April 25, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 22 ਸਤੰਬਰ (ਪ੍ਰਦੀਪ ਸ਼ਰਮਾ) : ਸ਼੍ਰੀ ਸਾਲਾਸਰ ਬਾਲਾ ਜੀ ਲੰਗਰ ਟਰੱਸਟ ਰਾਮਪੁਰਾ ਫੂਲ ਵੱਲੋਂ ਸਥਾਨਕ ਇੰਦਰਾ ਮਾਰਕੀਟ ਵਿਖੇ ਪੂਜਨ ਕਰਵਾਇਆ ਗਿਆ। ਕਵਿਸ਼ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਸਾਲਾਸਰ ਧਾਮ ਤੇ ਜਾਣ ਵਾਲੇ ਪੈਦਲ ਯਾਤਰੀਆਂ ਲਈ 9ਵਾਂ ਵਿਸ਼ਾਲ ਭੰਡਾਰਾ ਸਾਲਾਸਰ ਧਾਮ, ਰਤਨਗੜ੍ਹ ਰੋਡ ਤੇ ਪੈਂਦੇ ਪਿੰਡ ਸੋਭਾਸਰ ਵਿਖੇ 1 ਤੋਂ 5 ਅਕਤੂਬਰ ਤੱਕ ਲਗਾਇਆ ਜਾ ਰਿਹਾ ਹੈ।
1 ਅਕਤੂਬਰ ਨੂੰ ਭੰਡਾਰੇ ਦੀ ਰਵਾਨਗੀ ਗਿਆਨ ਸਾਗਰ ਪੀਰ ਮੰਦਰ ਚੈਰੀਟੇਬਲ ਟਰੱਸਟ ਦੇ ਜਸਕਰਨ ਬਾਂਸਲ (ਜੱਸੀ ਬਾਬਾ) ਝੰਡੀ ਦੇ ਕੇ ਕਰਨਗੇ। ਕਵਿਸ਼ ਸਿੰਗਲਾ ਨੇ ਕਿਹਾ ਕਿ ਸਾਲਾਸਰ ਧਾਮ ਵਿਖੇ ਭੰਡਾਰਾ ਲਗਾਉਣ ਲਈ ਜਗ੍ਹਾ ਖ਼ਰੀਦ ਲਈ ਗਈ ਹੈ ਜੋ ਭਗਤ ਇਸ ਜਗ੍ਹਾ ਦੇ ਨਿਰਮਾਣ ਲਈ ਸਹਿਯੋਗ ਦੇਣਾ ਚਾਹੁੰਦੇ ਹਨ। ਉਹ ਟਰੱਸਟ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਡਾ. ਸ਼ਾਮ ਲਾਲ, ਬਬਲੂ ਮਿੱਤਲ, ਰਾਜੇਸ਼ ਬਾਂਸਲ, ਯੋਗੇਸ਼ ਮਿੱਤਲ ਸੋਨੀ, ਮੁਕੇਸ਼ ਗਰਗ, ਇੰਦਰਜੀਤ ਬਾਂਸਲ, ਕਰਨ, ਪੰਕਜ, ਮੋਨੂੰ ਸੈਨ, ਚਰਨਜੀਤ ਪਾਲ ਗਰਗ, ਚਰਨੀ ਕਾਲਾ ਮਿੱਤਲ, ਪਰਦੀਪ ਆਦਿ ਹਾਜ਼ਰ ਸਨ।
#For any kind of News and advertisment contact us on 980-345-0601 
128870cookie-checkਸ਼੍ਰੀ ਸਾਲਾਸਰ ਬਾਲਾ ਜੀ ਲੰਗਰ ਟਰੱਸਟ ਵੱਲੋਂ ਸਾਲਾਸਰ ਧਾਮ ਵਿਖੇ 1 ਅਕਤੂਬਰ ਤੋਂ ਲਗਾਇਆ ਜਾ ਰਿਹਾ ਭੰਡਾਰਾ
error: Content is protected !!