December 21, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ) : ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਸੂਬਾ ਕਮੇਟੀ ਦੀ ਅਹਿਮ ਮੀਟਿੰਗ ਜਲਾਲਾਬਾਦ ਪੂਰਵੀ ਵਿੱਖੇ ਸੁਰਜੀਤ ਸਿੰਘ ਫੂਲ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੀ ਕਾਰਵਾਈ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਨੇ ਜਾਰੀ ਕਰਦਿਆਂ ਕਿਹਾ ਕਿ ਯੂਨੀਅਨ ਦੀ ਮੀਟਿੰਗ ਵਿੱਚ ਪਿਛਲੇ ਦਿਨੀਂ ਯੂਨੀਅਨ ਦੇ ਮੋਗਾ ਜਿਲ੍ਹੇ ਦੇ ਮੀਤ ਪ੍ਰਧਾਨ ਸਿੰਦਰ ਸਿੰਘ ਜਲਾਲਾਬਾਦ ਜੋ ਕਿ ਵਿਛੋੜਾ ਦੇ ਗਏ ਸਨ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਮੀਟਿੰਗ ਵਿੱਚ ਫ਼ੈਸਲਾ ਹੋਇਆ ਕਿ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) 15 ਸਤੰਬਰ ਆਪਣੀਆਂ ਮੰਗਾ ਨੂੰ ਲੈਕੇ ਐਸ ਡੀ ਐਮ ਤੇ ਡੀ ਸੀ ਦਫਤਰਾਂ ਅੱਗੇ ਧਰਨੇ ਮਾਰ ਕੇ ਮੰਗ ਪੱਤਰ ਦੇਵੇਗੀ।ਇਹਨਾਂ ਮੰਗਾਂ ਵਿੱਚ ਹੋਰਨਾਂ ਤੋਂ ਇਲਾਵਾ ਜ਼ੀਰਾ ਇਲਾਕੇ ਦੇ ਪਿੰਡ ਰਟੌਲ ਰੋਹੀ ਵਿਖੇ ਸਥਾਪਤ ਮਾਲਬਰੋਜ਼ ਨਾਮ ਦੀ ਸ਼ਰਾਬ ਦੀ ਫੈਕਟਰੀ ਜਿਸ ਨੇ ਫੈਕਟਰੀ ਦਾ ਗੰਦਾ ਪਾਣੀ ਸਾਲਾਂ ਤੋ ਧਰਤੀ ਵਿੱਚ ਰੀਚਾਰਜ਼ ਕਰਕੇ ਇਲਾਕੇ ਦਾ ਧਰਤੀ ਹੇਠਲਾ ਪਾਣੀ ਗੰਧਲਾ ਕਰ ਦਿੱਤਾ ਹੈ ਉਸ ਫੈਕਟਰੀ ਨੂੰ ਬੰਦ ਕਰਾਉਣਾ, ਜੋ ਪਸ਼ੂਆਂ ਨੂੰ ਚਮੜੀ ਦੀ ਲੰਪੀ ਸਕਿਨ ਨਾਮ ਦੀ ਮਹਾਂਮਾਰੀ ਫੈਲੀ ਹੈ ਇਸ ਤੇ ਸਰਕਾਰ ਬਣਦਾ ਧਿਆਨ ਨਹੀਂ ਦੇ ਰਹੀ ਉਸ ਦੇ ਖਿਲਾਫ਼, ਬੈਂਕਾਂ ਤੇ ਆੜਤੀਆਂ ਦੇ ਜ਼ਬਰੀ ਕਰਜ਼ਾ ਵਿਸੂਲੀ ਦੇ ਖਿਲਾਫ, ਫ਼ਸਲੀ ਖਰਾਵੇ ਦਾ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਦਿਵਾਉਣਾ, ਪੰਜਾਬ ਵਿੱਚ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਖਾਲੀ ਪੋਸਟਾਂ ਨੂੰ ਤੁਰੰਤ ਭਰਨ ਅਤੇ ਇਹਨਾ ਪੋਸਟਾਂ ਤੇ ਸਿਰਫ਼ ਪੰਜਾਬ ਦੇ ਵਸਨੀਕਾਂ ਨੂੰ ਵਿਚਾਰਨਾ ਆਦਿ ਮੰਗਾਂ ਸਾਮਲ ਹਨ।
