May 28, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ਼, 3 ਅਕਤੂਬਰ,(ਪ੍ਰਦੀਪ ਸ਼ਰਮਾ) : ਸਥਾਨਕ ਖੇਤਰ ਵਿੱਚ ਪਿਛਲੇ ਲੰਮੇ ਸਮੇਂ ਤੋਂ ਬੱਚਿਆਂ ਨੂੰ ਵੱਖ ਵੱਖ ਡਿਗਰੀਆਂ ਡਿਪਲੋਮੇ ਰਾਹੀਂ ਸਿੱਖਿਆ ਪ੍ਰਦਾਨ ਕਰਨ ਵਾਲੇ ਅਦਾਰੇ ਨੇਬਰਹੁੱਡ ਕੈਂਪਸ ਫੂਲ਼ ਟਾਊਨ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਚਲਦਾ ਆ ਰਿਹਾ ਹੈ, ਦੇ ਹੁਣ ਬੰਦ ਹੋਣ ਦੀ ਕਗਾਰ ਉਪਰ ਪੁੱਜਣ ਦੇ ਚਲਦਿਆਂ ਇਲਾਕੇ ਦੀਆਂ ਜਨਤਕ ਜਥੇਬੰਦੀਆਂ, ਕਿਸਾਨ ਮਜਦੂਰ ਜਥੇਬੰਦੀਆਂ, ਗ੍ਰਾਮ ਪੰਚਾਇਤਾਂ ਸਮੇਤ ਇਲਾਕੇ ਦੇ ਲੋਕਾਂ ਵੱਲੋਂ ਅੱਜ ਸੰਘਰਸ਼ ਕਰਨ ਦੇ ਐਲਾਨ ਦੀ ਰੂਪ ਰੇਖਾ ਮੁਕੰਮਲ ਅਖਤਿਆਰ ਕਰ ਲਈ ਗਈ ਹੈ। ਇਸ ਮੌਕੇ ਅੱਜ ਵੱਡੀ ਗਿਣਤੀ ਵਿੱਚ ਜਨਤਕ ਜਥੇਬੰਦੀਆਂ ਵੱਲੋਂ ਔਰਤਾਂ ਸਮੇਤ ਫੂਲ਼ ਕਚਹਿਰੀਆਂ ਅੱਗੋਂ ਇਕ ਕਾਫਲੇ ਦੇ ਰੂਪ ਵਿੱਚ ਲੋਕ ਚੇਤਨਾ ਦਾ ਸੰਦੇਸ਼ ਦਿੰਦੇ ਹੋਏ ਇਕ ਵਿਸ਼ਾਲ ਮਾਰਚ ਕਰਦੇ ਹੋਏ ਉਕਤ ਯੂਨੀਵਰਸਿਟੀ ਕੈਂਪਸ ਦੇ ਗੇਟ ਅੱਗੇ ਰੋਸ਼ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਵੱਖ ਵੱਖ ਖੇਤਰਾਂ ਚੋਂ ਪੁੱਜੇ ਹੋਏ ਬੁਲਾਰਿਆਂ ਵੱਲੋਂ ਉਕਤ ਯੂਨੀਵਰਸਿਟੀ ਕੈਂਪਸ ਨੂੰ ਬਚਾਉਣ ਖਾਤਰ ਲੋਕਾਂ ਨੂੰ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਗਿਆ। ਓਥੇ ਹੀ ਇਸ ਮੌਕੇ ਉਲੀਕੀ ਗਈ 11 ਮੈਂਬਰੀ ਕਮੇਟੀ ਵੱਲੋਂ ਕੀਤੀ ਗਈ ਅਹਿਮ ਮੀਟਿੰਗ ਦੌਰਾਨ ਸੰਘਰਸ਼ ਦੀ ਰੂਪ ਰੇਖਾ ਬਾਰੇ ਲਏ ਗਏ ਅਹਿਮ ਫੈਸਲਿਆਂ ਬਾਰੇ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ਼ ਨੇ ਦੱਸਿਆ ਕਿ ਲੰਘੇ ਐਤਵਾਰ ਵੀ ਇਥੇ ਇਕ ਭਰਵੀਂ ਮੀਟਿੰਗ ਕੀਤੀ ਗਈ ਸੀ ਜਿਸ ਦੌਰਾਨ ਇਕ ਸੱਤ ਮੈਂਬਰੀ ਪ੍ਰਚਾਰ ਕਮੇਟੀ ਬਣਾਈ ਗਈ ਸੀ ਜਦਕਿ ਉਕਤ ਯੂਨੀਵਰਸਿਟੀ ਕੈਂਪਸ ਨੂੰ ਬਚਾਉਣ ਖਾਤਰ ਉਸ ਦਿਨ ਅਗਲੇ ਐਤਵਾਰ ਦੇ ਦਿਨ ਨੂੰ ਸੰਘਰਸ਼ ਕਮੇਟੀ ਚੁਣਨ ਤੇ ਸੰਘਰਸ਼ ਦੀ ਰੂਪ ਰੇਖਾ ਬਾਰੇ ਫੈਸਲਾ ਕੀਤਾ ਗਿਆ ਸੀ।
ਤਿੰਨ ਅੰਦਰ ਜੇਕਰ ਜੇਕਰ ਸੰਬੰਧਿਤ ਨੁਮਾਇੰਦੇ ਮੀਟਿੰਗ ਨਹੀਂ ਬੁਲਾਉਂਦੇ ਤਾਂ ਹੋਵੇਗਾ ਰੋਡ ਜਾਮ – ਫੂਲ਼
