April 23, 2024

Loading

ਚੜ੍ਹਤ ਪੰਜਾਬ ਦੀ 
ਰਾਮਪੁਰਾ ਫੂਲ 4 ਸਤੰਬਰ (ਪ੍ਰਦੀਪ ਸ਼ਰਮਾ) : ਰੇਲਵੇ ਸਟੇਸ਼ਨ ਬਚਾਉ ਸੰਘਰਸ਼ ਕਮੇਟੀ ਜੇਠੂਕੇ ਵੱਲੋਂ ਪੰਜ ਰੋਜ਼ਾ ਦਿਨ ਰਾਤ ਦਾ ਧਰਨਾ ਚੌਥੇ ਦਿਨ ਵੀ ਜਾਰੀ ਰਿਹਾ ਕਿਉਂਕਿ ਸਟੇਸ਼ਨ ਨੂੰ ਬਚਾਉਣ ਲਈ ਪਿੰਡ ਵਾਸੀ ਇਕਜੁੱਟ ਹੋ ਚੁੱਕੇ ਹਨ। ਜਿਨ੍ਹਾਂ ਵੱਲੋਂ ਪਿਛਲੇ ਮਹੀਨੇ ਤੋਂ ਲਗਾਤਾਰ ਰੇਲਵੇ ਅਧਿਕਾਰੀਆਂ ਨੂੰ ਮਿਲ ਕੇ ਪਿੰਡ ਦੇ ਸਟੇਸ਼ਨ ਬਚਾਉਣ ਲਈ ਅਤੇ ਪੰਸੈਜਰ ਗੱਡੀਆਂ ਰੁਕਾਉਣ ਲਈ ਸਾਰੇ ਰੇਲਵੇ ਨਾਲ ਸਬੰਧਤ ਅਧਿਕਾਰੀਆਂ ਨੂੰ ਮਿਲ ਕੇ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ। ਪਰ ਰੇਲਵੇ ਅਧਿਕਾਰੀਆਂ ਵੱਲੋਂ ਕੋਈ ਤਸੱਲੀ ਬਖ਼ਸ਼ ਜਵਾਬ ਨਹੀਂ ਮਿਲਿਆ। ਆਖਰ ਪਿੰਡ ਵਾਸੀਆਂ ਵੱਲੋਂ ਆਪਣੇ ਸੰਘਰਸ਼ ਦੇ ਝੰਡੇ ਰੇਲਵੇ ਸਟੇਸ਼ਨ ਗੰਡ ਕੇ ਧਰਨਾ ਪੰਜ ਰੋਜ਼ਾ ਦਿਨ ਰਾਤ ਧਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਜਦੋਂ ਸਰਕਾਰੇ ਦਰਬਾਰੇ ਗੱਲ ਨੂੰ ਨਾ ਸੁਣਿਆ ਜਾਵੇ ਤਾਂ ਲੋਕਾਂ ਕੋਲ ਇੱਕ ਰਾਹ ਬੱਚਦਾ ਉਹ ਹੈ ਸੰਘਰਸ਼ ਜਿਸ ਪਿੰਡ ਵਾਸੀਆਂ ਪੂਰੀ ਤਰ੍ਹਾਂ ਭਖਾ ਲਿਆ ਹੈ।
ਰੇਲ ਗੱਡੀਆਂ ਦਾ ਠਹਿਰਾਓ ਬਹਾਲ ਕਰਵਾਕੇ ਰਹਾਂਗੇ – ਆਗੂ
ਪਿੰਡ ਵਾਸੀਆਂ ਸੰਘਰਸ਼ ਕਮੇਟੀ ਦੇ ਝੰਡੇ ਹੇਠ ਸੰਘਰਸ਼ ਸ਼ੁਰੂ ਕਰ ਦਿੱਤਾ ਜਿਸ ਦੇ ਤਹਿਤ ਪੰਜ ਦਿਨ ਰਾਤ ਚਲਾਉਣ ਤੋਂ ਬਾਅਦ ਅਗਲੇ ਤਿੱਖੇ ਸੰਘਰਸ਼ ਦੀ ਵਿਉਂਤਬੰਦੀ ਉਲੀਕੀ ਜਾਣੀ ਲੱਗਪੱਗ ਤਹਿ ਹੈ ਕਿਉਂਕਿ ਚਾਰ ਦਿਨ ਬੀਤ ਚੁੱਕੇ ਹਨ। ਪਰ ਕਿਸੇ ਵੀ ਰੇਲਵੇ ਅਧਿਕਾਰੀਆਂ ਨੇ ਲੋਕਾਂ ਗੱਲ ਸੁਣਨੀ ਜ਼ਰੂਰੀ ਨਹੀਂ ਸਮਝੀ। ਜਿਸ ਕਾਰਨ ਪਿੰਡ ਵਾਸੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫੈਸਲਾ ਕੀਤਾ ਜਾ ਰਿਹਾ ਤਾਂ ਗੂੰਗੇ ਬਹਿਰੇ ਰੇਲਵੇ ਵਿਭਾਗ ਤੱਕ ਆਪਣੀ ਅਵਾਜ਼ ਨੂੰ ਪਹੁੰਚਾਇਆ ਜਾ ਸਕੇ। ਸੰਘਰਸ਼ ਦੌਰਾਨ ਹੋਣ ਵਾਲੇ ਨੁਕਸਾਨ ਦੇ ਜ਼ਿੰਮੇਂਵਾਰ ਰੇਲਵੇ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਹੋਵਾਂਗਾ।
ਚੱਲ ਰਹੇ ਮੋਰਚੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ,ਡਕੌਂਦਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਸਟੇਸ਼ਨ ਬਚਾਉ ਸੰਘਰਸ਼ ਕਮੇਟੀ ਦੇ ਨਾਲ ਪੂਰਨ ਸਹਿਯੋਗ ਕੀਤਾ ਜਾ ਰਿਹਾ ਅਤੇ ਹਰ ਤਰ੍ਹਾਂ ਜੱਥੇਬੰਦਕ ਮਦਦ ਦੇਣ ਭਰੋਸਾ ਦਿੱਤਾ ਹੈ। ਇਸ ਮੌਕੇ ਲਾਭ ਸਿੰਘ, ਬੇਅੰਤ ਸਿੰਘ, ਸੁਖਦੇਵ ਸਿੰਘ ਸਰਪੰਚ, ਮਿੱਠੂ ਸਿੰਘ ਨੰਬਰਦਾਰ, ਹਰਪ੍ਰੀਤ ਕੌਰ, ਨਿੱਕਾ ਸਿੰਘ, ਜੱਗੀ ਸਿੰਘ, ਮਿੱਠੂ ਸਿੰਘ, ਗੁਰਲਾਲ ਸਿੰਘ, ਗੁਰਜੰਟ ਸਿੰਘ, ਹਰਨੇਕ ਸਿੰਘ ਅਤੇ ਬਲਵਿੰਦਰ ਸਿੰਘ ਨੇ ਇਨਕਲਾਬੀ ਗੀਤ ਪੇਸ਼ ਕੀਤੇ ਤੇ ਸੰਬੋਧਨ ਵੀ ਕੀਤਾ।
For any kind of News and advertisment contact us on 980-345-0601 
126890cookie-checkਰੇਲਵੇ ਸਟੇਸ਼ਨ ਬਚਾਉ ਸੰਘਰਸ਼ ਕਮੇਟੀ ਜੇਠੂਕੇ ਵੱਲੋਂ ਧਰਨਾ ਚੌਥੇ ਦਿਨ ਵੀ ਜਾਰੀ
error: Content is protected !!