ਉਪਰੋਕਤ ਤੋਂ ਇਲਾਵਾ ਯੂਨੀਅਨ ਨੇ ਫ਼ੈਸਲਾ ਕੀਤਾ ਕਿ ਯੂਨੀਅਨ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ 31 ਅਕਤੂਬਰ ਤੱਕ ਬਲਾਕਾਂ ਦੇ ਅਤੇ 30 ਨਵੰਬਰ ਤੱਕ ਜਿਲ੍ਹਿਆਂ ਦੇ ਇਜਲਾਸ ਕਰਕੇ ਬਲਾਕ ਕਮੇਟੀਆਂ ਅਤੇ ਜ਼ਿਲ੍ਹਾ ਕਮੇਟੀਆਂ ਦਾ ਪੁਨਰਗਠਨ ਕੀਤਾ ਜਾਵੇਗਾ। ਇਸ ਤੋਂ ਬਾਅਦ ਵਿੱਚ ਦਸੰਬਰ ਮਹੀਨੇ ਵਿੱਚ ਸੂਬਾ ਇਜਲਾਸ ਕਰਕੇ ਯੂਨੀਅਨ ਦੇ ਸੰਵਿਧਾਨ ਅਨੁਸਾਰ ਸੂਬਾ ਕਮੇਟੀ ਦੀ ਮੁੜ ਚੋਣ ਕੀਤੀ ਜਾਵੇਗੀ।
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਸਬਾਜਪੁਰਾ ਡਾ ਜਰਨੈਲ ਸਿੰਘ ਕਾਲੇਕੇ , ਇੰਦਰਮੋਹਨ ਸਿੰਘ , ਬਲਦੀਪ ਸਿੰਘ ਸਿੱਧੂ , ਸੂਰਜਭਾਨ, ਸਿਕੰਦਰ ਸਿੰਘ, ਲਾਲ ਸਿੰਘ ਗੋਲੇਵਾਲਾ , ਸ਼ਵਿੰਦਰ ਸਿੰਘ ਗੁਰਦਾਸਪੁਰ , ਸੁਰਿੰਦਰ ਕਕਰਾਲਾ, ਜਗਰਾਜ ਸਿੰਘ, ਹਰਚਰਨ ਸਿੰਘ ਤਾਮਕੋਟ, ਸੁਖਵਿੰਦਰ ਕੌਰ, ਗੁਰਦੀਪ ਸਿੰਘ ਵੈਰੋਕੇ , ਜਗਰਾਜ ਸਿੰਘ , ਪ੍ਰਸ਼ੋਤਮ ਮਹਿਰਾਜ , ਸੁਬੇਗ ਸਿੰਘ ਠੱਠਾ , ਅਤੇ ਭੁਪਿੰਦਰ ਸਿੰਘ ਅੰਮ੍ਰਿਤਸਰ ਆਦਿ ਨੇ ਭਾਗ ਲਿਆ।
For any kind of News and advertisment contact us on 980-345-0601
126940cookie-check15 ਸਤੰਬਰ ਨੂੰ ਪੰਜਾਬ ਦੇ ਐਸ ਡੀ ਐਮ ਅਤੇ ਡੀ ਸੀ ਦਫਤਰਾਂ ਅੱਗੇ ਆਪਣੀਆਂ ਮੰਗਾਂ ਸਬੰਧੀ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਧਰਨੇ ਲਾਵੇਗੀ – ਸੁਰਜੀਤ ਫੂਲ
error: Content is protected !!