April 19, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 2 ਮਾਰਚ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਯੰਗ ਸਪੋਰਟਸ ਅਤੇ  ਸੱਭਿਆਚਾਰਕ ਕਲੱਬ (ਰਜਿ.)ਮਿਹਰ ਸਿੰਘ ਵਾਲਾ ਵੱਲੋਂ ਤੀਜਾ ਸੱਭਿਆਚਾਰਕ ਮੇਲਾ ਅੱਜ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਗਾਇਕ ਅਨੀਤਾ ਸਮਾਣਾ, ਜੋਤੀ ਗਿੱਲ, ਮਨਮੋਹਨ ਸਿੱਧੂ ਸੁਖਬੀਰ ਸੰਧੂ, ਡੀ ਗਿੱਲ ਹਰਮੀਤ ਜੱਸੀ, ਕਨਵਰ ਮਾਨ, ਦਵਿੰਦਰ ਰਾਜ, ਸੇਵਕ ਢਿੱਲੋਂ, ਹਰਪ੍ਰੀਤ ਸਿੰਘ ਢਿੱਲੋਂ, ਵਰਿੰਦਰ ਬਰਾਡ਼, ਮਨਜੀਤ ਸ਼ਰਮਾ, ਜਗਦੀਪ ਸਿੱਧੂ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ।
ਪਿੰਡ ਦੇ ਨੰਬਰਦਾਰ ਯਾਦਵਿੰਦਰ ਸਿੰਘ ਬਰਾਡ਼ ਅਤੇ ਉਨ੍ਹਾਂ ਦੇ ਯੂ ਕੇ ਤੋਂ ਆਏ ਭਰਾ ਗੁਰਪ੍ਰੀਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਬਲਵੀਰ ਸਿੰਘ ਮਾਨ ਅਤੇ ਨਰਿੰਦਰ ਸਿੰਘ ਮਾਨ (ਆਰਮੀ ਅਫ਼ਸਰ) ਹੋਣਗੇ। ਬਰੈਡ ਮੇਕਰਜ ਯਾਰ ਕੈਨੇਡੀਅਨ ਕੰਪਨੀ ਦੇ ਸਿੰਗਰ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ। ਸਮਾਗਮ ਦੌਰਾਨ ਅਵਤਾਰ ਸਿੰਘ ਗਿੱਲ ਗੁਰਪ੍ਰੀਤ ਕੌਰ ਅਤੇ ਸੁਖਮੰਦਰ ਸਿੰਘ ਮਾਨ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ।
108650cookie-checkਯੰਗ ਸਪੋਰਟਸ ਅਤੇ ਸੱਭਿਆਚਾਰਕ ਕਲੱਬ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਅੱਜ  
error: Content is protected !!