December 6, 2024

Loading

ਚੜ੍ਹਤ ਪੰਜਾਬ ਦੀ 
ਬਠਿੰਡਾ 5 ਸਤੰਬਰ (ਪ੍ਰਦੀਪ ਸ਼ਰਮਾ) :ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਨਵਗਠਿਤ ਕਾਰਪੋਰੇਟ ਖਪਤਕਾਰ ਸਿ਼ਕਾਇਤ ਨਿਵਾਰਨ ਫੋਰਮ ਲੁਧਿਆਣਾ ਵਲੋਂ 6 ਸਤੰਬਰ ਨੂੰ ਸੰਚਾਲਣ ਦੇ ਪੱਛਮੀ ਜੋਨ ਨਾਲ ਸਬੰਧਤ ਬਿਜਲੀ ਖਪਤਕਾਰਾਂ ਦੀ ਸਹੂਲਤ ਲਈ ਫੀਲਡ ਹੋਸਟਲ, ਥਰਮਲ ਕਲੋਨੀ, ਗੇਟ ਨੰ: 1, ਬਠਿੰਡਾ ਵਿਖੇ ਸਪੈਸ਼ਲ ਸੁਣਵਾਈ ਰੱਖੀ ਗਈ ਹੈ।
ਸੁਣਵਾਈ ਦੀ ਕਾਰਵਾਈ 11.00 ਵਜੇ ਸੁਰੂ ਕੀਤੀ ਜਾਵੇਗੀ।ਇੰਜ: ਕੁਲਦੀਪ ਸਿੰਘ ਮੁੱਖ ਇੰਜੀਨੀਅਰ—ਕਮ—ਚੇਅਰਪਰਸਨ ਵਲੋਂ ਦੱਸਿਆ ਗਿਆ ਕਿ ਸਾਰੀਆਂ ਸਿ਼ਕਾਇਤਾਂ ਜਿਵੇਂ ਕਿ ਗਲਤ ਬਿਲ ਬਣਨਾ, ਗਲਤ ਟੈਰਿਫ ਲੱਗਣਾ, ਗਲਤ ਮਲਟੀਪਲਾਇੰਗ ਫੈਕਟਰ, ਸਰਵਿਸ ਕੁਨੈਕਸ਼ਨ ਚਾਰਜਿਜ ਅਤੇ ਜਨਰਲ ਸਰਵਿਸ ਚਾਰਜਿਜ ਦੇ ਫਰਕ, ਸਕਿਉਰਟੀ(ਖਪਤ), ਡਿਫੈਕਟਿਵ/ਇੰਨਐਕੂਰੇਟ ਮੀਟਰਿੰਗ ਕਾਰਨ ਖਾਤਾ ਓਵਰਹਾਲ, ਵੋਲਟੇਜ ਸਰਚਾਰਜ, ਸਪਲੀਮੈਂਟਰੀ ਬਿਲ ਜਾਂ ਕੋਈ ਹੋਰ ਚਾਰਜਿਜ ਨਾਲ ਸਬੰਧਤ ਸਿ਼ਕਾਇਤਾਂ (ਓਪਨ ਅਸੈਸ, ਅਨ—ਆਥੋਰਾਈਜਡ ਲੋਡ ਅਤੇ ਬਿਜਲੀ ਚੋਰੀ ਨਾਲ ਸਬੰਧਤ ਕੇਸਾਂ ਨੂੰ ਛੱਡ ਕੇ) ਜਿਨ੍ਹਾਂ ਦੀ ਰਕਮ 5 ਲੱਖ ਤੋਂ ਵੱਧ ਹੋਵੇ, ਸਿੱਧੇ ਤੌਰ ਤੇ ਇਸ ਸੁਣਵਾਈ ਵਿੱਚ ਦਰਜ ਕਰਵਾਈਆਂ ਜਾ ਸਕਣਗੀਆਂ।
ਇਸ ਤੋਂ ਇਲਾਵਾ ਮੰਡਲ, ਹਲਕਾ ਅਤੇ ਜੋਨ ਪੱਧਰ ਦੇ ਫੋਰਮਾਂ ਦੇ ਫੈਸਲਿਆਂ ਵਿਰੁੱਧ ਅਪੀਲ ਵੀ, ਫੈਸਲਾ ਹੋਣ ਦੇ 2 ਮਹੀਨੇ ਦੇ ਅੰਦਰ ਅੰਦਰ ਕੀਤੀ ਜਾ ਸਕਦੀ ਹੈ। ਵਰਨਣਯੋਗ ਹੈ ਕਿ ਆਮ ਤੌਰ ਤੇ ਸਿ਼ਕਾਇਤਾਂ ਦੀ ਸੁਣਵਾਈ ਫੋਰਮ ਦੇ ਲੁਧਿਆਣਾ ਵਿਖੇ ਸਥਿਤ ਹੈਡਕੁਆਟਰ ਤੇ ਕੀਤੀ ਜਾਂਦੀ ਹੈ, ਪਰੰਤੂ ਦੂਰ ਦੁਰਾਡੇ ਦੇ ਖਪਤਕਾਰਾਂ ਦੀ ਸਹੂਲਤ ਲਈ ਫੋਰਮ ਵਲੋਂ ਹੁਣ ਪੰਜਾਬ ਦੀਆਂ ਵੱਖ ਵੱਖ ਪ੍ਰਮੁੱਖ ਥਾਂਵਾਂ ਤੇ ਸੁਣਵਾਈ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸੁਣਵਾਈ ਦੌਰਾਨ ਚੇਅਰਪਰਸਨ/ਫੋਰਮ ਦੇ ਨਾਲ ਇੰਜ:ਹਿੰਮਤ ਸਿੰਘ ਢਿੱਲੋਂ/ ਇੰਡੀਪੈਂਡੈਂਟ ਮੈਂਬਰ ਅਤੇ ਬਨੀਤ ਕੁਮਾਰ ਸਿੰਗਲਾ/ ਵਿੱਤ ਮੈਂਬਰ ਵਲੋਂ ਸਿ਼ਕਾਇਤਾਂ ਦੀ ਸੁਣਵਾਈ ਕੀਤੀ ਜਾਵੇਗੀ।ਨਵੇਂ ਕੇਸ, ਜੇਕਰ ਕੋਈ ਹੋਵੇ ਤਾਂ ਮੌਕੇ ਤੇ ਹੀ ਰਜਿਸਟਰ ਕੀਤੇ ਜਾਣਗੇ।
#For any kind of News and advertisment contact us on 980-345-0601 
126970cookie-checkਨਵਗਠਿਤ ਕਾਰਪੋਰੇਟ ਖਪਤਕਾਰ ਸਿ਼ਕਾਇਤ ਨਿਵਾਰਨ ਫੋਰਮ ਵੱਲੋਂ ਪੱਛਮੀ ਜੋਨ ਦੇ ਬਿਜਲੀ ਖਪਤਕਾਰਾਂ ਦੇ ਸ਼ਿਕਾਇਤਾਂ ਦੀ ਸੁਣਵਾਈ 6 ਸਤੰਬਰ ਨੂੰ ਬਠਿੰਡਾ ਵਿੱਖੇ :ਇੰਜ: ਕੁਲਦੀਪ ਸਿੰਘ
error: Content is protected !!