ਚੜ੍ਹਤ ਪੰਜਾਬ ਦੀ
ਫੂਲ (ਬਠਿੰਡਾ),(ਪ੍ਰਦੀਪ ਸ਼ਰਮਾ): ਅੱਜ ਬਾਰ ਐਸੋਸੀਏਸ਼ਨ ਫੂਲ (ਬਠਿੰਡਾ) ਵੱਲੋਂ ਤੀਆਂ ਦਾ ਤਿਉਹਾਰ (ਤੀਜ) ਪ੍ਰਧਾਨ ਹਰਪ੍ਰੀਤ ਸਿੰਘ ਦੁੱਗਲ ਦੀ ਪ੍ਰਧਾਨਗੀ ਹੇਠ ਬੜੀ ਹੀ ਧੂਮ – ਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਫੂਲ ਕੋਰਟ ਦੇ ਜੱਜ ਸਾਹਿਬ ਮੈਡਮ ਮੀਨਾਕਸ਼ੀ ਗੁਪਤਾ ਜੀ ਅਤੇ ਜੱਜ ਸ੍ਰੀ ਦਲੀਪ ਕੁਮਾਰ ਜੀ ਨੇ ਪਰਿਵਾਰ ਸਮੇਤ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ, ਪ੍ਰੈੱਸ ਨੋਟ ਜਾਰੀ ਕਰਦਿਆਂ ਬਾਰ ਐਸੋਸੀਏਸ਼ਨ ਫੂਲ ਦੇ ਸੈਕਟਰੀ ਹਰਿੰਦਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਤੀਆਂ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਹਿੱਸਾ ਹਨ, ਸਾਡੇ ਪੰਜਾਬ ਦੀਆਂ ਧੀਆਂ – ਭੈਣਾਂ ਇਸ ਤੀਆਂ ਦੇ ਤਿਉਹਾਰ ਨੂੰ ਕੱਠੀਆਂ ਹੋ ਕੇ ਬੜੇ ਹੀ ਚਾਵਾਂ ਨਾਲ ਮਨਾਉਂਦੀਆਂ ਹਨ, ਸੈਕਟਰੀ ਸਾਬ ਨੇ ਦੱਸਿਆ ਕਿ ਸਾਡੇ ਲੇਡੀਜ਼ ਬਾਰ ਮੈਂਬਰਾਂ ਦੀ ਬੜੇ ਚਿਰ ਤੋਂ ਮੰਗ ਸੀ ਕਿ ਤੀਆਂ ਦਾ ਤਿਉਹਾਰ ਮਨਾਇਆ ਜਾਵੇ।ਬਾਰ ਐਸੋਸੀਏਸ਼ਨ ਫੂਲ ਵੱਲੋਂ ਓਹਨਾ ਦੀ ਇਹ ਮੰਗ ਨੂੰ ਪੂਰਾ ਕੀਤਾ ਗਿਆ।
ਇਸ ਮੌਕੇ ਬਾਰ ਐਸੋਸੀਏਸ਼ਨ ਫੂਲ ਵੱਲੋਂ ਦੋਨੋਂ ਜੱਜ ਸਾਹਿਬਾਨ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ, ਇਸ ਮੌਕੇ ਬਾਰ ਐਸੋਸੀਏਸ਼ਨ ਫੂਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਦੁੱਗਲ, ਸੈਕਟਰੀ ਹਰਿੰਦਰਜੀਤ ਸਿੰਘ ਸਿੱਧੂ, ਵਾਈਸ ਪ੍ਰਧਾਨ ਇੰਦਰਜੀਤ ਸਿੰਘ ਬਰਾੜ, ਜੁਆਇੰਟ ਸਕੱਤਰ ਰਾਜ ਕੁਮਾਰ, ਕੈਸ਼ੀਅਰ ਅਮਨਦੀਪ ਤਲਵਾੜ, ਮੈਡਮ ਪੁਸ਼ਪਾ ਪੂਨੀਆ, ਮੈਡਮ ਰਾਜਵਿੰਦਰ ਕੌਰ, ਮੈਡਮ ਏਕਤਾ ਰਾਣੀ ਆਦਿ ਸਮੂਹ ਲੇਡੀਜ਼ ਬਾਰ ਮੈਂਬਰ ਮੌਜੂਦਾ ਸਨ ।
#For any kind of News and advertisment contact us on 980-345-0601
1249400cookie-checkਬਾਰ ਐਸੋਸੀਏਸ਼ਨ ਫੂਲ (ਬਠਿੰਡਾ) ਵੱਲੋਂ ਪ੍ਰਧਾਨ ਹਰਪ੍ਰੀਤ ਸਿੰਘ ਦੁੱਗਲ ਦੀ ਪ੍ਰਧਾਨਗੀ ਹੇਠ ਬੜੀ ਹੀ ਧੂਮ – ਧਾਮ ਨਾਲ ਤੀਆਂ ਦਾ ਤਿਉਹਾਰ (ਤੀਜ) ਮਨਾਇਆ