March 29, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 22 ਸਤੰਬਰ (ਪ੍ਰਦੀਪ ਸ਼ਰਮਾ) : ਬਲੱਡ ਡੌਨਰ ਕੌਂਸਲ ਰਾਮਪੁਰਾ ਫੂਲ ਦੇ ਬਾਨੀ ਸਵ. ਹਜ਼ਾਰੀ ਲਾਲ ਬਾਂਸਲ ਦੇ 88ਵੇਂ ਜਨਮ ਦਿਨ ਨੂੰ ਸਮਰਪਿਤ ਸਰਦਾਰੀਆਂ ਯੂਥ ਵੈਲਫੇਅਰ ਕਲੱਬ ਰਾਈਆ ਵੱਲੋਂ ਬਲੱਡ ਡੌਨਰ ਕੌਂਸਲ ਦੇ ਸਹਿਯੋਗ ਨਾਲ ਪਿੰਡ ਰਾਈਆ ਦੀ ਧਰਮਸ਼ਾਲਾ ਢਿੱਲੋਂ ਪੱਤੀ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਕਲੱਬ ਦੇ ਪ੍ਰਧਾਨ ਹਰਦੀਪ ਸਿੰਘ ਰਾਈਆ ਨੇ ਦੱਸਿਆ ਕਿ ਇਸ ਕੈਂਪ ਵਿੱਚ ਸੁਨੀਲ ਬਾਂਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨਾਂ ਵੱਲੋਂ ਕੈਂਪ ਦਾ ਉਦਘਾਟਨ ਰਿਬਨ ਕੱਟ ਕੇ ਕੀਤਾ ਗਿਆ।
ਇਸ ਦੌਰਾਨ ਕਲੱਬ ਵੱਲੋਂ ਸਵ. ਹਜ਼ਾਰੀ ਲਾਲ ਬਾਂਸਲ ਦੇ ਜਨਮ ਮੌਕੇ ਕੇਕ ਕੱਟ ਕੇ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ। ਕੈਂਪ ਦੌਰਾਨ 40 ਯੂਨਿਟ ਖੂਨਦਾਨ ਕੀਤਾ ਗਿਆ ਅਤੇ ਗੁਰੂ ਨਾਨਕ ਦੇਵ ਚੈਰੀਟੇਬਲ ਬਲੱਡ ਬੈਂਕ ਬਠਿੰਡਾ ਦੀ ਟੀਮ ਵੱਲੋਂ ਬਲੱਡ ਇਕੱਤਰ ਕੀਤਾ ਗਿਆ। ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਸੁਨੀਲ ਬਾਂਸਲ, ਬੀਡੀਸੀ ਦੇ ਪ੍ਰਧਾਨ ਧਰਮ ਸਿੰਘ ਭੁੱਲਰ ਨੇ ਸਰਦਾਰੀਆਂ ਯੂਥ ਵੈਲਫੇਅਰ ਕਲੱਬ ਰਾਈਆ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸਵ. ਹਜ਼ਾਰੀ ਲਾਲ ਬਾਂਸਲ ਵੱਲੋਂ 1 ਅਕਤੂਬਰ (1978) ਵਿੱਚ ਖੂਨਦਾਨ ਲਹਿਰ ਦੀ ਸ਼ੁਰੂਆਤ ਕੈਂਪ ਲਗਾ ਕੇ ਕੀਤੀ ਗਈ ਅਤੇ ਇਹ ਖੂਨਦਾਨ ਦੀ ਲਹਿਰ ਨਾਲ ਹੁਣ ਰਾਮਪੁਰਾ ਫੂਲ ਦਾ ਨਾਮ ਏਸ਼ੀਆ ਪੱਧਰ ‘ਤੇ ਪਹਿਲ ਦੇ ਆਧਾਰ ‘ਤੇ ਜਾਣਿਆਂ ਜਾਂਦਾ ਹੈ।
