ਪ੍ਰਦੀਪ ਸ਼ਰਮਾ
ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ:ਭਾਕਿਯੂ (ਏਕਤਾ) ਸਿੱਧੂਪੁਰ ਵੱਲੋ ਸਥਾਨਕ ਪਾਵਰਕਾਮ ਵਿਖੇ ਇਕੱਠ ਕਰਕੇ ਬਠਿੰਡਾ-ਚੰਡੀਗੜ੍ਹ ਸਥਿਤ ਮੌੜ ਚੌਂਕ ਜਾਮ ਕੀਤਾ ਗਿਆ। ਧਰਨਾਕਾਰੀਆ ਨੂੰ ਸੰਬੋਧਨ ਕਰਦਿਆ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਬਿਜਲੀ ਬੋਰਡ ਦੇ ਅਧਿਕਾਰੀਆ ਵੱਲੋ ਪਿਛਲੇ ਸਮੇ ਦੌਰਾਨ ਕਿਸਾਨਾ ਨਾਲ ਵੱਡੀ ਠੱਗੀ ਮਾਰੀ ਗਈ ਸੀ।ਬਿਜਲੀ ਬੋਰਡ ਦੇ ਅਧਿਕਾਰੀਆ ਨੇ ਕਿਸਾਨਾ ਤੋ 3-3 ਲੱਖ ਰੁਪਏ ਲੈ ਕਿ ਕਿਸਾਨਾ ਨੂੰ ਮੋਟਰਾ ਦੇ ਕੁਨੈਕਸ਼ਨ ਜਾਰੀ ਕੀਤੇ ਗਏ। ਪਰ ਪਾਵਰਕਾਮ ਵਿੱਚੋ ਖੰਭੇ ਟਰਾਸਫਾਰਮਰ ਸਾਰਾ ਦੂਸਰਾ ਸਮਾਨ ਦਿੱਤਾ। ਪ੍ਰੰਤੂ ਹੁਣ ਬਿਜਲੀ ਮਹਿਕਮੇ ਵੱਲੋ ਕਿਹਾ ਜਾ ਰਿਹਾ ਹੈ ਕਿ ਇਹ ਕੁਨੈਕਸ਼ਨ ਜਾਲੀ ਹਨ। ਇਹਨਾ ਦਾ ਬੋਰਡ ਕੋਲ ਕੋਈ ਰਿਕਾਰਡ ਨਹੀਂ। ਜਦਕਿ ਜਥੇਬੰਦੀ ਨਾਲ ਚੱਲੀ ਗੱਲਬਾਤ ਦੌਰਾਨ ਸਹਿਮਤੀ ਬਣੀ ਸੀ ਕਿ ਕਿਸਾਨਾ ਦੇ ਕੁਨੈਕਸ਼ਨ ਪੱਕੇ ਕੀਤੇ ਜਾਣਗੇ।
ਹੁਣ ਪਿੰਡ ਬਾਲਿਆਂਵਾਲੀ ਦੇ ਕਿਸਾਨ ਕੁਲਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਦੀ ਮੋਟਰ ਤੋ ਮਹਿਕਮੇ ਵੱਲੋ ਟਰਾਸਫਾਰਮਰ ਲਾ ਲਿਆ ਗਿਆ ਜਦ ਜਥੇਬੰਦੀ ਵੱਲੋ ਮਹਿਕਮੇ ਨਾਲ ਰਾਮਪੁਰਾ ਫੂਲ ਵਿੱਚ ਗੱਲ ਕਰਨੀ ਚਾਹੀ ਤਾ ਮਹਿਕਮੇ ਨੇ ਅਪਣੇ ਅਧਿਕਾਰੀਆ ਨੂੰ ਬਚਾਉਣ ਖਾਤਰ ਜਥੇਬੰਦੀ ਦੇ ਅਹੁਦੇਦਾਰ ਤੇ ਕੇਸ ਕਰਕੇ ਦਬਾਉਣ ਦੀ ਕੋਸ਼ਿਸ਼ ਕੀਤੀ। ਜਿਸ ਦੇ ਰੋਸ ਵੱਜੋ ਅੱਜ ਰੋਡ ਜਾਮ ਕਰਕੇ ਧਰਨਾ ਲਗਾਇਆ ਗਿਆ। ਉਨਾ ਦੱਸਿਆ ਕਿ ਇੱਕ ਪਾਸੇ ਤਾ ਮਹਿਕਮੇ ਦੇ ਉਚ ਅਧਿਕਾਰੀਆ ਤੇ ਸਰਕਾਰ ਕਿਸਾਨਾ ਨੂੰ ਭਰੋਸਾ ਦੇ ਰਹੇ ਹਨ ਕਿ ਤੁਹਾਡੀਆ ਮੋਟਰਾ ਪੱਕੀਆ ਕੀਤੀਆ ਜਾਣਗੀਆ ਤੇ ਦੋਸੀਆ ਨੂੰ ਸਖਤ ਸਜਾਵਾ ਦੇਵਾਗੇ। ਦੂਜੇ ਪਾਸੇ ਦੋਸੀਆ ਨੂੰ ਬਚਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਕਿਸਾਨਾ ਦੀਆ ਮੋਟਰਾ ਪੱਕੀਆ ਨਹੀ ਕੀਤੀਆ ਜਾਦੀਆਂ ਤੇ ਕਿਸਾਨਾ ਦੀਆ ਮੋਟਰਾ ਪੱਟਣੀਆ ਬੰਦ ਨਹੀ ਕੀਤੀਆ ਜਾਣ ਗਈਆ। ਉਦੋ ਤੱਕ ਸੰਘਰਸ਼ ਜਾਰੀ ਰਹੇਗਾ।
#For any kind of News and advertisement
contact us on 9803 -450-601
#Kindly LIke, Share & Subscribe our
News Portal://charhatpunjabdi.com