਿਖੇ ਮਨਾਇਆ ਗਿਆ। ਇਸ ਸਮਾਗਮ ਦੇ ਦੌਰਾਨ ਮੁੱਖ ਮਹਿਮਾਨ ਸਿਵਿਲ ਸਰਜਨ ਡਾ:ਐਸ.ਪੀ. ਸਿੰਘ  ਨੇ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਨੁੱਖੀ ਕਾਰਜਾਂ ਨੂੰ ਸਪਰਪਿਤ ਸੰਸਥਾ ਭਾਈ ਘੱਨ੍ਹਈਆਂ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇ: ਤਰਨਜੀਤ ਸਿੰਘ ਨਿਮਾਣਾ ਤੇ ਉਹਨਾਂ ਦੇ ਸਾਥੀਆਂ ਮੈਂਬਰਾਂ ਦਾ ਵਿਸ਼ੇਸ਼ ਤੋਰ ਤੇ ਜ਼ਿਕਰ ਕਰਦਿਆਂ ਕਿਹਾ ਕਿ ਨੈਤਿਕ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਧਰਮਾਂ ਮਜ਼੍ਹਬਾਂ ਤੋਂ ਉਪਰ ਉਠ ਕੇ ਸੱਚੇ ਦਿਲੋ ਮਨੁੱਖਤਾ ਦੀ ਸੇਵਾ ਕਰਨਾ ਹੀ ਇਨਸਾਨੀਅਤ ਦੀ ਸੱਚੀ ਸੇਵਾ ਹੈ ਖੂਨਦਾਨ ਕਰਨ ਦੀ ਮੁਹਿੰਮ ਲੰਬੇ ਅਰਸੇ ਤੋਂ ਸਮੂਚੇ ਰਾਜ ਅੰਦਰ ਪ੍ਰਚੰਡ ਕਰਨ ਦੇ ਕੀਤੇ ਜਾ ਰਹੇ ਉਪਰਾਲੇ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕਰਦਿਆਂ ਕਿਹਾ ਕਿ ਭਲਾਈ ਕਾਰਜਾਂ ਲਈ ਸਮੁੱਚੇ ਸਮਾਜ ਲਈ ਪ੍ਰੇਰਣਾ ਸਰੋਤ ਹਨ ।
ਇਸ ਮੌਕੇ ਤੇ ਸਿਵਿਲ ਸਰਜਨ ਡਾ: ਐਸ.ਪੀ ਸਿੰਘ, ਐਸ.ਐਮ.ਓ ਡਾ: ਅਮਰਜੀਤ ਕੌਰ, ਏ.ਸੀ.ਪੀ ਟਰੈਫਿਕ ਕਰਨੈਲ ਸਿੰਘ, ਐਸ.ਐਮ.ਓ ਡਾ: ਹਰਿੰਦਰ ਸਿੰਘ ਸੂਦ, ਡੇਪੋ ਇੰਚਾਰਜ ਡਾ: ਅੰਮ੍ਰਿਤ ਕੌਰ ਨੇ ਸਾਂਝੇ ਤੌਰ ਤੇ ਕਿਹਾ ਕਿ ਅਸੀਂ ਜੱਥੇ: ਤਰਨਜੀਤ ਸਿੰਘ ਨਿਮਾਣਾ ਜੀ ਨੂੰ ਮਨੁੱਖੀ ਸੇਵਾਵਾਂ ਲਈ ਸਨਮਾਨਿਤ ਕਰਨ ਵਿਚ ਫ਼ਖਰ ਮਹਿਸੂਸ ਕਰ ਰਹੇ ਹਾਂ। ਸਮਾਗਮ ਦੌਰਾਨ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੀਤ ਪ੍ਰਧਾਨ ਸਟਾਰ ਡੋਨਰ ਭੁਪਿੰਦਰ ਸਿੰਘ ਜਗਦੇਵ ਨੂੰ 65 ਵਾਰ ਖ਼ੂਨਦਾਨ ਕਰਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਬੀਟੀਓ ਡਾਕਟਰ ਗੁਰਿੰਦਰਦੀਪ ਸਿੰਘ ਗਰੇਵਾਲ,ਬਿਟਿਓ ਡਾ: ਅਰਸ਼ਪ੍ਰੀਤ ਕੌਰ,ਕੋਮਲ ਕੁਮਾਰੀ,ਸੁਖਵਿੰਦਰ ਕੌਰ,ਭੁਪਿੰਦਰ ਸਿੰਘ ਜਗਦੇਵ,ਬਾਬਾ ਗੂਰਦੌਰ ਸਿੰਘ ਹਾਜ਼ਰ ਸਨ
#For any kind of News and advertisement contact us on   980-345-0601 
121820cookie-checkਸਿਵਿਲ ਸਰਜਨ ਨੇ ਮਨੁੱਖੀ ਸੇਵਾਵਾਂ ਲਈ ਜਥੇ: ਨਿਮਾਣਾ ਨੂੰ ਕੀਤਾ ਸਨਮਾਨਿਤ
error: Content is protected !!