June 17, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,(ਪ੍ਰਦੀਪ ਸ਼ਰਮਾ) : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਅਤੇ ਸਿਖਿਆ ਵਿਭਾਗ ਵੱਲੋਂ ਸੀਨੀਅਰ ਸੈਕੰਡਰੀ ਸਕੂਲ ਆਲੀਕੇ ਵਿਖੇ ਯੋਗਾ ਦਿਵਸ ਮਨਾਇਆ ਗਿਆ, ਇਸ ਮੌਕੇ ਸਕੂਲ ਦੇ ਡੀ ਪੀ ਗੁਰਜੰਟ ਸਿੰਘ ਨੇ ਬੱਚਿਆਂ ਨੂੰ ਤਰਤੀਬ ਨਾਲ ਯੋਗਾ ਦੇ ਵੱਖ ਵੱਖ ਟਿਪਸ ਕਰਵਾਏਇਸ ਮੌਕੇ ਮਲਟੀਪਰਪਜ ਹੈਲਥ ਸੁਪਰਵਾਈਜਰ ਬਲਵੀਰ ਸਿੰਘ ਸੰਧੂ ਕਲਾਂ ਨੇ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ
ਉਹਨਾਂ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਬੱਚਿਆਂ ਨੂੰ ਸਹਿਯੋਗ ਦੇਣ ਲਈ ਤਿਆਰ ਕੀਤਾਇਸ ਮੌਕੇ ਆਰ ਬੀ ਐੱਸ ਕੇ ਵੱਲੋਂ ਡਾਕਟਰ ਰੇਨੂੰ ਬਾਲਾ ਨੇ ਯੋਗਾ ਪ੍ਰਣਾਲੀ ਰਾਹੀਂ ਵੱਖ ਵੱਖ ਰੋਗ ਤੋਂ ਬਚਾਅ ਲਈ ਬੱਚਿਆਂ ਨੂੰ ਜਾਗਰੂਕ ਕੀਤਾਇਸ ਮੌਕੇ ਸਕੂਲ ਅਧਿਆਪਕ ਹਰਬੰਸ ਸਿੰਘ, ਮੈਡਮ ਕੰਮਲਜੀਤ ਕੌਰ, ਸਿਹਤ ਕਰਮਚਾਰੀ ਗੁਰਬਿੰਦਰ ਸਿੰਘ, ਇੰਦਰਜੀਤ ਕੌਰ, ਆਸਾ ਕੁਲਵਿੰਦਰ ਕੌਰ ਅਤੇ ਰੇਖਾ ਰਾਣੀ ਮੌਜੂਦ ਸਨ।
#For any kind of News and advertisement contact us on   980-345-0601 
121790cookie-checkਸਕੂਲ ਆਲੀਕੇ ਵਿਖੇ ਯੋਗਾ ਦਿਵਸ ਮਨਾਇਆ
error: Content is protected !!