ਰਾਮਪੁਰਾ ਫੂਲ ਦੀ ਖੂਨਦਾਨੀਆਂ ਦੀ ਨਗਰੀ ਵਜੋਂ ਇੱਕ ਵੱਖਰੀ ਪਛਾਣ ਬਣ ਚੁੱਕੀ ਹੈ ਜਿੱਥੇ ਕਈ ਖੂਨਦਾਨੀਆਂ ਨੂੰ ਸਟੇਟ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਨਾਂ ਫਖਰ ਮਹਿਸੂਸ ਕਰਦਿਆਂ ਦੱਸਿਆ ਕਿ ਹੁਣ ਤੱਕ ਬਲੱਡ ਡੌਨਰ ਕੌਂਸਲ ਰਾਮਪੁਰਾ ਫੂਲ ਵੱਲੋਂ 500 ਦੇ ਕਰੀਬ ਕੈਂਪ ਲਗਾਏ ਜਾ ਚੁੱਕੇ ਹਨ।ਇਸ ਮੌਕੇ ਕਲੱਬ ਦੇ ਮੀਤ ਪ੍ਰਧਾਨ ਗੁਰਨੈਬ ਸਿੰਘ ਸਿੱਧੂ, ਗਗਨਦੀਪ ਸਿੰਗਲਾ ਖਜਾਨਚੀ, ਡਾ. ਮਨਜੀਤ ਸਿੰਘ, ਸੁਖਚੈਨ ਸਿੰਘ, ਰਜਿੰਦਰ ਸਿੰਘ, ਰਣਜੀਤ ਸਿੰਘ ਜੀਤੂ, ਸਰਪੰਚ ਸੁਖਦੇਵ ਸਿੰਘ ਸੁੱਖੀ, ਕੁਲਦੀਪ ਗਰਗ, ਸੁਰਿੰਦਰ ਅਰੋੜਾ, ਨੀਲੇ ਖਾਨ, ਗੋਰਾ ਸੰਧੂ, ਮੱਖਣ ਸਿੰਘ ਬੁੱਟਰ, ਪਰਮਿੰਦਰ ਸਿੰਘ ਸੂਚ, ਗਗਨ ਸੰਧੂ, ਪਵਨ ਮਹਿਤਾ, ਪ੍ਰੀਤਮ ਸਿੰਘ ਆਰਟਿਸਟ, ਗੁਰਜੀਤ ਸਿੰਘ ਪੇਂਟਰ, ਗੁਰਦੇਵ ਸਿੰਘ ਫੂਲ, ਡਾ. ਇਕਬਾਲ ਸਿੰਘ ਮਾਨ, ਬਲਦੀਪ ਸਿੰਘ ਆਲੀਕੇ, ਸਾਧੂ ਸਿੰਘ ਢਿੱਲੋਂ, ਮੋਠੂ ਸਿੰਘ, ਸੁਖਮੰਦਰ ਸਿੰਘ ਢਿੱਲੋਂ, ਸੁਖਦੇਵ ਸਿੰਘ, ਚਮਕੌਰ ਸਿੰਘ, ਜਨਕਰਾਜ ਸਿੰਘ, ਸੰਦੀਪ ਸਿੰਘ ਤੋਂ ਇਲਾਵਾ ਕੈਂਪ ਨੂੰ ਸਫਲ ਬਣਾਉਣ ਲਈ ਸਪੋਰਟਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ, ਮਨੁੱਖਤਾ ਦੀ ਸੇਵਾ ਕਲੱਬ ਦੇ ਪ੍ਰਧਾਨ ਜਗਸੀਰ ਸਿੰਘ ਬਾਠ, ਬਾਬਾ ਪ੍ਰੀਤਮ ਦਾਸ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ, ਗੋ ਗਰੀਨ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਧਾਲੀਵਾਲ ਤੋਂ ਇਲਾਵਾ ਨਗਰ ਨਿਵਾਸੀਆਂ ਅਤੇ ਖੂਨਦਾਨੀਆਂ ਦਾ ਵਿਸ਼ੇਸ਼ ਸਹਿਯੋਗ ਰਿਹਾ।
#For any kind of News and advertisment contact us on 980-345-0601 
128840cookie-checkਖੂਨਦਾਨ ਲਹਿਰ ਦੇ ਬਾਨੀ ਹਜ਼ਾਰੀ ਲਾਲ ਬਾਂਸਲ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ ਰਾਈਆ ਵਿਖੇ ਖੂਨਦਾਨ ਕੈਂਪ ਦਾ ਆਯੋਜਿਨ
error: Content is protected !!