April 20, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 3 ਅਕਤੂਬਰ( ਪ੍ਰਦੀਪ ਸ਼ਰਮਾ): ਨਵ ਭਾਰਤ ਕਲਾ ਮੰਚ ਰਾਮਪੁਰਾ ਫੂਲ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੇ ਛੇਵੇਂ ਦਿਨ ਦਾ ਉਦਘਾਟਨ ਬੀ.ਜੇ.ਪੀ ਮੰਡਲ ਰਾਮਪੁਰਾ ਦੇ ਪ੍ਰਧਾਨ ਸੰਜੀਵ ਗਰਗ ਆਸ਼ੂ ਨੇ ਰੀਬਨ ਕੱਟਕੇ ਕੀਤਾ। ਮੰਚ ਦੇ ਕਲਾਕਾਰਾਂ ਵੱਲੋਂ ਸਰੂਪਨਖਾਂ ਰਾਮ ਸੰਵਾਦ ਪੇਸ਼ ਕੀਤਾ ਗਿਆ ਤੇ ਸੀਤਾ ਹਰਨ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ। ਰਾਮਲੀਲਾ ਦੌਰਾਨ ਸੁਭਾਸ਼ ਤੇ ਬਸੰਤ ਵੱਲੋਂ ਪੇਸ਼ ਕੀਤੀਆਂ ਹਾਸਰਸ ਸਕਿੱਟਾ ਨੇ ਸਭ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ। ਸਮਾਗਮ ਦੌਰਾਨ ਨਵ ਭਾਰਤ ਕਲਾ ਮੰਚ ਦੇ ਪ੍ਰਧਾਨ ਸੁਰਿੰਦਰ ਧੀਰ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਰਾਮਲੀਲਾ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਸੱਤਪਾਲ ਸ਼ਰਮਾ ਤੇ ਵਿਨੋਦ ਕੁਮਾਰ ਨੇ ਨਿਭਾਈ। ਮੰਚ ਦੇ ਪੀ.ਆਰ.ਓ ਦੀਪਕ ਗਾਂਧੀ ਅਤੇ ਪ੍ਰੈੱਸ ਸਕੱਤਰ ਸੁਖਮੰਦਰ ਰਾਮਪੁਰਾ ਦੱਸਿਆ ਕਿ 5 ਅਕਤੂਬਰ ਨੂੰ ਸਥਾਨਕ ਖੇਡ ਸਟੇਡੀਅਮ ਵਿਖੇ ਦੁਸਹਿਰਾ ਮਨਾਇਆ ਜਾਵੇਗਾ। ਜਿਸ ਵਿੱਚ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਇਸ ਮੌਕੇ ਡਾਇਰੈਕਟਰ ਸੁਖਮੰਦਰ ਕਲਸੀ, ਜਰਨਲ ਸੈਕਟਰੀ ਰਜਨੀਸ਼ ਕਰਕਰਾ, ਮੀਤ ਪ੍ਰਧਾਨ ਸੰਜੀਵ ਅਗਰਵਾਲ, ਡਾ.ਰਵੀ ਸਿੰਗਲਾ, ਡਾ.ਅਜੀਤ ਅਗਰਵਾਲ, ਰਾਜਵਿੰਦਰ ਕਲਸੀ, ਪ੍ਰਮੋਦ ਵਰਮਾ, ਸੁਨੀਲ ਦਹੀਆ, ਹਰਦੀਪ ਚਹਿਲ, ਡਾ. ਰਜਿੰਦਰ ਸਿੰਘ ਹਰਸ਼ਦੀਪ ਸਿੰਘ, ਬਲਦੇਵ ਜਿੰਦਲ, ਟੈਣੀ ਬੁੱਗਰ, ਗਗਨ ਬੱਲੋਂ, ਸੁਭਾਸ਼ ਪੇਂਟਰ, ਕੁਲਦੀਪ ਹੰਸਪਾਲ, ਬਸੰਤ ਕਸੂਤਾ, ਅਨਿਕੇਤ ਕਰਕਰਾ, ਤਿੱੱਤਰ ਮਾਨ, ਗੁਰਪ੍ਰੀਤ ਸੀਟਾ, ਜਗਤਾਰ ਮਾਨ, ਹੈਪੀ ਰਤਨ, ਕ੍ਰਿਸ਼ਨ ਕੁਮਾਰ, ਸੁਖਮਨਦੀਪ ਸਿਕੰਦਰ, ਲਖਵਿੰਦਰ ਧੀਰ, ਮਾ. ਭਗਵਾਨ ਦਾਸ, ਪਵਨ ਮਹਿਤਾ, ਵਿਨੋਦ ਕੁਮਾਰ ਆਦਿ ਸ਼ਾਮਲ ਸਨ।
#For any kind of News and advertisment contact us on 980-345-0601 
129780cookie-check ਬੀਜੇਪੀ ਦੇ ਮੰਡਲ ਪ੍ਰਧਾਨ ਸੰਜੀਵ ਗਰਗ ਨੇ ਕੀਤਾ ਰਾਮਲੀਲਾ ਦੇ ਛੇਵੇਂ ਦਿਨ ਦਾ ਉਦਘਾਟਨ
error: Content is protected !!