April 19, 2024

Loading

ਚੜ੍ਹਤ ਪੰਜਾਬ ਦੀ
ਚੰਡੀਗੜ ,( ਬਿਉਰੋ):ਮੋਹਾਲੀ ਦੇ ਰਹਿਣ ਵਾਲੀ ਸ਼੍ਰੀ ਮਤੀ ਨਰੇਸ਼ ਕਮਲ ਨੇ ਸਲਾਨਾ  ਰੋਜ਼ ਪ੍ਰਦਰਸ਼ਨੀ 2022 ਚ ਅਪਣੇ ਦੁਆਰਾ ਘਰ ਚ ਉਗਾਏ ਪੌਦੇ ਲੈਕੇ ਪ੍ਰਤੀਯੋਗਿਤਾ ਚ ਭਾਗ ਲਿਆ ਜਿਸ ਚ ਉਹਨਾਂ ਨੂੰ ਪੰਜ ਫਰਸ਼ੱਟ ਪ੍ਰਾਈਜ਼ ਅਤੇ ਦੋ ਸੈਕੰਡ ਪ੍ਰਾਈਜ਼ ਨਾਲ ਨਿਵਾਜਿਆ ਗਿਆ। ਨਰੇਸ਼ ਕਮਲ ਨੇ ਐਮ ਐਸ ਸੀ ਕਰਨ ਤੋਂ ਬਾਦ ਸਨ 1999 ਚ ਗੋਰਮਿੰਟ ਕਾਲਜ ਪਟਿਆਲਾ ਚ ਲੈਕਚਰਾਰ ਵਜੋਂ ਜੋਆਈਨ ਕੀਤਾ ਅਤੇ 2010 ਚ ਉਹਨਾਂ ਨੂੰ ਹੈਡ ਆਫ ਡਿਪਾਰਟਮੈਂਟ ਬਨਾਇਆ ਗਿਆ ਅਤੇ 2017 ਚ ਡਿਪਟੀ ਡਾਇਰੈਕਟਰ ਅਕੇਡਮਿਕ ਆਫ ਡਿਪਾਰਟਮੈਂਟ ਵਜੋਂ ਸੇਵਾਵਾਂ ਦਿਤੀਆਂ ।

ਉਹਨਾਂ ਦੱਸਿਆ ਕਿ ਉਹਨਾਂ ਨੂੰ ਬਚਪਨ ਤੋਂ ਹੀ ਪੇੜ ਪੌਦੇ ਘਰ ਚ ਉਗਾਉਣ ਦਾ ਸ਼ੋਂਕ ਸੀ ਪਰ ਕਦੇ ਕਿਸੇ ਪ੍ਰਦਰਸ਼ਨੀ ਚ ਹਿਸਾ ਨਹੀਂ ਲਿਆ। ਪਹਿਲੀ ਬਾਰ ਉਹਨਾਂ ਨੇ ਚੰਡੀਗੜ ਚ ਰੋਜ਼ ਪ੍ਰਦਰਸ਼ਨੀ ਚ ਭਾਗ ਲਿਆ ਜਿਥੇ ਉਹਨਾਂ ਦੁਆਰਾ ਬੋਨਸਾਈ ਪਲਾਂਟ ਅਤੇ ਹੋਰ ਪੌਦਿਆਂ ਨੂੰ ਫਰਸ਼ੱਟ ਪ੍ਰਾਈਜ਼ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਇਨਾਮਾਂ ਦੀ ਵੰਡ ਸਮੇ ਧਰਮਪਾਲ, ਆਈ.ਏ.ਐਸ ਸਲਾਹਕਾਰ, ਚੰਡੀਗੜ੍ਹ ਪ੍ਰਸ਼ਾਸਨ, ਸ੍ਰੀਮਤੀ ਅਨਿੰਦਿਤਾ ਮਿਤਰਾ, ਆਈ.ਏ.ਐਸ., ਮਿਉਂਸਪਲ ਕਮਿਸ਼ਨਰ, ਚੰਡੀਗੜ੍ਹ ਅਤੇ ਚੰਡੀਗੜ ਮੇਅਰ ਉਪਸਥਿਤ ਸਨ।
108710cookie-checkਰੋਜ਼ ਫੈਸਟੀਵਲ ਆਪਣੇ ਘਰ ਚ ਉਗਾਏ ਪੌਦੇ ਲੈਕੇ ਪ੍ਰਤੀਯੋਗਿਤਾ ਚ ਪਾਇਆ ਫਰਸ਼ੱਟ ਪ੍ਰਾਈਜ਼
error: Content is protected !!