April 25, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਜਿਲਾ ਪੁਲਸ ਕਪਤਾਨ ਬਠਿੰਡਾ ਦੀਆਂ ਹਦਾਇਤਾਂ ਅਨੁਸਾਰ ਇਲਾਕੇ ਨੂੰ ਨਸ਼ਾ ਮੁਕਤ ਕਰਨ ਦੇ ਮਕਸਦ ਨਾਲ ਪੁਲਸ ਚੌਕੀ ਚਾਉਕੇ ਦੇ ਅਧਿਕਾਰੀਆਂ ਨੇ ਇੱਕ ਵਿਅਕਤੀ ਨੂੰ ਭੁੱਕੀ ਸਣੇ ਗ੍ਰਿਫਤਾਰ ਕਰਨ ਦੀ ਖਬਰ ਪ੍ਰਾਪਤ ਹੋਈ ਹੈ। ਪੁਲਸ ਚੌਕੀ ਚਾਉਕੇ ਦੇ ਇੰਚਾਰਜ ਗੋਬਿੰਦ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਪਿੰਡ ਜੈਦ ਵਿਖੇ ਜਸਵੰਤ ਸਿੰਘ ਵਾਸੀ ਬਦਿਆਲਾ ਨੂੰ ਭੁੱਕੀ ਸਣੇ ਕਾਬੂ ਕੀਤਾ ਹੈ।
ਪੁਲਸ ਚੌਕੀ ਚਾਉਕੇ ਦੇ ਇੰਚਾਰਜ ਗੋਬਿੰਦ ਸਿੰਘ ਨੇ ਅੱਗੇ ਦੱਸਿਆ ਕਿ ਉਕਤਾਨ ਦੇ ਕਬਜ਼ੇ ਵਾਲੀ ਆਲਟੋ ਕਾਰ ਚੋ ਕੰਡਕਟਰ ਸੀਟ ਤੇ ਇੱਕ ਪਲਾਸਟਿਕ ਦਾ ਗੱਟਾ ਪਿਆ ਸੀ, ਜਦ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚ 8 ਕਿਲੋ ਭੁੱਕੀ ਚੂਰਾ ਪੋਸਤ ਸੀ। ਪੁਲਸ ਨੇ ਕਥਿਤ ਦੋਸ਼ੀ ਜਸਵੰਤ ਸਿੰਘ ਤੇ ਵੱਖ ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ।
#For any kind of News and advertisement contact us on   980-345-0601
122100cookie-checkਚਾਉਕੇ ਪੁਲਸ ਨੇ 8 ਕਿਲੋ ਭੁੱਕੀ ਸਣੇ ਇੱਕ ਦਬੋਚਿਆ
error: Content is protected !!