April 27, 2024

Loading

ਪ੍ਰਦੀਪ ਸ਼ਰਮਾ

ਚੜ੍ਹਤ ਪੰਜਾਬ ਦੀ

ਬਠਿੰਡਾ/ਰਾਮਪੁਰਾ ਫੂਲ: ਸਥਾਨਕ ਗਾਂਧੀ ਨਗਰ ਦੀਆਂ ਗਲੀਆਂ ਨਾਲੀਆਂ ਦੀ ਸਫ਼ਾਈ ਦਾ ਨਾ ਹੋਣ ਕਾਰਨ ਬੁਰਾ ਹਾਲ ਹੋਇਆ ਪਿਆ ਹੈ ਤੇ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਗਾਂਧੀ ਨਗਰ ਗਲੀ ਨੰਬਰ 12 ਸਾਈ ਬਾਬਾ ਮੰਦਿਰ ਵਾਲੀ ਗਲੀ ਦੀਆਂ ਨਾਲੀਆਂ ਦਾ ਪਾਣੀ ਓਵਰਫਲੋ ਹੋ ਕੇ ਗਲੀ ਵਿੱਚ ਭਰ ਜਾਦਾ ਹੈ। ਜਿਸ ਕਾਰਨ ਮੁਹੱਲਾ ਵਾਸੀ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਹਨ। ਗਲੀ ਵਾਸੀ ਬਾਬਾ ਬਿਰਜ ਲਾਲ, ਗਿਆਨ ਕੁਮਾਰ, ਸੂਰਜ ਰਾਜੌਰਾ, ਜੱਗਾ ਸਿੰਘ, ਅਰਜੁਨ ਕੁਮਾਰ, ਮਲਕੀਤ ਸਿੰਘ, ਮਿੱਠੂ ਸਿੰਘ ਅਤੇ ਕਸ਼ਮੀਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਸਮੇਂ ਸਿਰ ਨਾਲੀਆਂ ਦੀ ਸਫ਼ਾਈ ਨਾ ਕਰਨ ਕਾਰਨ ਗੰਦਾ ਪਾਣੀ ਓਵਰਫਲੋ ਹੋ ਕੇ ਸੜਕ ਉੱਪਰ ਆ ਜਾਂਦਾ ਹੈ। ਜਿਸ ਕਾਰਨ ਲੋਕਾਂ ਨੂੰ ਲੰਘਣ ਵਿੱਚ ਕਾਫੀ ਮੁਸ਼ਕਿਲ ਆਉਂਦੀ ਹੈ। ਸੜਕ ਤੇ ਨਾਲੀਆਂ ਦਾ ਪਾਣੀ ਆਉਣ ਕਾਰਨ ਗੰਦੀ ਬਦਬੂ ਆਉਂਦੀ ਹੈ। ਜਿਸ ਕਾਰਨ ਲੋਕਾਂ ਦਾ ਘਰਾਂ ਵਿਚ ਰਹਿਣਾ ਮੁਸ਼ਕਿਲ ਹੋ ਰਿਹਾ ਹੈ।

ਮੁਹੱਲਾ ਵਾਸੀਆਂ ਨੇ ਕਿਹਾ ਕਿ ਇਸ ਗੰਦਗੀ ਨਾਲ ਭਰੀ ਗਲੀ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਅਤੇ ਮੱਛਰ ਦੀ ਮਾਤਰਾ ਵੱਧਣ ਕਾਰਨ ਮੁਹੱਲਾ ਵਾਸੀ ਮਲੇਰੀਏ ਅਤੇ ਡੇਂਗੂ ਦੀ ਚਪੇਟ ਵਿਚ ਵੀ ਆ ਸਕਦੇ ਹਨ। ਉਨ੍ਹਾਂ ਮੰਗ ਕੀਤੀ ਕਿ ਮੁਹੱਲੇ ਦੀਆਂ ਗਲੀਆਂ ਨਾਲੀਆਂ ਦੀ ਸਫ਼ਾਈ ਜਲਦ ਕਰਵਾਈ ਜਾਵੇ ਤਾਂ ਜੋ ਮਹੁੱਲਾ ਵਾਸੀ ਬਿਮਾਰੀਆਂ ਦੀ ਲਪੇਟ ਵਿਚ ਨਾ ਆ ਸਕਣ। ਉਨਾਂ ਪ੍ਰਸਾਸ਼ਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਗਈ ਕਿ ਸਮੁੱਚੇ ਸ਼ਹਿਰ ਦੇ ਬਾਜ਼ਾਰਾਂ ਤੇ ਗਲੀਆਂ ਵਿੱਚ ਫੋਗਿੰਗ ਕਰਵਾਈ ਜਾਵੇ ਤਾਂ ਜੋ ਫੈਲਣ ਵਾਲੀਆਂ ਬਿਮਾਰੀਆਂ ਨੂੰ ਠੱਲ ਪਾਈ ਜਾ ਸਕੇ।

#For any kind of News and advertisement

 contact us on 9803 -450-601

#Kindly LIke, Share & Subscribe our

News  Portal://charhatpunjabdi.com

148090cookie-checkਗਾਂਧੀ ਨਗਰ ਦੀਆਂ ਗਲੀਆਂ ਨਾਲੀਆਂ ਦੀ ਸਫ਼ਾਈ ਨਾ ਹੋਣ ਕਾਰਨਮੁਹੱਲਾ ਵਾਸੀਆਂ ਚ ਰੋਸ
error: Content is protected !!