ਚੜ੍ਹਤ ਪੰਜਾਬ ਦੀ
ਲੁਧਿਆਣਾ, 3 ਮਾਰਚ ( ਸਤ ਪਾਲ ਸੋਨੀ )-ਲੋਕ ਲਹਿਰਾਂ ਦੇ ਸਿਰਕੱਢ ਗਾਇਕ ਤੇ ਇਪਟਾ ਲਹਿਰ ਦੇ ਬਾਨੀਆਂ ਚੋਂ ਇੱਕ ਅਮਰਜੀਤ ਗੁਰਦਾਸਪੁਰੀ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 5 ਮਾਰਚ ਨੂੰ ਉੱਦੋਵਾਲੀ ਕਲਾਂ (ਨੇੜੇ ਧਿਆਨਪੁਰ)ਵਿੱਚ ਹੋਵੇਗੀ। ਇਹ ਜਾਣਕਾਰੀ ਗੁਰਦਾਸਪੁਰੀ ਜੀ ਦੇ ਪਰਿਵਾਰਕ ਸੂਤਰਾਂ ਨੇ ਦਿੱਤੀ ਹੈ। ਉਨ੍ਹਾਂ ਦੇ ਸਪੁੱਤਰ ਤੇਜ ਬਿਕਰਮ ਸਿੰਘ ਰੰਧਾਵਾ ਬੁੱਧਵਾਰ ਸਵੇਰੇ ਪਿੰਡ ਪੁੱਜ ਗਏ ਹਨ।
ਗੁਰਦਾਸਪੁਰੀ ਜੀ ਨਮਿਤ ਭੋਗ ਤੇ ਅੰਤਿਮ ਅਰਦਾਸ ਦੁਪਹਿਰ 12 ਵਜੇ ਤੋਂ 2 ਵਜੇ ਤੀਕ ਹੋਵੇਗੀ। ਗੁਰਦਾਸਪੁਰੀ ਜੀ ਦੇ ਪ੍ਰਸ਼ੰਸਕਾਂ ਚੋਂ ਇੱਕ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਉੱਦੋਵਾਲੀ ਕਲਾਂ ਦੇ ਖੇਤਾਂ ਵਿੱਚ ਹੀ ਅਮਰਜੀਤ ਗੁਰਦਾਸਪੁਰੀ ਜੀ ਦਾ ਨਖਾਸੂ ਨਾਲ਼ੇ ਕੰਢੇ ਡੇਰਾ ਹੈ। ਭੋਗ ਏਥੇ ਹੀ ਪਾਇਆ ਜਾ ਰਿਹਾ ਹੈ। ਉੱਦੋਵਾਲੀ ਪੁੱਜਣ ਲਈ ਬਰਾਸਤਾ ਕਾਲਾ ਅਫਗਾਨਾ ਤੇ ਬਰਾਸਤਾ ਕੋਟਲੀ ਸੂਰਤ ਮੱਲ੍ਹੀ ਵੀ ਪਹੁੰਚਿਆ ਜਾ ਸਕਦਾ ਹੈ।
ਇਸੇ ਦੌਰਾਨ ਪੰਜਾਬ ਦੇ ਉਪ ਮੁੱਖ ਮੰਤਰੀ ਸਃ ਸੁਖਜਿੰਦਰ ਸਿੰਘ ਰੰਧਾਵਾ, ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸਃ ਨਿਰਮਲ ਸਿੰਘ ਕਾਹਲੋਂ, ਦਰਬਾਰ ਸਾਹਿਬ ਦੇ ਸਾਬਕਾ ਗਰੰਥੀ ਗਿਆਨੀ ਮਾਨ ਸਿੰਘ ਤੇ ਹੋਰ ਸੈਂਕੜੇ ਸਮਾਜਿਕ ਰਾਜਨੀਤਕ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਧਾਰਮਿਕ ਸ਼ਖਸੀਅਤਾਂ ਨੇ ਗੁਰਦਾਸਪੁਰੀ ਜੀ ਦੀ ਜੀਵਨ ਸਾਥਣ ਸਰਦਾਰਨੀ ਗੁਰਦੀਪ ਕੌਰ ਗੁਰਦਾਸਪੁਰੀ ਤੇ ਪਰਿਵਾਰ ਨਾਲ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
1086700cookie-checkਲੋਕ ਲਹਿਰਾਂ ਦੇ ਸਿਰਕੱਢ ਗਾਇਕ ਤੇ ਇਪਟਾ ਲਹਿਰ ਦੇ ਬਾਨੀਆਂ ਚੋਂ ਇੱਕ ਅਮਰਜੀਤ ਗੁਰਦਾਸਪੁਰੀ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 5 ਮਾਰਚ ਨੂੰ ਉੱਦੋਵਾਲੀ ਕਲਾਂ ਵਿਖੇ ਹੋਵੇਗੀ