ਇਸ ਮੌਕੇ ਸ. ਫੂਲ਼ ਨੇ ਕਿਹਾ ਕਿ ਜੋ ਫੈਸਲੇ ਲਏ ਗਏ ਹਨ ਉਸ ਮੁਤਾਬਿਕ 6 ਅਕਤੂਬਰ ਤੱਕ (ਤਿੰਨ ਦਿਨਾਂ ਅੰਦਰ) ਦਾ ਅਲਟੀਮੇਟਮ ਦਿੰਦੇ ਹਾਂ ਜੇਕਰ ਯੂਨੀਵਰਸਿਟੀ ਦੇ ਵੀਸੀ ਅਤੇ ਸੂਬਾ ਸਰਕਾਰ ਦੇ ਸਿੱਖਿਆ ਮੰਤਰੀ ਇਸ ਯੂਨੀਵਰਸਿਟੀ ਕੈਂਪਸ ਫੂਲ਼ ਵਿਖੇ ਖੁਦ ਆਕੇ ਕਿ ਮੀਟਿੰਗ ਨਹੀਂ ਕਰਦੇ ਤਾਂ 7 ਅਕਤੂਬਰ ਨੂੰ ਮੁੱਖ ਸੜਕ ਉਪਰ ਜਾਮ ਲਗਾਇਆ ਜਾਏਗਾ ਜਿਸਦੀ ਜਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ। ਇਸ ਮੌਕੇ ਸ. ਫੂਲ਼ ਨੇ ਕਿਹਾ ਕਿ 11 ਮੈਂਬਰੀ ਸੰਘਰਸ਼ ਕਮੇਟੀ ਵਿੱਚ ਜਨਤਕ ਜਥੇਬੰਦੀਆਂ ਤੋਂ ਇਲਾਵਾ ਇਥੇ ਪਹੁੰਚੇ ਲੱਖਾ ਸਿਧਾਣਾ ਤੇ ਗ੍ਰਾਮ ਪੰਚਾਇਤਾਂ ਸ਼ਾਮਲ ਹਨ।
ਇਸ ਮੌਕੇ ਰੋਸ਼ ਪ੍ਰਦਰਸ਼ਨ ਦੌਰਾਨ ਬੀਕੇਯੂ ਸਿੱਧੂਪੁਰ ਤੋਂ ਰੂਪ ਸਿੰਘ ਢਿੱਲਵਾਂ, ਹਾਕਮ ਸਿੰਘ ਢਿੱਲਵਾਂ, ਸੁਖਦੇਵ ਸਿੰਘ ਬਲਾਕ ਪ੍ਰਧਾਨ, ਸੁਖਦੀਪ ਸਿੰਘ ਤੇ ਗੁਰਮੇਲ ਸਿੰਘ ਲਹਿਰਾ ਮੁਹੱਬਤ, ਬੀਕੇਯੂ ਕ੍ਰਾਂਤੀਕਾਰੀ ਪੰਜਾਬ ਤੋਂ ਜ਼ਿਲਾ ਪ੍ਰਧਾਨ ਪੁਰਸ਼ੋਤਮ ਮਹਿਰਾਜ, ਦਰਸ਼ਨ ਢਿੱਲੋਂ ਫੂਲ਼ ਬਲਾਕ ਪ੍ਰਧਾਨ ਤੇ ਅਜੈਬ ਸਿੰਘ ਢਪਾਲੀ, ਲੋਕ ਸੰਗਰਾਮ ਮੋਰਚੇ ਤੋਂ ਲੋਕਰਾਜ ਮਹਿਰਾਜ, ਲੋਕ ਅਧਿਕਾਰ ਲਹਿਰ ਤੋਂ ਚਮਕੌਰ ਸਿੰਘ ਫ਼ੌਜੀ ਤੇ ਰੁਪਿੰਦਰ ਸਿੰਘ ਤਲਵੰਡੀ, ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਤੋਂ ਜਗਸੀਰ ਸਿੰਘ ਮਹਿਰਾਜ, ਬੀਕੇਯੂ ਡਕੌਂਦਾ ਤੋਂ ਗੁਰਦੀਪ ਸੇਲਬਰਾਹ, ਐਡਵੋਕੇਟ ਜਸਵਿੰਦਰ ਜੱਸ ਬੱਜੋਆਣਾ, ਭਾਰਤੀ ਕਿਸਾਨ ਪੇਂਡੂ ਮਜਦੂਰ ਯੂਨੀਅਨ ਤੋਂ ਰਣਜੀਤ ਸਿੰਘ, ਗੁਰਪ੍ਰੀਤ ਸਿੰਘ ਸਰਪੰਚ ਚੱਕ ਰਾਮ ਸਿੰਘ ਵਾਲਾ ਆਦਿ ਆਗੂਆਂ ਨੇ ਇਕੱਠ ਨੂੰ ਸੰਬੋਧਨ ਕੀਤਾ ਜਦਕਿ ਸਟੇਜ ਸੈਕਟਰੀ ਦੀ ਭੂਮਿਕਾ ਬਹਾਦਰ ਸ਼ਰਮਾ ਨੇ ਨਿਭਾਈ।
 #For any kind of News and advertisment contact us on 980-345-0601 
129740cookie-checkਨੇਬਰਹੁੱਡ ਕੈਂਪਸ ਨੂੰ ਬਚਾਉਣ ਖਾਤਰ ਜਨਤਕ ਜਥੇਬੰਦੀਆਂ ਵੱਲੋਂ ਸੰਘਰਸ਼ ਦਾ ਐਲਾਨ
error: Content is protected !!